Sunday, May 19, 2024

ਸ਼ਹੀਦੀ ਹਫ਼ਤਾ

 

ਲੱਖ ਪ੍ਰਣਾਮ ਸ਼ਹੀਦਾਂ ਨੂੰ, ਤੇ ਕੋਟਿ ਕੋਟ ਸਲਾਮਾਂ।
ਸਿਰ ਝੁਕਦਾ ਕੁਰਬਾਨੀਆਂ ਨੂੰ, ਗਏ ਪੀ ਸ਼ਹੀਦੀ ਜਾਮਾਂ।

ਹਫ਼ਤਾ ਘੱਲੂਘਾਰੇ ਦਾ ਇਹ, ਕਰਦਾ ਯਾਦ ਸ਼ਹੀਦਾਂ ਨੂੰ।
ਕੌਮ ਹੈ ਸਿਜਦਾ ਕਰਦੀ ਪਈ ਕੁਰਬਾਨੀ ਦੇ ਮੁਰੀਦਾਂ ਨੂੰ।

ਗਏ ਪਾ ਸ਼ਹਾਦਤਾਂ ਹੱਸ ਕੇ ਜੋ, ਖੇਡ ਮੌਤ ਨਾਲ ਹੋਲੀ।
ਕਤਰਾ ਕਤਰਾ ਡੋਲ੍ਹ ਖੂਨ ਦਾ, ਕਰ ਗਏ ਧਰਤੀ ਪੋਲੀ।

ਕਰਕੇ ਰਾਖੀ ਇਸ਼ਟ ਦੀ ਯੋਧੇ, ਜ਼ਿੰਦਗੀ ਲਾ ਗਏ ਲੇਖੇ।
ਸਿਦਕਾਂ ਵਾਲੇ ਚੜ੍ਹ ਗਏ ਸੂਲੀ, ਗਦਾਰ ਸੀ ਭੱਜਦੇ ਵੇਖੇ।

ਸ਼ਮ੍ਹਾਂ ਲਾਟ ‘ਤੇ ਸੜ ਪਰਵਾਨੇ, ਲਾ ਸ਼ਹਾਦਤੀ ਬਾਜ਼ੀ।
ਸੀਸ ਵਾਰ ਕੇ ਧਰਮ ਦੀ ਖਾਤਰ, ਕੌਮ ਨੂੰ ਕਰ ਗਏ ਰਾਜ਼ੀ।

ਕਦੇ ਨਾ ਹੁੰਦੀਆਂ ਖਤਮ ਉਹ ਕੌਮਾਂ, ਅਣਖੀ ਜਿਸ ਦੇ ਸੂਰੇ।
ਸੀਸ ਤਲੀ ‘ਤੇ ਧਰ ਕੇ ‘ਭਗਤਾ’, ਵਚਨ ਜੋ ਕਰ ਗਏ ਪੂਰੇ।

ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113

Previous article
Next article