Monday, May 13, 2024

ਬੀ.ਸੀ. ਵਿੱਚ ਮਹਿੰਗਾਈ ਦਰ ਵੱਧ ਕੇ 2.7 ਫੀਸਦੀ ਹੋਈ, ਗੈਸ ਦੀਆਂ ਕੀਮਤਾਂ 2 ਡਾਲਰ ਤੋਂ ਪਾਰ

 

ਅਲਬਰਟਾ ਵਿੱਚ ਮਹਿੰਗਾਈ ਦਰ ਸਭ ਤੋਂ ਵੱਧ 3.5% ਦੇ ਨੇੜੇ
ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਸਟੈਟਿਸਟਿਕਸ ਕੈਨੇਡਾ ਵਲੋਂ ਮਹਿੰਗਾਈ ਦਰ ਸਬੰਧੀ ਅੰਕੜੇ ਜਾਰੀ ਕੀਤੇ ਗਏ ਜਿਸ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮਹਿੰਗਾਈ ਦਰ ਵਿੱਚ 0.1 ਫੀਸਦੀ ਦਾ ਵੱਧਾ ਦਰ ਕੀਤਾ ਗਿਆ ਅਤੇ ਹੁਣ ਸੂਬੇ ਵਿੱਚ ਮਹਿੰਗਾਈ ਦਰ 2.7 ਫੀਸਦੀ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਮਹਿੰਗਾਈ ਦਰ ਵੱਧਣ ਦਾ ਕਾਰਨ ਗੈਸ ਦੀਆਂ ਵਧੀਆਂ ਕੀਮਤਾਂ ਹਨ ਜੋ ਕਿ 2.9 ਡਾਲਰ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈਆਂ ਹਨ।
ਦੂਜੇ ਪਾਸੇ ਸੂਬਾਈ ਮਹਿੰਗਾਈ ਦਰ ਕੈਨੇਡਾ ਦੀ 2.9 ਪ੍ਰਤੀਸ਼ਤ ਦੀ ਦਰ ਤੋਂ ਥੋੜੀ ਘੱਟ ਹੈ
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਗੈਸੋਲੀਨ ਲਈ ਵਧੇਰੇ ਭੁਗਤਾਨ ਕੀਤਾ। ਸਟੈਟਿਸਟਿਕਸ ਕੈਨੇਡਾ ਅਨੁਸਾਰ ਫਰਵਰੀ ਦੇ ਮੁਕਾਬਲੇ ਗੈਸ ਦੀਆਂ ਕੀਮਤਾਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਵਾਧਾ ਪ੍ਰੋਵਿੰਸ਼ੀਅਲ ਕਾਰਬਨ ਟੈਕਸ ਵਿੱਚ 1 ਅਪ੍ਰੈਲ ਦੇ ਵਾਧੇ ਤੋਂ ਪਹਿਲਾਂ ਹੋਇਆ ਹੈ।
ਦੂਜੇ ਸੂਬਿਆਂ ਦੇ ਮੁਕਾਬਲੇ ਬੀ.ਸੀ. ਜਦੋਂ ਇਹ ਮਹਿੰਗਾਈ ਦੀ ਗੱਲ ਆਉਂਦੀ ਹੈ ਤਾਂ ਬੀ.ਸੀ. ਵਿੱਚ ਕਈ ਸੂਬਿਆਂ ਦੇ ਮੁਕਾਬਲੇ ਜਿਥੇ ਮਹਿੰਗਾਈ ਜ਼ਿਆਦਾ ਹੈ ਉਥੇ ਹੀ ਗੁਆਂਢੀ ਸੂਬੇ ਅਲਬਰਟਾ ਨਾਲੋਂ ਘੱਟ ਹੈ। ਅਲਬਰਟਾ ਵਿੱਚ ਇਸ ਸਮੇਂ ਮਹਿੰਗਾਈ ਦਰ 3.5 ਫੀਸਦੀ ਦੇ ਨੇੜੇ ਪਹੁੰਚ ਚੁੱਕੀ ਹੈ। ਜਦੋਂ ਕਿ ਮੈਨੀਟੋਬਾ ਦੀ ਮਹਿੰਗਾਈ ਦਰ ਮਾਰਚ ਵਿੱਚ 0.8 ਫੀਸਦੀ ਦੇ ਨਾਲ ਸਭ ਤੋਂ ਘੱਟ ਮਾਪੀ ਗਈ, ਜੋ ਫਰਵਰੀ 2024 ਵਿੱਚ 0.9 ਸੀ। ਕੈਨੇਡਾ ਵਿੱਚ ਵਧੀਆਂ ਵਿਆਜ਼ ਦਰਾਂ ਘੱਟ ਹੋਣ ਦੀ ਗੱਲ ਕਈ ਵਾਰ ਸਾਹਮਣੇ ਆ ਚੁੱਕੀ ਹੈ ਪਰ ਬੈਂਕ ਆਫ਼ ਕੈਨੇਡਾ ਵਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਮਹਿੰਗਾਈ ਦਰ 2% ਤੱਕ ਨਹੀਂ ਹੋ ਜਾਂਦੀ ਉਦੋਂ ਤੱਕ ਵਿਆਜ਼ ਦਰਾਂ ਸਥਿਰ ਰਹਿ ਸਕਦੀਆਂ ਹਨ ਜਾਂ ਮਾਮੂਲੀ ਦਰ ਘਟਾਈ ਜਾ ਸਕਦੀ ਹੈ। ਬੈਂਕ ਆਫ ਕੈਨੇਡਾ ਜੂਨ ਵਿੱਚ ਨਵਾਂ ਫੈਸਲਾ ਲੈ ਸਕਦਾ ਹੈ।