Sunday, May 19, 2024

ਮੈਟਰੋ ਵੈਨਕੂਵਰ ਵਿੱਚ ਵਧੇਰੇ ਬੱਸਾਂ ਅਤੇ ਬਿਹਤਰ ਲਈ 300 ਮਿਲੀਅਨ ਦਾ ਨਿਵੇਸ਼

 

ਵੈਨਕੂਵਰ : ਟ੍ਰਾਂਸਲਿੰਕ ਲਈ ਮਹੱਤਵਪੂਰਨ ਨਵੀਂ ਫੰਡ ਸਹਾਇਤਾ ਦੇ ਨਤੀਜੇ ਵਜੋਂ ਮੈਟਰੋ ਵੈਨਕੂਵਰ ਦੇ ਲੋਕਾਂ ਨੂੰ ਉਡੀਕ ਦੇ ਘੱਟ ਸਮੇਂ ਅਤੇ ਸੇਵਾ ਵਿੱਚ ਵਾਧੇ ਤੋਂ ਲਾਭ ਹੋਵੇਗਾ। ਖੇਤਰ ਵਿੱਚ ਕੁਸ਼ਲ ਅਤੇ ਸਥਿਰ ਸੇਵਾ ਵਿੱਚ ਸਹਿਯੋਗ ਦੇਣ ਲਈ, ਸੂਬਾ ਟ੍ਰਾਂਸਲਿੰਕ ਦੀ 2024 ਨਿਵੇਸ਼ ਯੋਜਨਾ (2024 ੀਨਵੲਸਟਮੲਨਟ ਫਲੳਨ) ਲਈ ਨਵੀਂ ਕੈਪੀਟਲ ਫੰਡਿੰਗ ਵਿੱਚ $300 ਮਿਲੀਅਨ ਤੱਕ ਦੀ ਵਚਨਬੱਧਤਾ ਕਰ ਰਿਹਾ ਹੈ, ਜੋ ਬਹੁਤ ਲੋੜੀਂਦੇ ਵਿਸਤਾਰ ਲਈ ਟ੍ਰਾਂਸਲਿੰਕ ਦੀਆਂ ਬੱਸਾਂ ਦੀ ਖਰੀਦ ਵਿੱਚ ਸਹਿਯੋਗ ਦੇਵੇਗੀ।
”ਇਸ ਫੰਡਿੰਗ ਨਾਲ, ਲੋਕਾਂ ਨੂੰ ਵਧੇਰੇ ਭੀੜ ਵਾਲੀਆਂ ਬੱਸਾਂ ਦੇ ਨਾ ਰੁੱਕ ਸਕਣ ਦੀਆਂ ਘੱਟ ਪਰਿਸਥਿਤੀਆਂ ਦਾ ਅਨੁਭਵ ਹੋਵੇਗਾ ਅਤੇ ਆਉਣ ਵਾਲੇ ਲੰਬੇ ਸਮੇਂ ਦੌਰਾਨ ਸਰਵਿਸ ਵਿੱਚ ਵਧੇਰੇ ਵਾਧੇ ਤੋਂ ਲਾਭ ਹੋਵੇਗਾ,” ਢੋਆ-ਢੁਆਈ ਅਤੇ ਬੁਨਿਆਦੀ ਢਾਂਚਾ ਮੰਤਰੀ ਰੌਬ ਫਲੈਮਿੰਗ ਨੇ ਕਿਹਾ। ”ਸੂਬਾ ਬੇਮਿਸਾਲ ਖੇਤਰੀ ਵਾਧੇ ਨਾਲ ਨਜਿੱਠਣ ਲਈ ਖੇਤਰ ਦੀਆਂ ਆਵਾਜਾਈ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਟ੍ਰਾਂਸਲਿੰਕ ਨਾਲ ਕੰਮ ਕਰ ਰਿਹਾ ਹੈ। ਜਨਤਕ ਆਵਾਜਾਈ ਲਈ ਫੰਡਿੰਗ ਦਾ ਮਤਲਬ ਹੈ ਕਿ ਲੋਕ ਹੁਣ ਅਤੇ ਆਉਣ ਵਾਲੇ ਸਾਲਾਂ ਲਈ ਇਸ ਖੇਤਰ ਵਿੱਚ ਸਫ਼ਰ ਕਰਨ ਲਈ ਵਾਤਾਵਰਨ ਪੱਖੋਂ ਸਾਫ-ਸੁਥਰੇ ਅਤੇ ਵਧੇਰੇ ਕਿਫ਼ਾਇਤੀ ਤਰੀਕਿਆਂ ਦੀ ਚੋਣ ਕਰ ਸਕਦੇ ਹਨ।”
ਸੂਬੇ ਤੋਂ ਇਹ ਨਵੀਂ ਕੈਪੀਟਲ ਫੰਡਿੰਗ ਭਵਿੱਖ ਵਿੱਚ ਸਰਵਿਸ ਵਿੱਚ ਵਾਧੇ ਲਈ ਨਵੀਆਂ ਬੱਸਾਂ ਦੀ ਖਰੀਦ ਦਾ ਸਮਰਥਨ ਕਰੇਗੀ। ਇਸ ਸ਼ੁਰੂਆਤੀ ਪੂੰਜੀ ਯੋਗਦਾਨ ਤੋਂ ਇਲਾਵਾ, ਟ੍ਰਾਂਸਲਿੰਕ ਪਿਛਲੇ ਸਾਲ ਸੂਬੇ ਦੁਆਰਾ ਪ੍ਰਦਾਨ ਕੀਤੇ ਗਏ $479 ਮਿਲੀਅਨ ਵਿੱਚੋਂ ਬਾਕੀ ਫੰਡਾਂ ਨੂੰ ਸਰਵਿਸ ਵਿੱਚ ਤੁਰੰਤ ਵਾਧੇ ਲਈ ਲਾਗੂ ਕਰੇਗਾ। ਇਸ ਵਿੱਚ 60 ਤੋਂ ਵੱਧ ਰੂਟਾਂ ਲਈ ਸਰਵਿਸ ਦਰਮਿਆਨ ਘੱਟ ਸਮਾਂ ਜਾਂ ਸਰਵਿਸ ਦੇ ਵਧੇ ਹੋਏ ਘੰਟੇ ਅਤੇ ਹੈਂਡੀਡਾਰਟ (੍ਹੳਨਦੇਧਅ੍ਰਠ) ਸੇਵਾਵਾਂ ਲਈ ਦੇਰ ਸ਼ਾਮ ਦੀ ਉਪਲਬਧਤਾ ਵਿੱਚ ਸੁਧਾਰ ਸ਼ਾਮਲ ਹੋਵੇਗਾ।
”ਅਜਿਹੇ ਸਮੇਂ ਦੌਰਾਨ ਜਦੋਂ ਮੈਟਰੋ ਵੈਨਕੂਵਰ ਫੈਡਰਲ ਇਮੀਗ੍ਰੇਸ਼ਨ ਨੀਤੀ ਕਾਰਨ ਆਬਾਦੀ ਵਿੱਚ ਹੋਏ ਰਿਕਾਰਡ ਪੱਧਰ ਦੇ ਵਾਧੇ ਦਾ ਸਾਹਮਣਾ ਕਰ ਰਿਹਾ ਹੈ, ਸਾਨੂੰ ਇੱਕ ਅਜਿਹੇ ਟ੍ਰਾਂਜਟਿ ਸਿਸਟਮ ਦੀ ਜ਼ਰੂਰਤ ਹੈ ਜੋ ਇਸ ਦੇ ਅਨੁਕੂਲ ਹੋਵੇ,” ਮੇਅਰਜ਼ ਕਾਉਂਸਿਲ ਔਨ ਰੀਜਨਲ ਟ੍ਰਾਂਸਪੋਰਟੇਸ਼ਨ ਦੇ ਚੇਅਰ, ਬ੍ਰੈਡ ਵੈਸਟ ਨੇ ਕਿਹਾ। ”ਅਸੀਂ 2024 ਨਿਵੇਸ਼ ਯੋਜਨਾ ਵਿੱਚ ਨਿਵੇਸ਼ ਕਰਨ ਲਈ ਸੂਬਾਈ ਸਰਕਾਰ ਦਾ ਧੰਨਵਾਦ ਕਰਦੇ ਹਾਂ, ਖ਼ਾਸਕਰ ਨਵੇਂ ਫੈਡਰਲ ਸਥਾਈ ਟ੍ਰਾਂਜਟਿ ਫੰਡ (ਫੲਰਮੳਨੲਨਟ ਠਰੳਨਸਟਿ ਢੁਨਦ) ਉਪਲਬਧ ਹੋਣ ਵਿੱਚ ਲੰਬੇ ਸਮੇਂ ਨੂੰ ਦੇਖਦੇ ਹੋਏ। ਸਾਡੀ ਨਿਵੇਸ਼ ਯੋਜਨਾ ਭੀੜ-ਭੜੱਕੇ ਨੂੰ ਦੂਰ ਕਰਨ ਲਈ ਇੱਕ ਮਹੱਤਵਪੂਰਨ ਸ਼ੌਰਟ-ਟਰਮ (ਘੱਟ ਸਮੇਂ ਲਈ) ਯੋਜਨਾ ਹੈ, ਅਤੇ ਅਸੀਂ ਲੰਬੇ ਸਮੇਂ ਦੇ ਵਿਸਤਾਰ ਦਾ ਸਮਰਥਨ ਕਰਨ ਲਈ ਇੱਕ ਨਵਾਂ ਟ੍ਰਾਂਜਟਿ-ਫੰਡਿੰਗ ਮਾਡਲ ਵਿਕਸਤ ਕਰਨ ਲਈ ਫੈਡਰਲ ਅਤੇ ਸੂਬਾਈ ਸਰਕਾਰਾਂ ਦੋਵਾਂ ਨਾਲ ਕੰਮ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।”
ਟ੍ਰਾਂਸਲਿੰਕ ਦੀ 2024 ਦੀ ਨਿਵੇਸ਼ ਯੋਜਨਾ ਦਾ ਸਮਰਥਨ ਕਰਨਾ ਪਿਛਲੇ ਸੱਤ ਸਾਲਾਂ ਵਿੱਚ ਸੂਬੇ ਵੱਲੋਂ ਟ੍ਰਾਂਜਟਿ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿੱਚ ਕੀਤੇ ਗਏ ਬੇਮਿਸਾਲ ਨਿਵੇਸ਼ਾਂ ਨੂੰ ਅੱਗੇ ਵਧਾਉਂਦਾ ਹੈ। ਸਰ੍ਹੀ ਅਤੇ ਲੈਂਗਲੀ ਵਿੱਚ, ਸਕਾਈਟ੍ਰੇਨ ਦਾ ਵਿਸਤਾਰ ਸੂਬੇ ਦੇ ਦੋ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਨੂੰ ਵਧੇਰੇ ਕਨੈਕਟੀਵਿਟੀ ਦੀ ਪੇਸ਼ਕਸ਼ ਕਰੇਗਾ। ਬ੍ਰੌਡਵੇਅ ਕੌਰੀਡੋਰ ਦੇ ਨਾਲ, ਬ੍ਰੌਡਵੇ ਸਬਵੇਅ ਪ੍ਰੋਜੈਕਟ ਜਲਦੀ ਹੀ ਵੈਨਕੂਵਰ ਸਿਟੀ ਸੈਂਟਰ ਤੋਂ ਬ੍ਰੌਡਵੇ ਅਤੇ ਆਰਬੂਟਸ ਤੱਕ ਮਿਲੇਨੀਅਮ ਲਾਈਨ ਦਾ ਵਿਸਤਾਰ ਕਰੇਗਾ। ਇਕੱਠੇ ਮਿਲ ਕੇ, ਇਹ ਪ੍ਰੋਜੈਕਟ ਸਕਾਈਟ੍ਰੇਨ ਨੈਟਵਰਕ ਵਿੱਚ 27 ਦਾ ਵਾਧਾ ਦਰਸਾਉਂਦੇ ਹਨ।
ਸਰ੍ਹੀ ਵਿੱਚ ੍ਰ1 ਅਤੇ ੍ਰ6 ਰੈਪਿਡਬੱਸ ਸੇਵਾਵਾਂ ਦੀ ਸਫਲਤਾ ਦੇ ਆਧਾਰ ‘ਤੇ, ਮੈਟਰੋ ਵੈਨਕੂਵਰ ਵਿੱਚ ਵੱਖ-ਵੱਖ ਕੌਰੀਡੋਰਾਂ ਦੇ ਨਾਲ ਨਵੀਂ ਬੱਸ ਰੈਪਿਡ ਟ੍ਰਾਂਜਟਿ ਸੇਵਾ ਸ਼ੁਰੂ ਕੀਤੀ ਜਾਵੇਗੀ। ਬੱਸ ਰੈਪਿਡ ਟ੍ਰਾਂਜਟਿ ਵਿੱਚ ਸਟੇਸ਼ਨਾਂ, ਸੁਤੰਤਰ ਬੱਸ ਲੇਨਾਂ ‘ਤੇ ਬਿਹਤਰ ਰਾਈਡਰ ਸਹੂਲਤਾਂ ਹੋਣਗੀਆਂ ਅਤੇ ਟ੍ਰਾਂਜਟਿ ਸਿਸਟਮ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਵਧੇਰੇ ਕੁਸ਼ਲਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਪ੍ਰੋਜੈਕਟ ਆਵਾਜਾਈ ਲਈ ਘੱਟ ਨਿਕਾਸ ਹੱਲਾਂ ਨਾਲ ਵਧ ਰਹੇ ਭਾਈਚਾਰਿਆਂ ਦੇ ਵਿਕਾਸ ਨੂੰ ਆਕਾਰ ਦੇਣ ਪ੍ਰਤੀ ਵਚਨਬੱਧ ਹਨ।