Sunday, May 19, 2024

ਬ੍ਰਿਟੇਨ ‘ਚ ਪਹਿਲੀ ਵਾਰ ਪਾਰਲੀਮੈਂਟ ‘ਚ ਕੀਤਾ ਗਿਆ ਗੁਰਬਾਣੀ ਦਾ ਪਾਠ

 

ਲੰਡਨ: ਇਸ ਹਫਤੇ ਲੰਡਨ, ਬ੍ਰਿਟੇਨ ਵਿੱਚ ਆਪਣੀ ਤਰ੍ਹਾਂ ਦੇ ਪਹਿਲੇ ਵਿਸਾਖੀ ਦੇ ਤਿਉਹਾਰ ਮੌਕੇ ਸੰਸਦ ਦੇ ਦੋਵੇਂ ਸਦਨ ਗੁਰਬਾਣੀ ਦੀਆਂ ਧੁਨਾਂ ਅਤੇ ਸਦਭਾਵਨਾ ਦੇ ਸੰਦੇਸ਼ ਗੂੰਜ ਉੱਠੇ। ਬ੍ਰਿਿਟਸ਼ ਇੰਡੀਅਨ ਥਿੰਕ ਟੈਂਕ ‘1928 ਇੰਸਟੀਚਿਊਟ’ ਅਤੇ ਪ੍ਰਵਾਸੀ ਸੰਗਠਨ ‘ਸਿਟੀ ਸਿੱਖਸ ਐਂਡ ਬ੍ਰਿਿਟਸ਼ ਪੰਜਾਬੀ ਵੈਲਫੇਅਰ ਐਸੋਸੀਏਸ਼ਨ’ ਦੁਆਰਾ ਸੋਮਵਾਰ ਸ਼ਾਮ ਨੂੰ ਆਯੋਜਿਤ ਇਸ ਸਮਾਗਮ ਵਿੱਚ ‘ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ’ ਅਤੇ ਬ੍ਰਿਟੇਨ ਦੇ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ, ਕਮਿਊਨਿਟੀ ਲੀਡਰਾਂ ਅਤੇ ਪਰਉਪਕਾਰੀ ਲੋਕਾਂ ਨੂੰ ਇਕੱਠਾ ਕੀਤਾ ਗਿਆ। ਭਾਰਤ ਸਬੰਧਾਂ ਅਤੇ ਬਰਤਾਨਵੀ ਜੀਵਨ ਵਿੱਚ ਸਿੱਖ ਕੌਮ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ।

ਸਿਟੀ ਸਿੱਖਸ ਦੇ ਪ੍ਰਧਾਨ ਜਸਵੀਰ ਸਿੰਘ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਜਿਸ ਵਿੱਚ ਕਈ ਬੁਲਾਰਿਆਂ ਨੇ ਭਾਸ਼ਣ ਦਿੱਤੇ ਅਤੇ ਅਨਹਦ ਕੀਰਤਨ ਸੁਸਾਇਟੀ ਨੇ ਗੁਰਬਾਣੀ ਪੇਸ਼ ਕੀਤੀ। 1928 ਇੰਸਟੀਚਿਊਟ ਦੀ ਕੋ-ਚੇਅਰਪਰਸਨ ਕਿਰਨ ਕੌਰ ਮਣਕੂ ਨੇ ਕਿਹਾ ਕਿ “ਵਿਸਾਖੀ ਦੇ ਅਜਿਹੇ ਸਮਾਗਮ ਦਾ ਆਯੋਜਨ ਕਰਨਾ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਸਾਜਨਾ ਦਿਵਸ ਦੇ ਮੌਕੇ ‘ਤੇ ਮਨਾਈ ਜਾਂਦੀ ਹੈ। ਸਾਲ 1699 ਵਿਸਾਖੀ ਖਾਲਸੇ ਦੀ ਸ਼ੁਰੂਆਤ ਅਤੇ ਇਸ ਨਾਲ ਜੁੜੀਆਂ ਸਿੱਖਿਆਵਾਂ ਨੂੰ ਦਰਸਾਉਣ ਲਈ ਮਨਾਈ ਜਾਂਦੀ ਹੈ।