ਡਾ. ਸ਼ਾਨਾ ਪਾਂਡਿਆ ਪੁਲਾੜ ਦੀ ਯਾਤਰਾ ਕਰਨ ਵਾਲੀ ਪਹਿਲੀ ਕੈਨੇਡੀਅਨ ਔਰਤ ਬਣੀ

ਕੈਲਗਰੀ : ਡਾ. ਸ਼ਾਨਾ ਪਾਂਡਿਆ ਐਡਮੈਂਟਨ ਦੀ ਪਹਿਲੀ ਕੈਨੇਡੀਅਨ ਔਰਤ ਬਣ ਗਈ ਹੈ ਜੋ ਕਿ ਇੱਕ ਕਾਰੋਬਾਰੀ ਦੇ ਨਾਲ ਨਾਲ ਪੁਲਾੜ ਯਾਤਰੀ ਹੋਣ ਦਾ ਵੀ ਮਾਣ ਹਾਸਲ ਕਰੇਗੀ। ਡਾ. ਸ਼ਾਨਾ ਪਾਂਡਿਆ ਨੇ ਦੱਸਿਆ ਉਸਦਾ ਬਚਪਨ ਦਾ ਸੁਪਨਾ ਵੀ ਪੂਰਾ ਹੋਣ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਕਿਸਮਤ ਵਾਲੀ ਸੀ ਕਿ 90 ਦੇ ਦਹਾਕੇ ਵਿੱਚ ਕੈਨੇਡਾ ਦੀ ਪਹਿਲੀ ਔਰਤ ਪੁਲਾੜ ਯਾਂਤਰੀ ਡਾ. ਰਾਬਰਟਾ ਬੋਂਡਾਰ ਨੂੰ ਪੁਲਾੜ ਵਿੱਚ ਜਾਂਦੇ ਵੇਖ ਰਹੀ ਸੀ ਅਤੇ ਮੈਂ ਸੋਚਿਆ ਕਿ ਕੈਨੇਡੀਅਨ ਔਰਤਾਂ ਇਸ ਤਰ੍ਹਾਂ ਕਰ ਸਕਦੀਆਂ ਹਨ?

ਕੈਨੇਡਾ ਦੀਆਂ ਸਿਰਫ਼ ਦੋ ਔਰਤਾਂ ਪਹਿਲਾਂ ਪੁਲਾੜ ਵਿੱਚ ਗਈਆਂ ਹਨ, ਹਾਲਾਂਕਿ ਭਵਿੱਖ ਵਿੱਚ ਜੇਨੀ ਗਿਬੋਂਸ ਵੀ ਉਨ੍ਹਾਂ ਨਾਲ ਸ਼ਾਮਿਲ ਹੋਣਗੇ।

ਪਾਂਡਿਆ ਦੀ ਪੁਲਾੜ ਵਿਚ ਪਹਿਲੀ ਉਡ਼ਾਨ ਇੱਕ ਵਪਾਰਕ ਮਿਸ਼ਨ ’ਤੇ ਹੋਵੇਗੀ, ਜੋ ਨਾਸਾ ਨਾਲ ਮਿਸ਼ਨ ਤੋਂ ਅਲੱਗ ਹੈ।

2015 ਵਿੱਚ ਸਥਾਪਤ, ਇੰਟਰਨੈਸ਼ਨਲ ਇੰਸਟੀਚਿਊਟ ਫਾਰ ਐਸਟ੍ਰੋਨਾਟੀਕਲ ਸਾਇੰਸੇਜ (ੀੀਅਸ਼) ਇੱਕ ਨੋਨ-ਪਰੋਡਿਟ ਰੲਸੲੳਰਚਹ ੳਨਦ ੲਦੁਚੳਟੋਿਨ ੋਰਗੳਨਜ਼ਿੳਟੋਿਨ ਹੈ ਜਿਸਨੇ ਆਪਣੀ ਸਥਾਪਨਾ ਤੋਂ ਬਾਅਦ ਆਕਾਸ਼ ਮਿਸ਼ਨ ਸੰਚਾਲਿਤ ਕੀਤੇ ਹਨ।

ੀੀਅਸ਼-02 ਮਿਸ਼ਨ ਵਰਜਿਨ ਗੈਲੇਕਟਿਕ ਨਾਲ ਹਿੱਸੇਦਾਰੀ ਵਿੱਚ ਕੀਤਾ ਜਾਵੇਗਾ, ਜਿਸਦੀ ਸਥਾਪਨਾ ਅਰਬਪਤੀ ਰਿਚਰਡ ਬਰੈਨਸਨ ਨੇ ਕੀਤੀ ਸੀ।

ਕੰਪਨੀ ਨੇ ਵਪਾਰਕ ਮਨੁੱਖੀ ਪੁਲਾੜ ਉਡ਼ਾਨ ਨੂੰ ਬੜਾਵਾ ਦੇਣ ਲਈ 2020 ਵਿੱਚ ਨਾਸਾ ਨਾਲ ਇੱਕ ਸਮਝੌਤਾ ਕੀਤਾ ਸੀ।

Exit mobile version