ਪ੍ਰੀਮੀਅਰ ਡੇਵਿਡ ਈਬੀ ਵਲੋਂ ਮੈਡੀਕਲ ਸਕੂਲ ਲਈ 60.7 ਮਿਲੀਅਨ ਦੀ ਸਰਕਾਰੀ ਸਹਾਇਤਾ ਦੇਣ ਦਾ ਐਲਾਨ

ਸਰੀ (ਅਮਨਿੰਦਰ ਸਿੰਘ) : ਬੀਸੀ ਦੇ ਪ੍ਰੀਮੀਅਰ ਡੇਵਿਡ ਏਵੀ ਵੱਲੋਂ ਬੀਤੇ ਦਿਨੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਕੈਂਪਸ ਵਿੱਚ ਮੈਡੀਕਲ ਸਕੂਲ ਲਈ ਫੰਡਿੰਗ ਜਾਰੀ ਕਰਨ ਦਾ ਐਲਾਨ ਕੀਤਾ ਗਿਆ।

ਬੀਤੇ ਦਿਨੀ ਬੀਸੀ ਦੇ ਪ੍ਰੀਮੀਅਰ ਡੇਵਿਡ ਏਬੀ ਸਰੀ ਵਿਖੇ ਪਹੁੰਚੇ ਇਥੇ ਇਸ ਦੌਰਾਨ ਉਹਨਾਂ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਕੈਂਪਸ ਵਿੱਚ ਮੈਡੀਕਲ ਸਕੂਲ ਲਈ ਫੰਡਿੰਗ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਦੀ ਸ਼ੁਰੂਆਤ 2026 ਤੱਕ ਹੋਵੇਗੀ

ਈਬੀ, ਬੀ.ਸੀ. ਦੀ ਪੋਸਟ-ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰੀ ਲੀਜ਼ਾ ਬੇਅਰ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਦੇ ਨਾਲ, ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਪ੍ਰੋਵਿੰਸ ਇੱਕ ਅੰਤਰਿਮ ਸਪੇਸ ਲਈ ਪੂੰਜੀ ਫੰਡ ਵਿੱਚ $33.7 ਮਿਲੀਅਨ ਅਤੇ ਬਜਟ 2024 ਤੋਂ ਸੰਚਾਲਨ ਫੰਡ ਵਿੱਚ $27 ਮਿਲੀਅਨ ਪ੍ਰਦਾਨ ਕਰੇਗਾ। ਪ੍ਰੋਵਿੰਸ ਨੇ ਪਹਿਲਾਂ ਸ਼ੁਰੂਆਤੀ ਅਤੇ ਯੋਜਨਾਬੰਦੀ ਲਈ $14 ਮਿਲੀਅਨ ਪ੍ਰਦਾਨ ਕੀਤੇ ਹਨ। ਅੰਤਰਿਮ ਸਪੇਸ ਸ਼ਢੂ ਸਰੀ ਦੇ ਕੈਂਪਸ ਵਿੱਚ ਹੋਵੇਗੀ ਅਤੇ ਇੱਕ ਲੀਜ਼ਡ ਸਥਾਨ ਨੇੜੇ ਹੀ ਹੋਵੇਗਾ। ਫੈਕਲਟੀ ਅਤੇ ਸਟਾਫ਼ ਲਈ ਕਲਾਸਰੂਮਾਂ, ਲੈਬਾਂ ਅਤੇ ਦਫ਼ਤਰੀ ਥਾਂ ਦੇ ਅਨੁਕੂਲ ਹੋਣ ਲਈ ਖੇਤਰ ਦਾ ਨਵੀਨੀਕਰਨ ਕੀਤਾ ਜਾਵੇਗਾ।

ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਕਿ ਕਨੇਡਾ ਦੇ ਪਿਛਲੇ 55 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੈਡੀਕਲ ਸਕੂਲ ਵਿੱਚ ਸੂਬਾ ਸਰਕਾਰ ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਇਥੋਂ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਿਦਆਰਥੀਆਂ ਤੋਂ ਬਾਅਦ ਬੀਸੀ ਵਿੱਚ ਹਰ ਪਰਿਵਾਰ ਕੋਲ ਆਪਣਾ ਪਰਿਵਾਰਿਕ ਡਾਕਟਰ ਹੋਵੇਗਾ ਅਤੇ ਇਸ ਨਾਲ ਬੀਸੀ ਵਿੱਚ ਡਾਕਟਰਾਂ ਦੀ ਘਾਟ ਨੂੰ ਵੀ ਕੁਝ ਹੱਦ ਤੱਕ ਪੂਰਾ ਕਰਨ ਵਿੱਚ ਮਦਦ ਮਿਲੇਗੀ ।

ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਵਾਇਸ ਚਾਂਸਲਰ ਜੋਏ ਜੋਨਸਨ ਨੇ ਕਿਹਾ ਬੀਸੀ ਦੇ ਪ੍ਰੀਮੀਅਰ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬੇਹਦ ਸ਼ਲਾਘਾ ਯੋਗ ਹੈ ਉਹਨਾਂ ਕਿਹਾ ਕਿ ਸਕੂਲ ਆਫ ਮੈਡੀਸਨ ਦੀ ਸ਼ੁਰੂਆਤ ਬ੍ਰਿਿਟਸ਼ ਕੋਲੰਬੀਆ ਦੇ ਸਰੀ ਵਿੱਚ ਹੋ ਰਹੀ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚੋਂ ਵਿਦੇਸ਼ੀ ਵਿਿਦਆਰਥੀ ਵੀ ਇਸ ਦਾ ਫਾਇਦਾ ਉਠਾ ਸਕਣਗੇ।

ਞਜੌਹਨਸਨ ਨੇ ਡਾਕਟਰ ਡੇਵਿਡ ਜੇ ਪ੍ਰਾਈਸ ਨੂੰ ਮੈਡੀਕਲ ਸਕੂਲ ਦੇ ਸੰਸਥਾਪਕ ਡੀਨ ਵਜੋਂ ਘੋਸ਼ਿਤ ਕੀਤਾ। ਪ੍ਰਾਈਸ ਨੇ 4 ਜੁਲਾਈ, 2024 ਨੂੰ ਬੋਰਡ ਦੁਆਰਾ ਉਸ ਨੂੰ ਸੰਸਥਾਪਕ ਡੀਨ ਵਜੋਂ ਮਨਜ਼ੂਰੀ ਦੇਣ ਤੋਂ ਪਹਿਲਾਂ ਪਿਛਲੇ ਸਾਲ ਕਾਰਜਕਾਰੀ ਡੀਨ ਵਜੋਂ ਬਿਤਾਇਆ ਹੈ। (Amninder Singh)

Exit mobile version