ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰ ਪ੍ਰੀਮੀਅਜ਼ ਵਲੋਂ ਹੈਲੀਫੈਕਸ ‘ਚ ਤਿੰਨ ਦਿਨਾਂ ਬੈਠਕ

ਫੈਡਰਲ ਸਰਕਾਰ ਕੋਲ ਕਾਮਿਆਂ ਦੀ ਘਾਟ ਕਾਰਨ ਤਾਲਮੇਲ ਬਣਾਉਣਾ ਹੋਇਆ ਔਖਾ : ਡੇਵਿਡ ਈਬੀ

ਹੈਲੀਫੈਕਸ, (ਸਿਮਰਨਜੀਤ ਸਿੰਘ): ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰ ਵੱਲੋਂ ਹੈਲੀਫੈਕਸ ਵਿਖੇ ਤਿੰਨ ਦਿਨਾਂ ਲਈ ਸੰਮੇਲਨ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਫੈਡਰਲ ਸਰਕਾਰ ਦੀਆਂ ਨੀਤੀਆਂ ਤੋਂ ਕਾਫੀ ਨਿਰਾਸ਼ ਨਜ਼ਰ ਆਏ ।

ਇਸ ਮੌਕੇ ਬੋਲਦੇ ਹੋਏ ਡੇਵਿਡ ਈਬੀ ਨੇ ਕਿਹਾ ਕਿ ਫੈਡਰਲ ਸਰਕਾਰ ਦੀਆਂ ਹਾਊਸਿੰਗ ਤੋਂ ਲੈ ਕੇ ਸਕੂਲ ਲਈ ਦੁਪਹਿਰ ਦੇ ਖਾਣੇ ਤੱਕ ਦੇ ਪ੍ਰੋਗਰਾਮ ਸਬੰਧੀ ਨਿਤੀਆਂ ਤੋਂ ਉਹ ਬੇਹਦ ਪਰੇਸ਼ਾਨ ਹਨ ।

ਜੀਬੀ ਨੇ ਕਿਹਾ ਕਿ ਫੈਡਰਲ ਸਰਕਾਰ ਕੋਲ ਟੀਮ ਵਰਕ ਦੀ ਘਾਟ ਹੈ ਜਿਸ ਕਾਰਨ ਕੋਈ ਵੀ ਕੰਮ ਸਮੇਂ ਸਿਰ ਨਹੀਂ ਹੋ ਰਿਹਾ ਤੇ ਇਸ ਦਾ ਖਾਮਿਆਜਾ ਸੂਬਿਆਂ ਨੂੰ ਭੁਗਤਣਾ ਪੈ ਰਿਹਾ ਹੈ ।

ਕੁਝ ਇਸੇ ਤਰ੍ਹਾਂ ਹੀ ਅਲਬਰਟਾ ਦੀ ਪ੍ਰੀਮੀਅਰ ਡੇਨਲ ਸਮਿਥ ਨੇ ਵੀ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਦਿੱਤੇ ਜਾ ਰਹੇ ਐਕਸਲੇਟਰ ਫੰਡ ਦੀ ਆਲੋਚਨਾ ਕੀਤੀ । ਡੈਨੀਅਲ ਸਮਿਥ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਉਹ ਕੰਮ ਨਹੀਂ ਕੀਤੇ ਜਾ ਰਹੇ ਜਿਸ ਦੀ ਲੋਕਾਂ ਨੂੰ ਜਰੂਰਤ ਹੈ ।

ਡੱਗ ਫੋਰਡ, ਓਨਟਾਰੀਓ ਦੇ ਪ੍ਰੀਮੀਅਰ, ਨੇ ਸਵੀਕਾਰ ਕੀਤਾ ਕਿ ਜਦੋਂ ਓਟਵਾ ਨਾਲ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਉਸਦੇ ਸਾਥੀਆਂ ਵਿੱਚ ਆਮ ਤੌਰ ‘ਤੇ ਨਿਰਾਸ਼ਾ ਦੀ ਭਾਵਨਾ ਹੁੰਦੀ ਹੈ। ਫੋਰਡ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, “ਸਾਰੇ ਪ੍ਰੀਮੀਅਰ ਇਕੱਠੇ, ਮੈਨੂੰ ਲੱਗਦਾ ਹੈ ਕਿ ਅਸੀਂ ਉਸ ਖੇਤਰ ਵਿੱਚ ਬਹੁਤ ਨਿਰਾਸ਼ ਹਾਂ, ਪਰ ਅਸੀਂ ਸੰਘੀ ਸਰਕਾਰ ਨਾਲ ਕੰਮ ਕਰਨਾ ਚਾਹੁੰਦੇ ਹਾਂ। ਪ੍ਰੀਮੀਅਰ ਡੇਵਡੀਬੀ ਨੇ ਕਿਹਾ ਕਿ ਬਹੁਤ ਸਾਰੇ ਸੂਬੇ ਅਜਿਹੇ ਵੀ ਹਨ ਜਿਨਾਂ ਨੂੰ ਫੰਡ ਦੀ ਜਰੂਰਤ ਨਹੀਂ ਹੈ ਸਰਕਾਰ ਨਾਲ ਤਾਲਮੇਲ ਦੀ ਘਾਟ ਹੋਣ ਕਾਰਨ ਕੋਈ ਵੀ ਕੰਮ ਸਿਰੇ ਨਹੀਂ ਚੜ ਰਿਹਾ ।

Exit mobile version