ਹਰ ਸੂਬੇ ਨੂੰ ਈ-ਸਕੂਟਰ ਚਲਾਉਣ ਦੀ ਘੱਟੋ-ਘੱਟ ਉਮਰ 16 ਸਾਲ ਕਰਨੀ ਚਾਹੀਦੀ ਹੈ : ਮਾਹਿਰ
ਸਰੀ, (ਸਿਮਰਨਜੀਤ ਸਿੰਘ): ਕਨੇਡਾ ਵਿੱਚ ਵੈਨਕੂਵਰ ਤੋਂ ਲੈ ਕੇ ਨੌਵਾਂ ਸਕੋਸ਼ੀਆ ਤੱਕ ਵੱਡੇ ਸ਼ਹਿਰਾਂ ਵਿੱਚ ਟਰੈਫਿਕ ਦੀ ਸਮੱਸਿਆ ਵਧਣ ਕਾਰਨ ਈ-ਸਕੂਟਰਾਂ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ । ਜੋ ਕਿ ਸੁਵਿਧਾਜਨਕ ਅਤੇ ਵਾਤਾਵਰਣ ਦੇ ਅਨੁਕੂਲ ਦੱਸੇ ਜਾ ਰਹੇ ਹਨ । ਪਰ ਦੂਜੇ ਪਾਸੇ ਇੱਕ ਨਵੀਂ ਰਿਪੋਰਟ ਇਹ ਵੀ ਸਾਹਮਣੇ ਆਈ ਹੈ ਕਿ ਇਮਰਜੈਂਸੀ ਰੂਮ ਦੇ ਡਾਕਟਰ ਇਸ ਸਬੰਧੀ ਚੇਤਾਵਨੀ ਜਾਰੀ ਵੀ ਕਰ ਰਹੇ ਹਨ ਕਿ ਈ ਸਕੂਟਰ ਦੀ ਵਰਤੋ ਵਧਣ ਦੇ ਨਾਲ ਛੋਟੀਆਂ ਦੁਰਘਟਨਾਵਾਂ ਵਿੱਚ ਵਾਧਾ ਹੋਇਆ ਹੈ । ਜਿਸ ਬਾਰੇ ਡਾਕਟਰਾਂ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ । ਟਰੋਂਟੋ ਦੇ ਐਮਰਜੈਂਸੀ ਵਿਭਾਗ ਦੇ ਡਾਕਟਰ ਰਘੂ ਵੇਨੂ ਗੋਪਾਲ ਨੇ ਕਿਹਾ ਕਿ ਦੇਸ਼ ਭਰ ਵਿੱਚ ਇਮਰਜੈਂਸੀ ਡਾਕਟਰ ਇਹ ਸਕੂਟਰਾਂ ਦੀ ਵਰਤੋਂ ਕਰ ਰਹੇ ਨੇ ਵੱਧ ਰਹੀਆਂ ਦੁਰਘਟਨਾਵਾਂ ਤੋਂ ਚਿੰਤਿਤ ਹੋ ਰਹੇ ਹਨ ।
ਉਹਨਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਵੱਧ ਰਹੇ ਟਰੈਫਿਕ ਕਾਰਨ ਹੁਣ ਕਨੇਡੀਅਨ ਸ਼ਹਿਰਾਂ ਵਿੱਚ ਇਲੈਕਟ੍ਰਿਕ ਸਕੂਟਰ ਇੱਕ ਜਾਣਿਆ ਪਛਾਣਿਆ ਦ੍ਰਿਸ਼ ਬਣ ਗਿਆ ਹੈ ਬਰਡ ਅਤੇ ਲਾਈਨ ਵਰਗੀਆਂ ਕੰਪਨੀਆਂ ਨੇ ਵੈਨਕੂਵਰ ਕੈਲਗਰੀ ਮਿਸੀਸਾਗਾ ਓਂਟਾਰੀਓ ਅਤੇ ਹੋਰ ਕਈ ਵੱਡੇ ਸ਼ਹਿਰਾਂ ਵਿੱਚ ਈ ਸਕੂਟਰ ਵੇਚਣ ਲਈ ਵੱਡੇ ਸ਼ੋਰੂਮ ਸਥਾਪਿਤ ਕੀਤੇ ਹਨ। ਇਹਨਾਂ ਵਿੱਚ ਲੋਕਾਂ ਨੂੰ ਇਹ ਵੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਕਿ ਘੰਟਿਆਂ ਦੇ ਹਿਸਾਬ ਨਾਲ ਵਸਨੀਕ ਇਹ ਇਲੈਕਟ੍ਰਿਕ ਸਕੂਟਰ ਕਿਰਾਏ ਤੇ ਲੈ ਸਕਦੇ ਹਨ ਬਰਡ ਕਨੇਡਾ 2019 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਹ ਕਨੇਡਾ ਦੇ 25 ਸ਼ਹਿਰਾਂ ਤੱਕ ਫੈਲ ਚੁੱਕਾ ਹੈ ।
ਸਿਹਤ ਸੰਭਾਲ ਪੇਸ਼ੇਵਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਸਕੂਟਰ ਚਲਾਉਣ ਵਾਲਿਆਂ ਨੂੰ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਦੇਖ ਰਹੇ ਹਨ । ਅਤੇ ਇਹਨਾਂ ਵਿੱਚ ਬੱਚੇ ਵੀ ਸ਼ਾਮਿਲ ਹਨ ਜਿਨਾਂ ਦੀ ਉਮਰ 10 ਤੋਂ 15 ਸਾਲ ਦੇ ਦਰਮਿਆਨ ਹੈ।
ਮਹਾਰਾਜ ਨੇ ਕਿਹਾ ਕਿ ਵੈਨਕੂਵਰ ਵਿੱਚ ਈ ਸਕੂਟਰ ਚਲਾਉਣ ਵਾਲੇ ਦੀ ਉਮਰ ਘੱਟੋ ਘੱਟ 16 ਸਾਲ ਕਰ ਦੇਣੀ ਚਾਹੀਦੀ ਹੈ ਅਤੇ ਇਸ ਦੌਰਾਨ ਹੈਲਮਟ ਪੈਣਾ ਵੀ ਜਰੂਰੀ ਕੀਤਾ ਜਾਣਾ ਚਾਹੀਦਾ ।
ਜ਼ਿਕਰ ਯੋਗ ਹੈ ਕਿ ਵੱਖ ਵੱਖ ਸੂਬਿਆਂ ਵਿੱਚ ਈ ਸਕੂਟਰ ਸਬੰਧੀ ਨਿਯਮ ਵੱਖ ਵੱਖ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹਰ ਸੂਬੇ ਨੂੰ ਘੱਟੋ ਘੱਟ ਉਮਰ 16 ਸਾਲ ਕਰ ਦੇਣੀ ਚਾਹੀਦੀ ਹੈ।