ਖਿਡਾਰੀ ਸਾਡੇ ਰੋਲ ਮਾਡਲ ਜਾਂ ਜੂਏ ਦੇ ਪ੍ਰਮੋਟਰ?

ਲੇਖਕ : ਸੰਦੀਪ ਕੁਮਾਰ,

ਸੰਪਰਕ : 70098 – 07121

ਡਿਿਜਟਲ ਯੁਗ ਦੇ ਆਉਣ ਨਾਲ ਇੰਟਰਨੈੱਟ ਅਤੇ ਮੋਬਾਇਲ ਐਪਸ ਦਾ ਪ੍ਰਚਲਨ ਵਧ ਗਿਆ ਹੈ। ਇਨ੍ਹਾਂ ਵਿੱਚੋਂ ਕਈ ਐਪਸ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੀਆਂ ਹਨ ਅਤੇ ਆਪਣਾ ਪ੍ਰਭਾਵ ਪਾਉਂਦੀਆਂ ਹਨ, ਜਿਵੇਂ ਕਿ ਸਿੱਖਿਆ, ਮਨੋਰੰਜਨ, ਵਪਾਰ, ਅਤੇ ਖੇਡਾਂ। ਜੇਕਰ ਖੇਡਾਂ ਦੇ ਖੇਤਰ ਦੀ ਗੱਲ ਕਰੀਏ ਤਾਂ ਕੁਝ ਐਪਸ ਨੇ ਖੇਡਾਂ ਦੇ ਮੈਦਾਨ ਵਿੱਚ ਇੱਕ ਅਜਿਹਾ ਰਾਹ ਚੁਣਿਆ ਹੈ ਜੋ ਆਖਰਕਾਰ ਸਾਡੇ ਸਮਾਜ ਨੂੰ ਨਕਾਰਾਤਮਕ ਪ੍ਰਭਾਵ ਪਹੁੰਚਾਉਂਦੀਆਂ ਹਨ। ਇਹ ਹਨ ਜੂਏ ਦੀਆਂ ਫੈਂਟੈਸੀ ਐਪਸ, ਜੋ ਸ਼ਰੇਆਮ ਸਰਕਾਰਾਂ ਨੂੰ ਟੈਕਸ ਪੇਅ ਕਰਦੇ ਹੋਏ ਡਿਿਜਟਲ ਪਲੇਟਫਾਰਮ ਦੇ ਉੱਤੇ ਜੂਏ ਦਾ ਕੰਮ ਚਲਾਉਂਦੀਆਂ ਹਨ ਅਤੇ ਵੱਡੀਆਂ ਵੱਡੀਆਂ ਖੇਡਾਂ ਦੀਆਂ ਈਵੈਂਟਸ ਨੂੰ ਸਪੌਂਸਰ ਕਰਦੀਆਂ ਹਨ। ਇਸ ਸਥਿਤੀ ਵਿੱਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸਾਡੇ ਸਮਾਜ ਵਿੱਚ ਜੋ ਖੇਡਾਂ ਦੇ ਖਿਡਾਰੀ ਅੱਜ ਦੇ ਯੂਥ ਦੇ ਰੋਲ ਮਾਡਲ ਹਨ, ਉਹ ਵੀ ਪੈਸੇ ਦੇ ਲਾਲਚ ਵਿੱਚ ਆ ਕੇ ਇਹਨਾਂ ਜੂਏ ਦੀ ਐਪਸ ਦੀਆਂ ਪ੍ਰਮੋਸ਼ਨਾਂ ਕਰਦੇ ਹਨ। ਜੇਕਰ ਅਸੀਂ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਸਪੋਰਟਸ ਪਲੇਅਰ ਹਮੇਸ਼ਾ ਮਿਹਨਤ, ਨਿਸ਼ਠਾ, ਅਤੇ ਇਮਾਨਦਾਰੀ ਦੇ ਪ੍ਰਤੀਕ ਮੰਨੇ ਜਾਂਦੇ ਰਹੇ ਹਨ। ਪਰ ਅੱਜ ਕੱਲ੍ਹ ਇਹਨਾਂ ਦੇ ਰੋਲ ਮਾਡਲ ਦਾ ਰੂਪ ਬਦਲਦਾ ਜਾ ਰਿਹਾ ਹੈ। ਇਹਨਾਂ ਫੈਂਟੈਸੀ ਜੂਏ ਦੀਆਂ ਐਪਸ ਨੇ ਇੱਕ ਨਵਾਂ ਤਰਕ ਖੋਜਿਆ ਹੈ, ਜੋ ਉਨ੍ਹਾਂ ਦੀ ਵਰਤੋਂ ਨੂੰ ਕਾਨੂੰਨੀ ਬਣਾਉਂਦਾ ਹੈ ਅਤੇ ਉਹ ਉਸ ਨੂੰ “ਕੌਸ਼ਲ ਵਾਲਾ ਜੂਆ” ਕਹਿੰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਹ ਕਿਸਮਤ ਨਾਲ ਨਹੀਂ, ਬਲਕਿ ਖਿਡਾਰੀ ਦੀ ਕੌਸ਼ਲਤਾ ਦੇ ਅਧਾਰ ’ਤੇ ਜਿੱਤਿਆ ਜਾਂਦਾ ਹੈ। ਪਰ ਸਚਾਈ ਇਹ ਹੈ ਕਿ ਇਸ ਨੂੰ “ਕੌਸ਼ਲ ਵਾਲੇ ਜੂਏ” ਦੇ ਨਾਮ ਨਾਲ ਕਾਨੂੰਨੀ ਰੂਪ ਦਿੱਤਾ ਗਿਆ ਹੈ ਜੋ ਸਾਡੇ ਸਮਾਜ ਦੇ ਸਿਹਤਮੰਦ ਵਾਤਾਵਰਣ ਨੂੰ ਖਰਾਬ ਕਰਦਾ ਹੈ।

ਇਸਦੇ ਨਾਲ ਨਾਲ ਸਪੋਰਟਸ ਦੀਆਂ ਵੱਡੀਆਂ ਈਵੈਂਟਸ ਨੂੰ ਸਪੌਂਸਰ ਕਰਨ ਨਾਲ ਇਹ ਐਪਸ ਆਪਣੇ ਬ੍ਰਾਂਡ ਨੂੰ ਮਜ਼ਬੂਤ ਕਰ ਰਹੀਆਂ ਹਨ। ਜਦੋਂ ਵੱਡੀਆਂ ਸਪੋਰਟਸ ਇਵੈਂਟਸ ਦਾ ਪ੍ਰਸਾਰਣ ਹੁੰਦਾ ਹੈ ਤਾਂ ਇਹਨਾਂ ਜੂਏ ਦੀਆਂ ਐਪਸ ਦੇ ਵਿਿਗਆਪਨ ਹਰ ਕਿਸੇ ਨੂੰ ਦਿਖਾਈ ਦੇ ਰਹੇ ਹੁੰਦੇ ਹਨ। ਇਸ ਨਾਲ ਇਹਨਾਂ ਐਪਸ ਦੀ ਪੁਹੁੰਚ ਬਹੁਤ ਵਧ ਜਾਂਦੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਦਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਵਲ ਖਿੱਚਣਾ ਹੁੰਦਾ ਹੈ। ਸਪੋਰਟਸ ਦੇ ਪਲੇਅਰ, ਜੋ ਅੱਜ ਦੇ ਸਮੇਂ ਵਿੱਚ ਯੂਥ ਦੇ ਰੋਲ ਮਾਡਲ ਹਨ, ਉਹਨਾਂ ਦਾ ਇਹਨਾਂ ਜੂਏ ਦੀਆਂ ਐਪਸ ਦੀਆਂ ਪ੍ਰਮੋਸ਼ਨਾਂ ਵਿੱਚ ਸ਼ਾਮਲ ਹੋਣਾ ਸਾਡੇ ਸਮਾਜ ਦੇ ਲਈ ਇੱਕ ਵੱਡਾ ਕਲੰਕ ਹੈ। ਇਹਨਾਂ ਦੇ ਐਡਜ਼ ਦੇ ਮਾਧਿਅਮ ਨਾਲ ਇਹ ਸਪੋਰਟਸ ਪਲੇਅਰ ਸਿੱਧਾ ਯੂਥ ਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਜੂਆ ਖੇਡਣਾ ਗਲਤ ਨਹੀਂ ਹੈ। ਇਹਨਾਂ ਦੇ ਪਿੱਛੇ ਪੈਸੇ ਦਾ ਲਾਲਚ ਇੱਕ ਵੱਡਾ ਕਾਰਨ ਹੈ, ਪਰ ਇਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੇ ਐਕਸ਼ਨਾਂ ਦਾ ਸਮਾਜ ’ਤੇ ਕੀ ਅਸਰ ਪੈ ਰਿਹਾ ਹੈ? ਇਸ ਸਥਿਤੀ ਨੇ ਸਾਡੇ ਸਮਾਜ ਦੇ ਮੂਲ ਨੈਤਿਕ ਮੁੱਲਾਂ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਕੇ ਰੱਖ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਨੌਜਵਾਨ ਸੋਸ਼ਲ ਮੀਡੀਆ ਅਤੇ ਡਿਿਜਟਲ ਪਲੇਟਫਾਰਮ ’ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਹ ਸਪੋਰਟਸ ਪਲੇਅਰਾਂ ਦੀ ਪਾਲਣਾ ਕਰਦੇ ਹਨ। ਜਦੋਂ ਉਹ ਆਪਣੇ ਪਸੰਦੀਦਾ ਸਪੋਰਟਸ ਪਲੇਅਰਾਂ ਨੂੰ ਫੈਂਟੈਸੀ ਜੂਏ ਦੀਆਂ ਐਪਸ ਦੀ ਪ੍ਰਮੋਸ਼ਨ ਕਰਦੇ ਦੇਖਦੇ ਹਨ ਤਾਂ ਉਹ ਵੀ ਇਹ ਸੋਚਦੇ ਹਨ ਕਿ ਇਹ ਸਹੀ ਹੈ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ’ਤੇ ਚੱਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਅੰਤ ਵਿੱਚ ਉਨ੍ਹਾਂ ਦੇ ਭਵਿੱਖ ਨੂੰ ਨਕਾਰਾਤਮਕ ਦਿਸ਼ਾ ਵੱਲ ਪ੍ਰਭਾਵਿਤ ਕਰ ਸਕਦਾ ਹੈ। ਇਸ ਸਥਿਤੀ ਨੂੰ ਬਦਲਣ ਲਈ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਇੱਕਜੁਟ ਹੋਣਾ ਪਵੇਗਾ। ਸਰਕਾਰਾਂ ਨੂੰ ਜੂਏ ਦੀਆਂ ਐਪਸ ਦੀ ਕਾਨੂੰਨੀ ਮਾਨਤਾ ਨੂੰ ਮੁੜ ਜਾਚਣਾ ਚਾਹੀਦਾ ਹੈ ਅਤੇ ਸਪੋਰਟਸ ਪਲੇਅਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ। ਇਹਨਾਂ ਜੂਏ ਦੀਆਂ ਐਪਸ ਦੀਆਂ ਪ੍ਰਮੋਸ਼ਨਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਪੈਣਗੇ। ਇਸਦੇ ਨਾਲ ਨਾਲ ਸਪੋਰਟਸ ਪਲੇਅਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਨਾਲ ਯੂਥ ਨੂੰ ਪ੍ਰਭਾਵਿਤ ਕਰ ਰਹੇ ਹਨ। ਸਪੋਰਟਸ ਪਲੇਅਰਾਂ ਨੂੰ ਸਿਰਫ਼ ਪੈਸੇ ਦੇ ਲਾਲਚ ਵਿੱਚ ਨਹੀਂ, ਬਲਕਿ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀ ਹਰ ਕਿਿਰਆ ਸਾਡੇ ਸਮਾਜ ’ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦੀ ਹੈ। ਇਸ ਪ੍ਰਕਾਰ, ਅਸੀਂ ਇੱਕ ਸਿਹਤਮੰਦ ਅਤੇ ਨੈਤਿਕ ਵਾਤਾਵਰਣ ਬਣਾ ਸਕਦੇ ਹਾਂ ਜਿੱਥੇ ਸਪੋਰਟਸ ਦੇ ਪਲੇਅਰ ਅਸਲ ਵਿੱਚ ਯੂਥ ਦੇ ਸੱਚੇ ਰੋਲ ਮਾਡਲ ਬਣ ਸਕਣ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਜੂਏ ਦੀਆਂ ਐਪਸ ਅਤੇ ਉਨ੍ਹਾਂ ਦੇ ਵਿਸ਼ੇ ’ਤੇ ਇੱਕ ਗੰਭੀਰ ਚਰਚਾ ਸ਼ੁਰੂ ਕਰੀਏ।

Exit mobile version