ਬੀਸੀ ਵਿੱਚ ਭਾਰਤੀ ਨਾਗਰਿਕ ‘ਤੇ ਲੱਗੇ 1 ਮਿਲੀਅਨ ਦੀ ਲਾਟਰੀ ਚੋਰੀ ਕਰਨ ਦੇ ਦੋਸ਼ 

ਸਰੀ, (ਸਿਮਰਨਜੀਤ ਸਿੰਘ): ਬੀਸੀ ਵਿੱਚ ਇੱਕ ਭਾਰਤੀ ਵੱਲੋਂ ਇੱਕ ਮਿਲੀਅਨ ਦੀ ਲਾਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮੀਰ ਪਾਟਿਲ ਜਿਸ ਦੀ ਉਮਰ 23 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਉੱਪਰ 2 ਲੱਖ 50 ਹਜਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਲਾਟਰੀ ਦਾ ਅਸਲੀ ਵਿਜੇਤਾ ਨੇ  ਗੈਸ ਸਟੇਸ਼ਨ ਤੇ ਕੰਮ ਕਰ ਰਹੇ ਮੀਰ ਪਾਟਿਲ ਨੂੰ ਆਪਣੀਆਂ ਦੋ ਟਿਕਟਾਂ ਦੀ ਜਾਂਚ ਕਰਨ ਵਾਸਤੇ ਮਦਦ ਲਈ ਬੁਲਾਇਆ । ਜਿਸ ਤੋਂ ਬਾਅਦ ਮੀਰ ਪਾਟਿਲ ਨੇ ਦੋਵਾਂ ਟਿਕਟਾਂ ਨੂੰ ਸਕਰੈਚ ਕੀਤਾ ਅਤੇ ਉਸਨੇ ਕਿਹਾ ਕਿ ਇੱਕ ਲਾਟਰੀ 40 ਡਾਲਰ ਦੀ ਨਿਕਲੀ ਹੈ ਜਦੋਂ ਕਿ ਦੂਜੀ ਵਿਅਰਥ ਹੈ ਜਿਸ ਤੋਂ ਬਾਅਦ ਉਸਨੇ ਦੂਸਰੀ ਲੋਟਰੀ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ । ਅਸਲੀ ਵਿਜੇਤਾ ਦੇ ਤੋਂ ਬਾਅਦ ਮੀਰ ਪਾਟਿਲ ਨੇ ਕੂੜੇਦਾਨ ਵਿੱਚ ਦੁਬਾਰਾ ਟਿਕਟ ਨੂੰ ਕੱਢ ਲਿਆ ਅਤੇ ਇੱਕ ਮਿਲੀਅਨ ਡਾਲਰ ਜਿੱਤਣ ਦੀ ਖੁਸ਼ੀ ਮਨਾਉਣ ਲੱਗਾ ਜੋ ਕਿ ਗੈਸ ਸਟੇਸ਼ਨ ਤੇ ਮੌਜੂਦ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।

ਜਾਂਚ ਦੌਰਾਨ ਫੁਟੇਜ ਵਿੱਚ ਪਾਟਿਲ ਕਥਿਤ ਤੌਰ ਤੇ ਦੂਜੀ ਟਿਕਟ ਨੂੰ ਕੂੜੇਦਾਨ ਵਿੱਚੋਂ ਚੁੱਕਦੇ ਅਤੇ ਜੇਬ ਵਿੱਚ ਪਾਉਂਦੇ ਸਾਫ ਦਿਖਾਈ ਦਿੱਤਾ ।

ਇਸ ਤੋਂ ਬਾਅਦ ਪਾਟਿਲ ਆਪਣੀ ਜਿੱਤ ਦਾ ਦਾਅਵਾ ਕਰਨ ਲਈ ਸਟੋਰ ਤੇ ਪਹੁੰਚਿਆ ਜਿੱਥੇ ਸਟੋਰ ਮਾਲਕ ਨੇ ਸ਼ੱਕ ਪੈਣ ਤੇ ਇਹ ਸਾਰਾ ਮਾਮਲਾ ਪੁਲਿਸ ਨੂੰ ਦੱਸ ਦਿੱਤਾ । ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇਖੀ ਅਤੇ ਉਸ ਤੋਂ ਬਾਅਦ ਪਾਟਿਲ ਤੇ ਧੋਖਾਧੜੀ ਨੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੀ ਸੁਣਵਾਈ ਇਸ ਮਹੀਨੇ ਦੇ ਅੰਤ ਤੱਕ ਕੀਤੀ ਜਾਣੀ ਹੈ । ਦੂਜੇ ਪਾਸੇ ਪੁਲਿਸ ਵੱਲੋਂ ਟਿਕਟ ਦੇ ਅਸਲੀ ਮਾਲਕ ਨੂੰ ਲੱਭ ਕੇ ਟਿਕਟ ਉਸ ਨੂੰ ਸੌਂਪੀ ਗਈ ਜਿਸ ਤੋਂ ਬਾਅਦ ਅਸਲੀ ਵਿਜੇਤਾ ਨੇ ਕਿਹਾ ਕਿ ਮੇਰੇ ਲਈ ਇਹ ਬਿਲਕੁਲ ਜ਼ਿੰਦਗੀ ਬਦਲ ਦੇਣ ਵਾਲਾ ਪਲ ਹੈ ।

Exit mobile version