-0.1 C
Vancouver
Saturday, January 18, 2025

ਕਲਜੁਗ

ਗਿਆਨ ਉਜਾਲ਼ਾ ਮਿੱਟਦਾ ਜਾਵੇ

ਚਾਰੇ ਪਾਸੇ ਕਾਲਖ ਛਾਈ ॥

ਪਾਪਾਂ ਦਾ ਰੁੱਖ ਫਲਦਾ ਜਾਵੇ

ਮਿਟਦੀ ਜਾਈ ਸਚਾਈ ॥

ਸਾਧੂ ਸੰਤ ਉਪਦੇਸ਼ ਦੇਵਣ

ਅੰਦਰ ਭਰੀ ਬੁਰਾਈ ॥

ਚੋਰ ਲੁਟੇਰੇ ਸੰਤ ਬਣ

ਪਾਪ ਦੀ ਲੱਗੇ ਕਰਨ ਸਫ਼ਾਈ॥

ਮੋਹ ਮਾਇਆ ਨੇ ਜਾਲ਼ ਫੈਲਾਇਆ

ਹਰ ਇਕ ਦੀ ਹੈ ਸੁੱਧ ਭੁਲਾਈ ॥

ਕਾਮ ਕ੍ਰੋਧ ਨੇ ਰੰਗ ਦਿਖਾਇਆ

ਘਰ ਘਰ ਵਿਚ ਹੋਈ ਲੜਾਈ ॥

ਬੋਟੀ ਬੋਟੀ ਕਰ ਮਾਂ ਨੂੰ ਵੰਡਿਆ

ਭੈਣ ਨੂੰ ਭੈਣ ਸਮਝੇ ਨਾ ਭਾਈ ॥

ਮਾਂ ਤਾਂ ਵੰਡੀ ਰੱਬ ਵੀ ਵੰਡਿਆ

ਮਜ਼ਹਬ ‘ਚ ਵੰਡੇ ਭਾਈ ਭਾਈ ॥

ਮਾਂ ਬਾਪ ਪਏ ਦੁੱਖ ‘ਚ ਤੜਫ਼ੇ

ਬੈਠੇ ਪੁੱਤਰ ਦੀ ਆਸ ਲਗਾਈ ॥

ਆਸ ਸਵਾਸ਼ ਜਦ ਸਭ ਕੁੱਝ ਮੁੱਕੇ

ਹੁਣ ਕਿਉਂ ਰੋ ਰੋ ਕਰੇ ਦੁਹਾਈ ॥

ਪਾਪ ਦੇ ਰੰਗ ਸਾਰੇ ਰੰਗੇ

ਸੱਚ ਦੀ ਬੈਠੇ ਰਾਹ ਭੁਲਾਈ ॥

ਸੱਚੇ ਫਿਰਦੇ ਭੁੱਖੇ ਨੰਗੇ

ਚੋਰ ਖਾਵਣ ਮਲਾਈ ॥

ਔਖੇ ਵੇਲੇ ਸਾਥ ਨਾ ਤੁਰਿਆ

ਉਂਝ ਪਿਆਰ ਦੀ ਦੇਵੇ ਦੁਹਾਈ ॥

ਭੁੱਖੇ ਨੰਗੇ ਨੂੰ ਦਾਨ ਨਾ ਕਰਿਆ

ਅਮੀਰਾਂ ਜਾਵੇ ਮਾਸ ਖੁਆਈ ॥

ਰੁੱਖੀ ਖਾ ਖਾ ਭੁੱਖ ਮਿਟਦੀ

ਫਿੱਕੀ ਲੱਗੇ ਮਹਿੰਗੀ ਮਿਠਾਈ ॥

ਸ਼ੌਕ ਗਰੀਬਾਂ ਮਹਿੰਗਾਈ ਲੁੱਟਗੀ

ਜਾਵੇ ਵੱਕਤ ਨੂੰ ਧੱਕਾ ਲਾਈ ॥

ਸੁਰ ਤਾਲ ਦਾ ਗਿਆਨ ਨਾ ਕੋਈ

ਗਲਾ ਫਾੜ ਜਾਵੇ ਰੌਲ਼ਾ ਪਾਈ ॥

ਦੇਖ ਨੰਗੇਜ ਸੋਚੇ ਨਾ ਕੋਈ

ਨਵੀ ਪੀੜ੍ਹੀ ਲਈ ਇਹ ਵਧਾਈ ॥

ਲੇਖਕ : ਸੁਰਜੀਤ ਸਿੰਘ

Related Articles

Latest Articles