ਬੀ.ਸੀ. ਸਰਕਾਰ ਵਲੋਂ ਲੇਬਰ ਡੇਅ ਲੌਂਗ ਵੀਕੲੈਂਡ ਦੌਰਾਨ ਸੁਰੱਖਿਅਤ ਯਾਤਰਾ ਕਰਨ ਸਬੰਧੀ ਹਦਾਇਤਾਂ ਜਾਰੀ

ਵਿਕਟੋਰੀਆ (ਸਿਮਰਨਜੀਤ ਸਿੰਘ): ਬੀ.ਸੀ. ਸਰਕਾਰ ਦੇ ਬੁਲਾਰੇ ਵਲੋਂ ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਲੇਬਰ ਡੇਅ ਦੇ ਲੌਂਗ ਵੀਕੲੈਂਡ ਦੌਰਾਨ ਲੋਕ ਬ੍ਰਿਟਿਸ਼ ਕੋਲੰਬੀਆ ਦੀਆਂ ਸੜਕਾਂ ‘ਤੇ ਸੁਰਖਿਅਤ ਯਾਤਰਾ ਕਰਨ ਇਹ ਬੱਚਿਆਂ ਦੀ ਛੁਟੀਆਂ ਦਾ ਆਖਰੀ ਲੌਂਗ ਵੀਕੲੈਂਡ ਹੋਣ ਕਾਰਣ ਸੜਕਾਂ ਤੇ ਅਵਾਜਾਈ ਵਧਣ ਦੀ ਸੰਭਾਵਨਾ ਹੈ। ਇਸ ਲਈ, ਸਾਰੇ ਡਰਾਈਵਰਾਂ ਨੂੰ ਚੌਕਸ ਰਹਿਣ ਅਤੇ ਸੁਰਖਿਅਤ ਤਰੀਕੇ ਨਾਲ ਗੱਡੀ ਚਲਾਉਣ ਦੀ ਬੇਨਤੀ ਕੀਤੀ ਜਾਂਦੀ ਹੈ ਸਰਕਾਰ ਵਲੋਂ ਲੋਕਾਂ ਨੂੰ ਆਪਣੀ ਸੜਕੀ ਯਾਤਰਾਂ ਦੌਰਾਨ ਆਰਾਮਦਾਇਕ ਅਤੇ ਸੁਰੱਖਿਅਤ ਸਫ਼ਰ ਕਰਣ ਲਈ ਸਲਾਹ ਦਿੰਦਿਆਂ ਕਿਹਾ ਹੈ ਕਿ ਮਿਥੇ ਸਮੇਂ ਤੇ ਪਹੁੰਚਣ ਲਈ ਲਈ ਵਧੇਰੇ ਸਮੇ ਦੀ ਯੋਜਨਾ ਬਣਾਓ ਤਾਂ ਸੜਕਾਂ ਤੇ ਅਵਾਜਾਈ ਦੀ ਭੀੜ ਤੇ ਜਾਮ ਤੋਂ ਬਚਿਆ ਜਾ ਸਕੇ।ਆਪਣੇ ਵਹੀਕਲਾਂ ਦੀ ਜਾਂਚ ਕਰੋ: ਯਕੀਨੀ ਬਣਾਓ ਕਿ ਗੈਸ ਟੈਂਕ ਪੂਰਾ ਹੈ, ਬੈਟਰੀ ਚਾਰਜ ਹੋਈ ਹੈ, ਇੰਜਨ ਦਾ ਤੇਲ, ਫਿਲਟਰ, ਲਾਈਟਾਂ ਅਤੇ ਸਪੇਅਰ ਟਾਇਰਾਂ ਦੀ ਜਾਂਚ ਹੋਈ ਹੈ।ਭੋਜਨ ਅਤੇ ਪਾਣੀ ਪੈਕ ਕਰੋ: ਯਾਤਰੀਆਂ ਅਤੇ ਪਾਲਤੂ ਜਾਨਵਰਾਂ ਲਈ ਭੋਜਨ ਅਤੇ ਪਾਣੀ ਨਾਲ ਰੱਖੋ।ਆਰਾਮ ਦੇ ਥਾਵਾਂ ‘ਤੇ ਰੁਕਣ ਦੀ ਯੋਜਨਾ ਬਣਾਓ: ਆਰਾਮ ਕਰਨ ਲਈ ਅਨੁਕੂਲ ਥਾਵਾਂ ‘ਤੇ ਰੁਕਣ ਦੀ ਯੋਜਨਾ ਬਣਾਓ।ਸਪੀਡ ਲਿਮਿਟਾਂ ਦੀ ਪਾਲਣਾ ਕਰੋ: ਵਧੇਰੇ ਤੇਜ਼ ਗਤੀ ਨਾਲ ਆਪਣੇ ਵਹੀਕਲਾਂ ਨੂੰ ਨਾ ਭਜਾਓ ਅਤੇ ਸੜਕੀ ਆਵਾਜਾਈ ਦੇ ਕਾਨੂੰਨ ਦੀ ਪਾਲਣਾ ਕਰੋ ਅਤੇ ਖ਼ਰਾਬ ਮੌਸਮ ਵਿਚ ਧਿਆਨ ਨਾਲ ਗਡੀ ਚਲਾਓ। ਫ਼ੋਨ ਦੀ ਵਰਤੋਂ ਨਾ ਕਰੋ: ਗੱਡੀ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਕਰਨ ਤੋਂ ਬਚੋ।ਸੀਟ ਬੈਲਟ ਦੀ ਪਾਲਣਾ: ਯਕੀਨੀ ਬਣਾਓ ਕਿ ਤੁਹਾਡੇ ਨਾਲ ਬੈਠੇ ਸਾਰੇ ਯਾਤਰੀ ਸੀਟ ਬੈਲਟ ਪਹਿਨੇ ਹੋਣ।ਨਸ਼ੇ ਦੇ ਹੇਠ ਜਾਂ ਸ਼ਰਾਬ ਪੀ ਕੇ ਗਡੀ ਨਾ ਚਲਾਓ: ਕਦੇ ਵੀ ਨਸ਼ੇ ਵਿਚ ਜਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ।ਵਿਸ਼ੇਸ਼ ਸਲਾਹ:ਵਡੇ ਵਾਹਨ ਅਤੇ ਮੋਟਰਸਾਈਕਲਾਂ ਤੋਂ ਸਾਵਧਾਨ ਰਹੋ: ਵਡੇ ਵਾਹਨਾਂ ਨੂੰ ਰੁਕਣ ਅਤੇ ਮੁੜਨ ਲਈ ਵੱਧ ਜਗ੍ਹਾ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਦੇ ਬਲਾਈਂਡ ਸਪੌਟ (ਨਾ ਦਿਖਣਯੋਗ) ਹੋ ਸਕਦੇ ਹਨ। ਯਕੀਨੀ ਬਣਾਓ ਕਿ ਤੁਸੀਂ ਉਹਨਾਂ ਦੇ ਬਲਾਈਡ ਸਪੌਟਾਂ ਨੂੰ ਵੇਖ ਸਕਦੇ ਹੋ। ਮੋਟਰਸਾਈਕਲ ਸਵਾਰਾਂ ਲਈ: ਸੜਕਾਂ ਨੂੰ ਸਾਂਝਾ ਕਰਨ ਸਮੇਂ ਧਿਆਨ ਦਿਓ, ਆਪਣੇ ਸੁਰਖਿਅਤ ਕਪੜੇ ਅਤੇ ਹੈਲਮੇਟ ਪਾਓ , ਅਤੇ ਸੁਰਖਿਅਤ ਤਰੀਕੇ ਨਾਲ ਚਲਾਓ। ਹਾਈਵੇ ‘ਤੇ ਸਫ਼ਰ ਕਰਨ ਤੋਂ ਪਹਿਲਾਂ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਜਾਣਕਾਰੀ ਯ ‘ਤੇ ੿ਧਰਿਵੲਭਛ ਜਾਂ ਧਰਿਵੲਭਛ ‘ਤੇ ਹਾਸਲ ਕੀਤੀ ਜਾ ਸਕਦੀ ਹੈ।

Exit mobile version