ਅਬੋਟਸਫੋਰਡ (ਸਿਮਰਨਜੀਤ ਸਿੰਘ): ਅਬੋਟਸਫੋਰਡ ਦੇ ਰਹਿਣ ਵਾਲੇ 85 ਸਾਲਾ ਆਦਮੀ ਮਾਈਕਲ ਬ੍ਰਾਇਨ ‘ਤੇ ਦੋ ਨੌਜਵਾਨਾਂ ਨੂੰ ਉਸਦੇ ਵਾਹਨ ਨਾਲ ਟੱਕਰ ਮਾਰਨ ਦਾ ਦੋਸ਼ ਲੱਗਾ ਹੈ। ਇਹ ਘਟਨਾ ਫਰਵਰੀ ਮਹੀਨੇ ਵਿੱਚ ਵਾਪਰੀ ਸੀ ਅਤੇ ਹੁਣ ਸੂਬਾਈ ਅਦਾਲਤ ‘ਚ ਮਾਈਕਲ ਬ੍ਰਾਇਨ ਖ਼ਤਰਨਾਕ ਡਰਾਇਵਿੰਗ ਅਤੇ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਅਬੋਟਸਫੋਰਡ ਪੁਲਿਸ ਵਿਭਾਗ ਵਲੋਂ ਪਹਿਲਾਂ ਹੀ ਇਹ ਰਿਪੋਰਟ ਕੀਤੀ ਗਈ ਸੀ ਕਿ 14 ਫਰਵਰੀ ਨੂੰ ਦੁਪਹਿਰ 2:44 ਵਜੇ ਕਾਲਸਰੂ ਐਵੇਨਿਊ ‘ਚ ਦੋ ਵਿਅਕਤੀਆਂ ਨੂੰ ਜਾਨ-ਬੁਝ ਕੇ ਆਪਣੀ ਗੱਡੀਨਾਲ ਟੱਕਰ ਮਾਰੀ ਸੀ। ਪੁਲਿਸ ਵਲੋਂ ਦੋ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਦੀ ਪੁਸ਼ਟੀ ਕੀਤੀ ਗਈ ਸੀ।
ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ, ਇਸ ਘਟਨਾ ਵਿੱਚ ਤਿੰਨ ਨੌਜਵਾਨ ਸ਼ਾਮਲ ਸਨ ਜੋ “ਨਿਕੀ ਨਿਕੀ ਨਾਈਨ ਡੋਰਸ” ਖੇਡ ਰਹੇ ਸਨ ਇਸ ਖੇਡ ‘ਚ ਬੱਚੇ ਕਿਸੇ ਦੇ ਦਰਵਾਜ਼ੇ ‘ਤੇ ਵਾਜ ਮਾਰਦੇ ਜਾਂ ਘੰਟੀ ਵਜਾਉਂਦੇ ਹਨ ਅਤੇ ਭੱਜ ਜਾਂਦੇ ਹਨ। ਮੌਕੇ ‘ਤੇ ਘਟਨਾ ਦੀ ਹੋਮ-ਸੁਰੱਖਿਆ ਵੀਡੀਓ ਵੀ ਮੀਡੀਆ ਵਿੱਚ ਆਈ, ਜਿਸ ਵਿੱਚ ਤਿੰਨ ਨੌਜਵਾਨ ਭੱਜ ਰਹੇ ਸਨ, ਅਤੇ ਇੱਕ ਕਾਰ ਉਨ੍ਹਾਂ ਵੱਲ ਬੇਰਹਿਮੀ ਨਾਲ ਬੇਕਾਬੂ ਦੌੜਦੀ ਦਿਖਾਈ ਦਿੰਦੀ ਹੈ।
ਵੀਡੀਓ ‘ਚ ਕਾਰ ਦੀ ਟੱਕਰ ਹੁੰਦੀ ਕੈਪਚਰ ਨਹੀਂ ਹੋਈ ਪਰ ਧਮਾਕੇ ਦੀ ਆਵਾਜ਼ ਸਪਸ਼ਟ ਤੌਰ ‘ਤੇ ਸੁਣੀ ਦਿੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸੇ ਕਾਰਨ ਨੇ ਤਿੰਨ ਵਿਚੋਂ ਦੋ ਨੌਜਵਾਨਾਂ ਨੂੰ ਟੱਕਰ ਮਾਰੀ, ਜਿਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।
ਅਦਾਲਤ ‘ਚ 85 ਸਾਲਾ ਮਾਈਕਲ ਬ੍ਰਾਇਨ ਉੱਤੇ ਖ਼ਤਰਨਾਕ ਡਰਾਇਵਿੰਗ ਦਾ ਦੋਸ਼ ਅਤੇ ਕਾਰ ਨਾਲ ਟੱਕਰ ਮਾਰਨ, ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਮਾਈਕਲ ਨੂੰ ਘਟਨਾ ਦੇ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਦੋਂ ਤਕ ਜਾਂਚ ਚੱਲਦੀ ਰਹੀ, ਉਹਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ, ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ, ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਗੇ ਵਧੀ ਹੈ। ਇਸ ਮਾਮਲੇ ਵਿੱਚ ਘਰ ਦੇ ਸੀ.ਸੀ.ਟੀ.ਵੀ. ਕੈਮਰਾ ਸਿਸਟਮ ਦੇ ਰਾਹੀਂ ਵੱਡਾ ਸਬੂਤ ਮਿਲਿਆ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਾਰ ਨੇ ਤਿੰਨ ਨੌਜਵਾਨਾਂ ਦੀ ਪਿੱਛਾ ਕੀਤਾ। ਇਹ ਵੀਡੀਓ ਸਾਰੀਆਂ ਮੀਡੀਆ ਰਿਪੋਰਟਾਂ ‘ਚ ਫੈਲੀ ਅਤੇ ਲੋਕਾਂ ‘ਚ ਇਸ ਘਟਨਾ ਦੀ ਗੰਭੀਰਤਾ ਨੂੰ ਹਾਈਲਾਈਟ ਕੀਤਾ। ਪਰ ਇਸ ਘਟਨਾ ਦੀ ਸਪੱਸ਼ਟ ਕਾਰਨ ਜਾਂ ਮੂਲ ਵਜ੍ਹਾ ਦਾ ਖੁਲਾਸਾ ਅਜੇ ਹੋਣਾ ਬਾਕੀ ਹੈ। ਕਈ ਲੋਕਾਂ ਲਈ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਇੱਕ ਵੱਡੇ ਉਮਰ ਦੇ ਆਦਮੀ ਨੇ ਅਜਿਹਾ ਸਖ਼ਤ ਕਦਮ ਕਿਉਂ ਚੁੱਕਿਆ।
ਪੁਲਿਸ ਪੜਤਾਲ ਕਰ ਰਹੀ ਹੈ ਕਿ ਕੀ ਇਹ ਘਟਨਾ ਜਾਨ-ਬੁੱਝ ਕੇ ਕੀਤੀ ਗਈ ਕਾਰਵਾਈ ਸੀ ਜਾਂ ਉਸ ਸਮੇਂ ਮੌਕੇ ‘ਤੇ ਮਾਈਕਲ ਗੁੱਸੇ ਦਾ ਸ਼ਿਕਾਰ ਸੀ। ਜਾਂਚ ਅਧਿਕਾਰੀਆਂ ਅਜੇ ਵੀ ਮਜ਼ੀਦ ਸਬੂਤ ਇਕੱਠੇ ਕਰ ਰਹੇ ਹਨ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ।