ਸਰੀ, (ਸਿਮਰਨਜੀਤ ਸਿੰਘ):ਕੈਨੇਡਾ ਦੀ ਟਰਾਂਸਪੋਰਟ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਕਈ ਹਵਾਈ ਅੱਡਿਆਂ ‘ਤੇ ਸੁਰੱਖਿਆ ਦੇ ਮੱਦੇ ਨਜ਼ਰ ਖਤਰਨਾਕ ਚੀਜ਼ਾਂ ਦੀ ਪਛਾਣ ਕਰਨ ਲਈ ਸੀ.ਟੀ. ਸਕੈਨਰ ਨਾਲ ਲੈਸ ਕੀਤਾ ਜਾ ਰਿਹਾ ਹੈ। ਕੈਨੇਡੀਅਨ ਏਅਰ ਟਰਾਂਸਪੋਰਟ ਸੁਰੱਖਿਆ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਆਗੇ ਆਉਣ ਵਾਲੇ ਸਾਲਾਂ ਵਿੱਚ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਹ ਤਕਨਾਲੋਜੀ ਲਗਾਏਗੀ, ਜੋ ਕਿ ਕੰਪਿਊਟਰਾਈਜ਼ਡ ਐਕਸ-ਰੇ ਇਮੇਜਿੰਗ ਰਾਹੀਂ 360 ਡਿਗਰੀ ਦੇ ਵਿਊਜ਼ ਪ੍ਰਦਾਨ ਕਰੇਗੀ।
ਇਹ ਪ੍ਰਾਜੈਕਟ ਬੁਧਵਾਰ ਨੂੰ ਵੈਨਕੂਵਰ ਹਵਾਈ ਅੱਡੇ ‘ਤੇ ਸ਼ੁਰੂ ਹੋਇਆ, ਜਿੱਥੇ ਪਹਿਲੀ ਮਸ਼ੀਨ ਹੁਣ ਸੁਰੱਖਿਆ ਸਕਰੀਨਿੰਗ ਖੇਤਰ ਵਿੱਚ ਕਨਵੇਅਰ ਬੈਲਟਾਂ ਦੇ ਨਾਲ ਲਗਾਈ ਗਈ ਹੈ।
ਵੈਨਕੂਵਰ ਇੰਟਰਨੈਸ਼ਨਲ ਐਅਰਪੋਰਟ ਦੀ ਸੀ.ਈ.ਓ. ਤਮਾਰਾ ਵਰੂਮਨ ਨੇ ਕਿਹਾ ਕਿ ਯਾਤਰੀਆਂ ਨੂੰ ਹੁਣ ਆਪਣੇ ਕੈਰੀ-ਆਨ ਬੈਗਾਂ ਵਿੱਚੋਂ ਲਿਕਵੀਡਜ਼, ਏਰੋਸੋਲਜ਼, ਜੇਲਜ਼ ਜਾਂ ਵੱਡੀਆਂ ਇਲੈਕਟ੍ਰੋਨਿਕਜ਼ ਚੀਜ਼ਾਂ ਨੂੰ ਹਟਾਉਣ ਦੀ ਜਰੂਰਤ ਨਹੀਂ ਰਹੇਗੀ। ਇਹ ਤਬਦੀਲੀਆਂ ਨਾਲ ਲਾਈਨਾਂ ਤੇਜ਼ੀ ਨਾਲ ਅੱਗੇ ਵਧਣ ਦੀ ਉਮੀਦ ਹੈ।
ਫੈਡਰਲ ਸੁਰੱਖਿਆ ਅਥਾਰਟੀ ਦੇ ਮੁਖੀ ਨਾਦਾ ਸੇਮਾਨ ਨੇ ਕਿਹਾ ਕਿ ਇਸ ਤਕਨਾਲੋਜੀ ਦਾ ਉਦੇਸ਼ ਧਮਾਕੇਕਾਰੀ ਸਮੱਗਰੀ ਅਤੇ ਹੋਰ “ਖਤਰੇ ਵਾਲੀਆਂ ਚੀਜ਼ਾਂ” ਨੂੰ ਪਛਾਣ ਕਰਨਾ ਅਤੇ ਯਾਤਰੀ ਅਨੁਭਵ ਨੂੰ ਬਿਹਤਰ ਕਰਨਾ ਹੈ।
ਏਜੰਸੀ ਨੇ ਕਿਹਾ ਕਿ ਹੋਰ ਹਵਾਈ ਅੱਡਿਆਂ ‘ਤੇ ਅਪਗਰੇਡ ਦੀਆਂ ਯੋਜਨਾਵਾਂ ਆਉਣ ਵਾਲੇ ਸਾਲਾਂ ਵਿੱਚ ਕੀਤੀਆਂ ਜਾਣਗੀਆਂ, ਜਿਸ ਵਿੱਚ ਪਹਿਲੇ ਸਾਲ ਲਈ ਤਕਰੀਬਨ $23 ਮਿਲੀਅਨ ਦਾ ਫੰਡ ਮੁਹੱਈਆ ਕਰਵਾਇਅ ਜਾ ਰਿਹਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.