ਸਟੈਨਲੇ ਪਾਰਕ ਤੋਂ ਦਰੱਖ਼ਤ ਹਟਾਉਣ ਦੇ ਵਿਵਾਦਤ ਪ੍ਰਾਜੈਕਟ ਦੀ ਲਾਗਤ ਪਹੁੰਚੀ $18 ਮਿਲੀਅਨ ਤੱਕ

 

ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ ਦੇ ਸਟੈਨਲੇ ਪਾਰਕ ਵਿੱਚ 1,60,000 ਦਰੱਖ਼ਤਾਂ ਨੂੰ ਹਟਾਉਣ ਲਈ ਚੱਲ ਰਹੇ ਵਿਵਾਦਾਸਪਦ ਪ੍ਰਾਜੈਕਟ ਦਾ ਖਰਚਾ ਬਹੁਤ ਵੱਧ ਗਿਆ ਹੈ। ਇੱਕ ਗੁਪਤ ਮੀਟਿੰਗ ਵਿੱਚ ਵੈਨਕੂਵਰ ਸਿਟੀ ਕੌਂਸਲ ਵਲੋਂ ਇਸ ਪ੍ਰਾਜੈਕਟ ਲਈ ਬਜਟ ਵਿੱਚ $11.1 ਮਿਲੀਅਨ ਦਾ ਵਾਧਾ ਮੰਜ਼ੂਰ ਕੀਤਾ। ਵੈਨਕੂਵਰ ਪਾਰਕ ਬੋਰਡ ਦਾ ਕਹਿਣਾ ਹੈ ਕਿ ਸਟੈਨਲੇ ਪਾਰਕ ਦੇ ਦਰੱਖ਼ਤ ਜੋ ਕੱਟੇ ਜਾ ਰਹੇ ਹਨ ਉਨ੍ਹਾਂ ਤੋਂ ਅੱਗ ਅਤੇ ਸੁਰੱਖਿਆ ਦਾ ਖ਼ਤਰਾ ਹੈ ਇਸ ਲਈ ਇਹ ਦਰੱਖ਼ਤ ਹਟਾਏ ਜਾਣੇ ਲਾਜ਼ਮੀ ਹਨ। ਪਰ ਹੁਣ ਇਹ ਗਲ ਸਾਹਮਣੇ ਆਈ ਹੈ ਕਿ ਅਸਲ ‘ਚ ਇਸ ਪ੍ਰਾਜੈਕਟ ਦਾ ਵਾਸਤਵਿਕ ਖ਼ਰਚਾ ਕਾਫ਼ੀ ਵੱਧ ਹੈ।
ਮੀਡੀਆ ‘ਚ ਆਈ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮਈ ਮਹੀਨੇ ਵਿੱਚ ਇੱਕ ਗੁਪਤ ਫੈਸਲੇ ਤਹਿਤ ਕੌਂਸਲ ਨੇ $11.1 ਮਿਲੀਅਨ ਇਸ ਪ੍ਰਾਜੈਕਟ ਲਈ ਵਾਧਾ ਮਨਜ਼ੂਰ ਕੀਤਾ ਸੀ। ਇਹ ਰਕਮ ਪਹਿਲਾਂ ਜਨਤਕ ਕੀਤੀਆਂ ਗਈਆਂ ਮਨਜ਼ੂਰੀਆਂ ਤੋਂ ਵੱਧ ਹੈ ਜਿਸ ‘ਚ ਵਿੱਚ $1.9 ਮਿਲੀਅਨ ਪਿਛਲੇ ਸਾਲ ਅਤੇ $4.9 ਮਿਲੀਅਨ ਇਸ ਸਾਲ ਜਨਵਰੀ ਵਿੱਚ ਮੰਜ਼ੂਰ ਕੀਤੇ ਗਏ ਸਨ। ਇਸ ਵਾਧੇ ਨਾਲ ਪ੍ਰਾਜੈਕਟ ਦਾ ਕੁੱਲ ਖ਼ਰਚਾ ਲਗਭਗ $18 ਮਿਲੀਅਨ ਤੱਕ ਪਹੁੰਚ ਗਿਆ ਹੈ।
ਮਾਈਕਲ ਕੈਡਿਟਜ਼ ਜੋ ‘ਸੇਵ ਸਟੈਨਲੇ ਪਾਰਕ’ ਗਰੁੱਪ ਦੇ ਮੈਂਬਰ ਹਨ ਵਲੋਂ ਵੈਨਕੂਵਰ ਸਿਟੀ ਖ਼ਿਲਾਫ਼ ਦਰੱਖ਼ਤ ਹਟਾਉਣ ਦੇ ਯੋਜਨਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ “ਸਾਨੂੰ ਹੁਣ ਪਤਾ ਚੱਲਿਆ ਹੈ ਕਿ ਇੱਥੇ ਇੱਕ ਗੁਪਤ ਫੈਸਲੇ ਲਏ ਜਾ ਰਹੇ ਹਨ ਜਿਸ ਬਾਰੇ ਸਾਨੂੰ ਜਾਣਕਾਰੀ ਨਹੀਂ, ਹੁਣ ਇਹ ਸਿਰਫ ਗਲਤ ਫੰਡ ਵੰਡਣ ਦਾ ਮਾਮਲਾ ਨਹੀਂ, ਬਹੁਤ ਕੁਝ ਗਲਤ ਢੰਗ ਨਾਲ ਕੀਤਾ ਜਾ ਰਿਹਾ ਹੈ।”
ਇਸ ਮਾਮਲੇ ‘ਤੇ ਵੈਨਕੂਵਰ ਦੇ ਮੇਅਰ ਕੈਨ ਸਿਮ ਤੋਂ ਪੁੱਛਿਆ ਕਿ ਇਹ ਵਾਧਾ ਗੁਪਤ ਕਿਉਂ ਰੱਖਿਆ ਗਿਆ, ਤਾਂ ਉਨ੍ਹਾਂ ਕਿਹਾ, “ਇਹ ਪਹਿਲੀ ਵਾਰ ਹੈ ਕਿ ਮੈਂ ਇਸ ਬਾਰੇ ਸੁਣ ਰਿਹਾ ਹਾਂ, ਅਸੀਂ ਇਸ ਲਈ ਤੁਹਾਡੇ ਲਈ ਜ਼ਰੂਰੀ ਜਾਣਕਾਰੀ ਸਾਂਝੀ ਕਰਾਂਗੇ।”
ਇਹ ਮਾਮਲਾ ਜਨਤਕ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਅਤੇ ਪਾਰਕ ਪ੍ਰੇਮੀ ਲੋਕਾਂ ਵੱਲੋਂ ਇਸ ਪ੍ਰਾਜੈਕਟ ‘ਤੇ ਹੋਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles

Exit mobile version