ਕੋਸ਼ਿਸ਼ ਕੀਤੀ, ਮੁਹੱਬਤ ਤੇਰੀ ਨੂੰ ਭੁੱਲ ਜਾਵਾਂ
ਸਹੁੰ ਤੇਰੀ, ਕਦੇ ਭੁਲਾ ਨਾ ਸਕਿਆ
ਬੜੀ ਕੋਸ਼ਿਸ਼ ਕੀਤੀ ਚਿੱਤ ਲਾਉਣ ਦੀ
ਸਹੁੰ ਤੇਰੀ ਚਿੱਤ ਕਿਤੇ ਮੈਂ ਲਾ ਨਾ ਸਕਿਆ
ਯਾਦਾਂ ਨਾਸੂਰ ਬਣ ਕੇ ਦੁੱਖ ਦੇ ਗਈਆਂ
ਸਹੁੰ ਤੇਰੀ ਸੁਖ ਕਦੇ ਮੈਂ ਪਾ ਨਾ ਸਕਿਆ
ਬੜੀ ਚੰਦਰੀ ਏ ਇਹ ਇਸ਼ਕੇ ਦੀ ਜ਼ਾਤ
ਸਹੁੰ ਤੇਰੀ ਹੋਰ ਥਾਂ ਬਾਤ ਮੈਂ ਪਾ ਨਾ ਸਕਿਆ
ਰੂਹ ਰੋਂਦੀ ਰਹਿੰਦੀ ਏ ਪਲ ਪਲ ਮੇਰੀ
ਸਹੁੰ ਤੇਰੀ ਹੁਣ ਤੱਕ ਮੈਂ ਵਰਾ ਨਾ ਸਕਿਆ
ਦੇ ਗਈ ਅੱਲੇ ਜ਼ਖ਼ਮ ਜੋ ਤੂੰ ਬਿਨ ਦੱਸਿਆਂ
ਸਹੁੰ ਤੇਰੀ ਮੱਲ੍ਹਮ ਉਨ੍ਹਾਂ ‘ਤੇ ਲਾ ਨਾ ਸਕਿਆ
ਬੜਾ ਸਮਝਾਇਆ ਮਨ ਨੂੰ ਚੁੱਪ ਕਰ ਜਾ
ਸਹੁੰ ਤੇਰੀ ਮੈਂ ਚੁੱਪ ਕਰਾ ਨਾ ਸਕਿਆ
ਲੋਕ ਤਾਰੇ ਗਿਣ ਰਾਤਾਂ ਲੰਘਾ ਲੈਂਦੇ ਨੇ
ਸਹੁੰ ਤੇਰੀ ਰਾਤਾਂ ਮੈਂ ਲੰਘਾ ਨਾ ਸਕਿਆ
ਮੇਰਾ ਛੇਕੜਲਾ ਸਾਹ ਵੀ ਤੇਰਾ ਸੱਜਣਾ
ਸਹੁੰ ਤੇਰੀ ਤੇਰੇ ਬੋਲ ਭੁਲਾ ਨਹੀਂ ਸਕਿਆ
ਬੜੇ ਪਰਦੇ ਪਾਏ ਤੇਰੀ ਇਸ਼ਕ ਕਹਾਣੀ ‘ਤੇ
ਸਹੁੰ ਤੇਰੀ ਖੰਨਾ ਲੁਕਾ ਨਾ ਸਕਿਆ
ਲੇਖਕ : ਅਜੀਤ ਖੰਨਾ
ਸੰਪਰਕ: 85448-54669