ਉਹਦੇ ਘਰ ਇੱਕ ਜੀਅ ਜਨਮਿਆ,
ਉਹਦੇ ਘਰ ਦੇ ਜੀਆਂ ਨੇ ਲਾਡ ਲਡਾਏ ।
ਉਹਨੇ ਪਾਲਣ ਪੋਸ਼ਣ,
ਸੰਸਾਰਿਕ ਪੜ੍ਹਾਈਆਂ,
ਜੀਵਨ ਜਾਚ ਦੇ ਕੁਝ ਸਬਕ ਪੜ੍ਹਾਏ।
ਉਹਨੇ ਮੇਲ ਮਿਲਾਕੇ,
ਕਰਮਾਂ ਦੀ ਖੇਡ ਰਚਾ ਕੇ
ਹੋਰ ਨਵੇਂ ਜੀਆਂ ਨਾਲ ਸੰਗ ਕਰਾਏ।
ਉਹਨੇ ਡਰਾਮਾ ਰਚ ਕੇ,
ਖੇਡ ਖੇਡ ਕੇ,
ਪਰਲੇ ਪਾਰ ਚੋਗੇ ਚੁਗਾਏ।
ਉਹਨੇ ਫਿਰ ਦੋ ਜੀਆਂ ਦੇ,
ਦੋ ਹੋਰ ਬਣਾਕੇ,
ਪਹਿਲੇ ਜੀਆਂ ਤੋਂ ਨਵੇਂ ਪਲਾਏ।
ਉਹਨੇ ਵਿਧੀ ਬਣਾਕੇ,
ਅਹਿਸਾਸ ਕਰਾ ਕੇ,
ਨਾਚੀਜ਼ ਤੋਂ ਇਹ ਸ਼ਬਦ ਲਿਖਾਏ।
ਲੇਖਕ : ਪ੍ਰਵੀਨ ਕੌਰ ਸਿੱਧੂ