ਸਰੀ : ਸਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ ਚਾਰ ਮੁਲਜ਼ਮ ਹਿਰਾਸਤ ਵਿੱਚ ਲਏ ਗਏ ਹਨ ਪਰ ਉਨ੍ਹਾਂ ਦੀ ਸੁਣਾਈ ਇੱਕ ਵਾਰ ਫਿਰ ਅਦਾਲਤ ਵਲੋਂ ਅਗੇ ਪਾ ਦਿੱਤੀ ਗਈ ਹੈ। ਸਰੀ ਦੇ ਸੂਬਾਈ ਕੋਰਟ ਦੀ ਜੱਜ ਜੋਡੀ ਹੈਰਿਸ ਨੇ 1 ਅਕਤੂਬਰ ਨੂੰ ਮਾਮਲੇ ਸੁਣਵਾਈ ਕਰਨੀ ਸੀ ਪਰ ਹੁਣ ਇਸ ਨੂੰ 21 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ 15 ਮਈ ਤੋਂ ਬਾਅਦ ਪੰਜਵੀਂ ਵਾਰੀ ਹੈ ਜਦੋਂ ਇਸ ਮਾਮਲੇ ਦੀ ਸੁਣਵਾਈ ਨੂੰ ਟਾਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਈ ਨਿੱਝਰ ਦਾ 18 ਜੂਨ, 2023 ਨੂੰ ਨਿਊਟਨ ਵਿੱਚ ਸਕਾਟ ਰੋਡ ਦੇ 7000-ਬਲਾਕ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਪੁਲਿਸ ਵਲੋਂ ਮੁਲਜ਼ਮ ਅਮਨਦੀਪ ਸਿੰਘ (22), ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ‘ਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ ਹਨ । 7 ਅਗਸਤ ਨੂੰ ਕ੍ਰਾਊਨ ਪ੍ਰੌਸੀਕਿਊਟਰ ਲੁਈਸ ਕੇਨਵਰਥੀ ਦੇ ਨਾਲ, ਟੀਮਜ਼ ‘ਤੇ ਵੀਡੀਓ ਰਾਹੀਂ ਚਾਰ ਬਚਾਅ ਵਕੀਲ ਪੇਸ਼ ਹੋਏ ਅਤੇ ਉਨ੍ਹਾਂ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਜੱਜ ਮਾਰਕ ਜੇਟੀ ਨੂੰ ਦੱਸਿਆ, ”ਕਰਾਊਨ ਇਸ ਮਾਮਲੇ ਵਿੱਚ ਬਚਾਅ ਪੱਖ ਨੂੰ ਖੁਲਾਸਾ ਕਰਨ ਲਈ ਪੂਰੀ ਲਗਨ ਨਾਲ ਕੰਮ ਕਰ ਰਿਹਾ ਹੈ,” ਪਰ ਮੈਂ ਆਪਣੇ ਦੋਸਤਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਠੋਸ ਖੁਲਾਸਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਕੁਝ ਮਹੀਨੇ ਹੋਰ ਲੱਗਣਗੇ। ਬੀ.ਸੀ. ਗੁਰਦੁਆਰਾ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਕਿਹਾ ਕਿ ਕੈਨੇਡੀਆਂ ਨੂੰ “ਬਾਹਰੀ ਦਖਲਅੰਦਾਜ਼ੀ” ਬਾਰੇ “ਚਿੰਤਿਤ” ਹੋਣਾ ਚਾਹੀਦਾ ਹੈ। “ਇਹ ਮਾਮਲਾ ਵਿਦੇਸ਼ੀ ਦਖਲਅੰਦਾਜ਼ੀ ਦੇ ਪੱਧਰ ‘ਤੇ ਹੋ ਸਕਦੀ ਹਿੰਸਾ ਦੀ ਪ੍ਰਤੀਕ ਹੈ।” ਕੈਨੇਡੀਆਂ ਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਕੀ ਉਹ ਆਪਣੀਆਂ ਲੋਕਤੰਤਰਿਕ ਪ੍ਰਕਿਰਿਆਵਾਂ, ਸੰਸਥਾਵਾਂ, ਚੋਣਾਂ ਅਤੇ ਆਗੂਆਂ ‘ਤੇ ਨਿਯੰਤਰਣ ਰੱਖਦੇ ਹਨ ਜਾਂ ਕੋਈ ਵੀ ਵਿਦੇਸ਼ੀ ਦੇਸ਼ ਸਾਡੇ ਨਿੱਜੀ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਵਿੱਚ ਬਹੁਤ ਦੇਰੀ ਕੀਤੀ ਜਾ ਰਹੀ ਹੈ ਜੋ ਕਿ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਹੋ ਰਹੀ ਸੁਣਵਾਈ ਦੀ ਮੁਲਤਵੀ ਪਰਿਵਾਰ ਲਈ, ਸਮਾਜ ਵਿੱਚ ਦੂਜਿਆਂ ਲਈ ਬੇਹੱਦ ਚਿੰਤਾਜਨਕ ਹੈ। ਜ਼ਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਦੋਵੇਂ ਮੁਲਕਾਂ ਦੇ ਸਬੰਧਾਂ ਵਿੱਚ ਵੀ ਕਾਫੀ ਤਣਾਅ ਬਣ ਗਿਆ ਸੀ।