ਵੈਨਕੂਵਰ ਵਿਚ ਫਿਲਿਸਤੀਨੀ ਸਮਰਥਕਾਂ ਵਲੋਂ ਕੀਤੇ ਪ੍ਰਦਰਸ਼ਨ ਸਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ

ਵੈਨਕੂਵਰ: ਵੈਨਕੂਵਰ ਪੁਲਿਸ ਨੇ ਐਲਾਨ ਕੀਤਾ ਹੈ ਕਿ ਉਹ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੀ ਬਰਸੀ ਮੌਕੇ ਫਿਲਿਸਤੀਨੀ ਸਮਰਥਕ ਪ੍ਰਦਰਸ਼ਨ ਦੀ ਜਾਂਚ ਕਰ ਰਹੀ ਹੈ। ਇਸ ਰੈਲੀ ਦੌਰਾਨ, ਕੁਝ ਵਿਅਕਤੀਆਂ ਵੱਲੋਂ ਆਤੰਕੀ ਸਮੂਹਾਂ ਨਾਲ ਹਮਦਰਦੀ ਜਤਾਉਂਦੇ ਬਿਆਨ ਦਿੱਤੇ ਗਏ ਸਨ। ਪ੍ਰਦਰਸ਼ਨ ਵੈਨਕੂਵਰ ਆਰਟ ਗੈਲਰੀ ਵਿਖੇ ਹੋਇਆ ਜਾਣਕਾਰੀ ਅਨੁਸਾਰ ਇਸ ਦਾ ਆਯੋਜਨ ਸਮਿਦੂਨ ਸਮੂਹ ਨੇ ਕੀਤਾ ਸੀ।
ਪ੍ਰਦਰਸ਼ਨ ਦੌਰਾਨ ਇੱਕ ਨਕਾਬਪੋਸ਼ ਵਿਅਕਤੀ ਨੇ ਹਮਾਸ ਅਤੇ ਹਿਜਬੁੱਲਾ ਦਾ ਸਮਰਥਨ ਕੀਤਾ ਅਤੇ ਭੀੜ ਵਿਚੋਂ ‘ਕੈਨੇਡਾ, ਅਮਰੀਕਾ ਅਤੇ ਇਜ਼ਰਾਈਲ ਮੁਰਦਾਬਾਦ’ ਦੇ ਨਾਅਰੇ ਲਗਵਾਏ। ਜ਼ਿਕਰਯੋਗ ਹੈ ਕਿ ਹਮਾਸ ਅਤੇ ਹਿਜਬੁੱਲਾ ਨੂੰ ਕੈਨੇਡਾ ਸਰਕਾਰ ਵੱਲੋਂ ਆਤੰਕੀ ਸੰਸਥਾਵਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ।
ਵੈਨਕੂਵਰ ਪੁਲਿਸ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਪ੍ਰਦਰਸ਼ਨ ਦੌਰਾਨ ਕੀਤੇ ਗਏ ਕੰਮ ਅਪਰਾਧਿਕ ਹਨ। ਪੁਲਿਸ ਨੇ ਕਿਹਾ ਕਿ ਸਮੁਦਾਇ ਦੇ ਕਈ ਮੈਂਬਰਾਂ ਨੇ ਇਸ ਪ੍ਰਦਰਸ਼ਨ ਤੋਂ ਸਖਤ ਨਾਰਾਜ਼ਗੀ ਜਤਾਈ ਹੈ। ਇਸ ਇਵੈਂਟ ‘ਤੇ ਸਿਆਸੀ ਆਗੂਆਂ ਵੱਲੋਂ ਵੀ ਨਿੰਦਾ ਹੋਈ ਹੈ, ਜਿੱਥੇ ਕੈਨੇਡਾ ਦੇ ਝੰਡੇ ਵੀ ਸਾੜੇ ਗਏ ਸਨ। ਪੁਲਿਸ ਨੇ ਕਿਹਾ ਕਿ ਕੈਨੇਡਾ ਦਾ ਚਾਰਟਰ ਹਰ ਕਿਸੇ ਨੂੰ “ਹਰ ਵਿਅਕਤੀ ਦੀ ਮੁੱਢਲੀ ਆਜ਼ਾਦੀ” ਦੇਣ ਦੀ ਗਰੰਟੀ ਦਿੰਦਾ ਹੈ, ਪਰ ਪ੍ਰਦਰਸ਼ਨਕਾਰੀਆਂ ਦੀਆਂ ਕਾਰਵਾਈਆਂ ਸਮੁਦਾਇ ਦੇ ਕਈ ਮੈਂਬਰਾਂ ਨੂੰ “ਅਸਹਿਣਸ਼ੀਲ, ਅਤੇ ਅਸੁਰੱਖਿਅਤ” ਮਹਿਸੂਸ ਹੋਈਆਂ। ਪੁਲਿਸ ਨੇ ਵੱਡੀ ਭੀੜ ਵਾਲੇ ਸਥਾਨਾਂ ‘ਚ ਜਾਇਦਾਦ ਦੇ ਨੁਕਸਾਨ ਜਾਂ ਲੋਕਾਂ ਦੀ ਸੁਰੱਖਿਆ ਲਈ ਖਤਰਾ ਦੱਸਿਆ।
ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਕਾਨੂੰਨ ਦਾ ਉਲੰਘਣ ਕਰਦਾ ਹੈ, ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਉਤੇ ਦੋਸ਼ ਲਗਾਏ ਜਾ ਸਕਦੇ ਹਨ।

Exit mobile version