ਐਨ.ਡੀ.ਪੀ. ਨੇ ਸਰੀ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਵੱਡੇ ਵਾਅਦੇ

ਸਰੀ (ਸਿਮਰਨਜੀਤ ਸਿੰਘ): ਬੀਤੀ ਦਿਨੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸਾਊਥ ਏਸ਼ੀਅਨ ਭਾਈਚਾਰੇ ਦੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਸਰੀ ਵਿੱਚ ਐਨ.ਡੀ.ਪੀ. ਦੇ ਉਮੀਦਵਾਰ ਹਰੂਨ ਗਫਾਰ ਅਤੇ ਜਿੰਨੀ ਸਿਮਸ ਦੇ ਦਫ਼ਤਰ ‘ਚ ਹੋਏ ਇਸ ਮੀਟਿੰਗ ਦੌਰਾਨ ਈਬੀ ਨੇ ਸਿਹਤ ਸੇਵਾਵਾਂ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਲਿਆਉਣ ਦੇ ਵਾਅਦੇ ਕੀਤੇ।
ਉਹਨਾਂ ਕਿਹਾ ਕਿ ਜੇ ਐਨਡੀਪੀ ਸਰਕਾਰ ਬਣਦੀ ਹੈ, ਤਾਂ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਕਈ ਢਾਂਚੇ ਵਿੱਚ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਾਲਜ ਆਫ਼ ਫ਼ਿਜ਼ੀਸ਼ਨਜ਼ ਨਾਲ ਮਿਲ ਕੇ ਬਾਹਰੋਂ ਆਏ ਮੈਡੀਕਲ ਡਾਕਟਰਾਂ ਲਈ ਆਸਾਨੀ ਨਾਲ ਬੀ.ਸੀ. ਵਾਸੀਆਂ ਲਈ ਕੈਨੇਡਾ ਦੇ ਅਨੁਸਾਰ ਕੰਮ ਕਰ ਸਕਣ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਐਨ.ਡੀ.ਪੀ. ਸਰੀ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਖੋਲ੍ਹਣ ਜਾ ਰਹੀ ਹੈ ਜੋ ਸਿਹਤ ਸੇਵਾਵਾਂ ਦੇ ਵਾਧੇ ਲਈ ਕਾਫ਼ੀ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰੀ ਦੇ ਹਸਪਤਾਲ ਦੀ ਦੂਜਾ ਹਸਪਤਾਲ 2027 ਤੱਕ ਕਲੋਵਰਡੇਲ ਵਿੱਚ ਖੁੱਲਣ ਦੀ ਸੰਭਾਵਨਾ ਹੈ, ਜਿਸ ਨਾਲ ਸਰੀ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਹੋ ਸਕਣਗੀਆਂ। ਇਸ ਮੌਕੇ ਉਨ੍ਹਾਂ ਨੇ ਇਲਾਮੋਫੋਬੀਆ ਅਤੇ ਵੈਨਕੂਵਰ ‘ਚ ਫਿਲਸਤਨੀ ਪੱਖੀ ਹੋਏ ਮੁਜ਼ਾਹਰਿਆਂ ਦੌਰਾਨ ਸਾੜੇ ਗਏ ਕੈਨੇਡਾ ਦੇ ਝੰਡੇ ਸਬੰਧੀ ਵੀ ਸਵਾਲਾਂ ਦੇ ਜਵਾਬ ਦਿੱਤੇ। ਇਸ ਸਮਾਗਮ ਦੌਰਾਨ, ਸਰੀ ਵਿੱਚ ਖੜ੍ਹੇ ਹੋਏ ਐਨਡੀਪੀ ਦੇ ਸਭ ਉਮੀਦਵਾਰ, ਜਿਵੇਂ ਕਿ ਹਰੂਨ ਗਫਾਰ (ਸਾਊਥ ਸਰੀ), ਜਗਰੂਪ ਬਰਾੜ, ਜਿੰਨੀ ਸਿਮਸ, ਮੰਤਰੀ ਰਚਨ ਸਿੰਘ, ਰਾਜ ਚੌਹਾਨ, ਮੰਤਰੀ ਰਵੀ ਕਾਹਲੋ, ਬਲਤੇਜ ਸਿੰਘ ਢਿੱਲੋ, ਅਤੇ ਅਮਾਨਾ ਸ਼ਾਹ, ਜੈਸੂ ਸੁੰਨੜ, ਮਾਇਕ ਸਤਾਰਚੱਕ ਵੀ ਮੌਜੂਦ ਸਨ। ਪ੍ਰੀਮੀਅਰ ਡੇਵਿਡ ਈਬੀ ਨੇ ਬੱਚਿਆਂ ਦੀ ਸਿਹਤ, ਸਾਮਾਜਿਕ ਸੇਵਾਵਾਂ, ਅਤੇ ਸਥਾਨਕ ਹਸਪਤਾਲਾਂ ਦੇ ਵਿਕਾਸ ਬਾਰੇ ਵੀ ਕੁਝ ਸਵਾਲਾਂ ਦੇ ਜਵਾਬ ਦਿੱਤੇ।

Exit mobile version