ਦਿਲ ਦੇ ਦਰਦ ਛੁਪਾ
ਉੱਤੋਂ ਉੱਤੋਂ ਹੱਸਦੇ ਹਾਂ।
ਦੁੱਖ ਸੁੱਖ ਦਾ ਸੰਤੁਲਨ
ਬਣਾ ਕੇ ਰੱਖਦੇ ਹਾਂ।
ਜਿਹਦਾ ਵਿਹੜਾ ਖ਼ੁਸ਼ੀਆਂ
ਸੰਗ ਭਰਿਆ ਹੈ,
ਉਸ ਘਰ ਦੀ ਖ਼ੈਰ ਮਨਾ
ਦਿਲੋਂ ਨੱਚਦੇ ਹਾਂ।
ਨਾਲ ਗੱਦਾਰਾਂ ਯਾਰੀ
ਬਹੁਤੀ ਪੁਗਦੀ ਨਾ,
ਐਸੇ ਸੱਜਣਾਂ ਤੋਂ ਦੂਰੀ
ਬਣਾ ਕੇ ਰੱਖਦੇ ਹਾਂ।
ਸਿਆਣੇ ਦਾ ਕਿਹਾ
ਅਉਲੇ ਦਾ ਖਾਧਾ ਜੀ,
ਪਿੱਛੋਂ ਸੁਆਦ ਚੱਖ
ਮਿੰਨਾ ਮਿੰਨਾ ਹੱਸਦੇ ਹਾਂ।
ਵੇਲੇ ਦਾ ਰਾਗ ਕੁਵੇਲੇ
ਦੀਆਂ ਟੱਕਰਾਂ ਹੁੰਦੈ ਕਿ,
ਸਮੇਂ ਸੰਗ ਸਦਾ ਸੁਰਤਾਲ
ਮਿਲਾ ਕੇ ਰੱਖਦੇ ਹਾਂ।
ਜ਼ਿੰਦਗੀ ਦੀ ਢਲੀ
ਦੁਪਹਿਰ ਮਹਿਸੂਸ ਕਰਕੇ ਹੀ,
ਅਪਣੇ ਆਪ ਨੂੰ ਬਚਾਅ
ਬਚਾਅ ਕੇ ਰੱਖਦੇ ਹਾਂ।
ਇਹ ਮੇਲਾ ਦੁਨੀਆ ਦਾ ਹੈ
ਚਾਰ ਦਿਹਾੜੇ ਜੀ,
ਰੈਣ ਗੁਜ਼ਾਰ ਟੁਰ ਜਾਣ ਦੀ
ਲੋਚਾ ਰੱਖਦੇ ਹਾਂ।
‘ਆਜ਼ਾਦ’ ਏਸ ਦੁਨੀਆ
‘ਤੇ ਪੈੜਾਂ ਕਰ ਜਾਣੈ,
ਰਿਸਦੇ ਜ਼ਖ਼ਮਾਂ ‘ਤੇ
ਮੱਲ੍ਹਮ ਲਗਾ ਕੇ ਰੱਖਦੇ ਹਾਂ।
ਲੇਖਕ : ਰਣਜੀਤ ਆਜ਼ਾਦ ਕਾਂਝਲਾ
ਸੰਪਰਕ: 95019-77814