ਲੈ ਕੇ ਘਸਮੈਲ਼ਾ ਜਿਹਾ ਖੇਸ
ਤੁਰਿਆਂ ਜਾਵਾਂ ਓਹਦੇ ਦੇਸ਼ ।
ਜਟਾਵਾਂ ਬਣੇ ਨੇ ਮੇਰੇ ਕੇਸ ।
ਉੁਹਨੂੰ ਪਹਿਚਾਣ ਨਾ ਆਵੇ ਭੇਸ ।
ਉੁਹ ਤਾਂ ਮਹਿਕੇ ਵਿੱਚ ਹਵਾਵਾਂ।
ਮੈਂ ਤਾਂ ਦਿੰਦਾ ਇਹੀ ਦੁਆਵਾਂ ।
ਜਿੱਧਰ ਵੀ ਮੈਂ ਤੁਰਿਆ ਜਾਵਾਂ।
ਹੋਵਣ ਸੱਜਣ ਦੀਆਂ ਉੁਹ ਰਾਹਵਾਂ।
ਮੈਂ ਤਾਂ ਵਾਂਗ ਫਕੀਰਾਂ ਰਹਿੰਦਾ ।
ਉੁਹਦੀ ਮੌਜ ‘ਚ ਉੁੱਠਦਾ ਬਹਿੰਦਾ।
ਮੈਨੂੰ ਦੇਖ ਕੇ ਉੁਹ ਵੀ ਕਹਿੰਦਾ ।
ਕਾਹਤੋਂ ਦਰਦ ਜੁਦਾਈਆਂ ਸਹਿੰਦਾ।
ਉੁਹਦੇ ਦੇਸ਼ ਬਿਨਾਂ ਨੀਂ ਸਰਦਾ ।
ਹੁਣੇ ਪਤਾ ਲੱਗਿਐ ਘਰ ਦਾ ।
ਬੂਹਾ ਖੁੱਲ੍ਹ ਰਿਹਾ ਐ ਦਰ ਦਾ ।
ਅਰਜ਼ਾ ਦਿਲ ਪਿਆ ਐ ਮਰਦਾ ।
ਪਹਿਲਾਂ ਨੱਕ ਬੁੱਲ੍ਹ ਜਿਹਾ ਵਟਾਇਆ ।
ਆਹ ਤਾਂ ਮੰਗਣ ਫੱਕਰ ਆਇਆ ।
ਮੇਰੀ ਝੋਲੀ ਆਟਾ ਪਾਇਆ ।
ਫਿਰ ਥੋੜ੍ਹਾ ਜਿਹਾ ਮੁਸਕਾਇਆ ।
ਓਦੋਂ ਗੀਤ ਪਿਆਰ ਦੇ ਗਾਈਏ ।
ਜਦ ਵੀ ਸੱਜਣ ਮੂਹਰੇ ਆਈਏ ।
ਉੁਹਦੀ ਖੈਰ ‘ਚ ਮਿਲ ਗਈ ਮੁਕਤੀ ।
ਕਿਉਂ ਨਾ ਐਥੇ ਈ ਮਰ ਜਾਈਏ ।
ਲੇਖਕ : ਅਰਜ਼ਪ੍ਰੀਤ