ਰਹੀ ਰੜਕ ਨਾ ਬੜ੍ਹਕ ਭੋਰਾ,
ਪੈ ਫਿੱਕਾ ਮਾਣ ਇਮਾਨ ਗਿਆ।
ਤਨ ਮਨ ‘ਚ ਰਹੀ ਤਾਂ ਸੱਤਿਆ ਨਾ।
ਬੱਸ ਡਰਦਾ ਹੀ ਛੱਡ ਮੈਦਾਨ ਗਿਆ।
ਕਰੀ ਕਰਾਈ ਸਾਰੀ ਪਿਓ ਵਾਲੀ,
ਪਾ ਖੂਹ ‘ਚ ਕਰ ਵਿਰਾਨ ਗਿਆ।
ਪੁੱਛੇ ਕੋਈ ਨਾ ਵੱਟੇ ਕੌਡੀਆਂ ਦੇ,
ਰਹਿ ‘ਕੱਲਾ ਹੀ ਸ਼ੈਤਾਨ ਗਿਆ।
ਹੁਣ ਕਿਤੇ ਨਾ ਧਰੇ ਪੈਰ ਡਰਦਾ,
ਬੋਦਾ ਹੋ ਮੰਜੇ ਦਾ ਬਾਣ ਗਿਆ।
ਮੁੱਠੀ ਖੁੱਲ੍ਹ ਗਈ ਭੇਤ ਗੁੱਝਿਆਂ ਦੀ,
ਲੀਰੋ ਲੀਰ ਵੀ ਹੋ ਥਾਨ ਗਿਆ।
ਹੋਣਾ ਆਪ ਤੋਂ ਤਾਂ ਸੀ ਕੀ ‘ਭਗਤਾ’,
ਰਾਜ ਪਿਓਂ ਦੇ ਸਿਰ ‘ਤੇ ਮਾਣ ਗਿਆ।
ਰਿਹਾ ਪਾਉਂਦਾ ਬਲਦ ਮੂਤਣੇ ਸੀ,
ਹੁਣ ਸਿੱਧਾ ਹੋ ਪ੍ਰਧਾਨ ਗਿਆ।
ਲੇਖਕ : ਬਰਾੜ-ਭਗਤਾ ਭਾਈ ਕਾ
1-604-751-1113