ਪਟਾਕੇ ਚਲਾਉਣ ਸਮੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

 

ਸਿਟੀ ਆਫ਼ ਸਰੀ ਅਤੇ ਬਰੈਂਪਟਨ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 50 ਹਜ਼ਾਰ ਤੋਂ 1 ਲੱਖ ਡਾਲਰ ਤੱਕ ਦੇ ਜੁਰਮਾਨੇ ਲਗਾਉਣ ਦਾ ਪ੍ਰਸਤਾਵ

ਸਰੀ,(ਸਿਮਰਨਜੀਤ ਸਿੰਘ): ਸਰੀ ਸਿਟੀ ਪ੍ਰਸ਼ਾਸਨ ਅਤੇ ਬਰੈਂਪਟਨ ਨੇ ਦੀਵਾਲੀ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ ਹਨ। ਦੋਵੇਂ ਸ਼ਹਿਰਾਂ ਨੇ ਸ਼ਹਿਰ ਵਿੱਚ ਬਿਨਾ ਪਰਮਿਟ ਤੋਂ ਪਟਾਕੇ ਚਲਾਉਣ ‘ਤੇ ਪਾਬੰਦੀ ਲਾਗੂ ਕੀਤੀ ਹੈ। ਬਾਈਲਾਅ ਅਧਿਕਾਰੀਆਂ ਦੀ ਗਸ਼ਤ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਸਬੰਧਤ ਕਾਨੂੰਨਾਂ ਦੀ ਪਾਲਣਾ ਕਰਵਾਈ ਜਾ ਸਕੇ। ਪਟਾਕਿਆਂ ਦੀ ਵਿਸਫੋਟਕ ਵਰਤੋਂ ਨੂੰ ਰੋਕਣ ਲਈ ਸਿਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਸਰੀ ਦੇ ਮੇਅਰ ਬਰੈਂਡਾ ਲੌਕ ਨੇ ਕਿਹਾ, ”ਹੈਲੋਵੀਨ ਅਤੇ ਦੀਵਾਲੀ ਮਨਾਉਣ ਦਾ ਸਮਾਂ ਹੈ, ਪਰ ਸੁਰੱਖਿਆ ਪਹਿਲਾ ਹੀ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਸਰੀ ਦੇ ਵਸਨੀਕਾਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਤਰੀਕੇ ਨਾਲ ਜਸ਼ਨ ਮਨਾਉਣ ਦੀ ਸਲਾਹ ਦਿੱਤੀ। ਪਟਾਕਿਆਂ ਦੀ ਗੈਰ-ਕਾਨੂੰਨੀ ਵਰਤੋਂ ‘ਤੇ ਪਾਬੰਦੀ ਲਈ ਜੁਰਮਾਨਿਆਂ ਵਿੱਚ ਵਾਧਾ ਕੀਤਾ ਗਿਆ ਹੈ, ਅਤੇ ਉਨ੍ਹਾਂ ਨੇ ਸਾਰੇ ਵਸਨੀਕਾਂ ਨੂੰ ਜ਼ਿੰਮੇਵਾਰੀ ਨਾਲ ਇਹ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ ਹੈ।
ਬਾਈਲਾਅ ਅਧਿਕਾਰੀਆਂ ਦੀ ਟੀਮ ਸਰਗਰਮੀ ਨਾਲ ਪਟਾਕਿਆਂ ਦੀ ਗਤੀਵਿਧੀ ‘ਤੇ ਨਿਗਰਾਨੀ ਕਰੇਗੀ। ਪਿਛਲੇ ਸਾਲ ਵਿੱਚ ਵੀ ਬਾਈਲਾਅ ਅਧਿਕਾਰੀਆਂ ਨੇ ਸਰੀ ਦੇ 500 ਤੋਂ ਵੱਧ ਸਥਾਨਾਂ ਦਾ ਦੌਰਾ ਕੀਤਾ ਅਤੇ ਲਗਭਗ 150 ਟਿਕਟਾਂ ਜਾਰੀ ਕੀਤੀਆਂ ਸਨ ।
ਇਸ ਵਾਰ ਆਤਿਸ਼ਬਾਜ਼ੀ ਬਾਈਲਾਅ ਦੀ ਉਲੰਘਣਾ ਕਰਨ ਵਾਲਿਆਂ ਨੂੰ ਘੱਟੋ-ਘੱਟ $400 ਜੁਰਮਾਨਾ, ਵੱਧ ਤੋਂ ਵੱਧ $50,000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਮਿਉਂਸੀਪਲ ਟਿਕਟ ਇੰਫੋਰਮੇਸ਼ਨ (ੰਠੀ) ਵੱਧ ਤੋਂ ਵੱਧ $1,000 ਜੁਰਮਾਨਾ ਅਤੇ ਬਾਈਲਾਅ ਇਨਫੋਰਸਮੈਂਟ ਨੋਟਿਸ (ਭਓਂ): ਵੱਧ ਤੋਂ ਵੱਧ $450 ਜੁਰਮਾਨਾ ਕੀਤਾ ਜਾ ਸਕਦਾ ਹੈ।
ਉਧਰ ਬਰੈਂਪਟਨ ਸਿਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਨਿਯਮ ਤੋੜੇ ਤਾਂ ਉਸ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ, ਜਿੱਥੇ ਜੁਰਮਾਨਾ ਘੱਟੋ-ਘੱਟ $500 ਤੋਂ ਵੱਧ ਤੋਂ ਵੱਧ $100,000 ਤੱਕ ਹੋ ਸਕਦਾ ਹੈ। ਇਹ ਸਖ਼ਤੀ ਪਿਛਲੇ ਕੁਝ ਸਾਲਾਂ ਵਿੱਚ ਬ੍ਰੈਂਪਟਨ ਵਿੱਚ ਹੋ ਰਹੀ ਉਲੰਘਣਾ ਦੀਆਂ ਵਧ ਰਹੀਆਂ ਘਟਨਾਵਾਂ ਦੇ ਨਤੀਜੇ ਵਜੋਂ ਕੀਤੀ ਗਈ ਹੈ। 2022 ਵਿੱਚ ਨਿਯਮਾਂ ਦੀਆਂ ਉਲੰਘਣਾਵਾਂ ਦੀਆਂ 1,491 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਦਕਿ 2018 ਵਿੱਚ ਇਹ ਗਿਣਤੀ ਕੇਵਲ 492 ਸੀ। ਇਸ ਨਾਲ ਸਿਟੀ ਦੇ ਅਧਿਕਾਰੀਆਂ ਨੂੰ ਇਹ ਸਖ਼ਤ ਕਦਮ ਚੁੱਕਣ ਦੀ ਲੋੜ ਮਹਿਸੂਸ ਹੋਈ।
ਜਨਰਲ ਮੈਨੇਜਰ ਜਤਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰੀ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਸ਼ਤ ਵਧਾਈ ਜਾ ਰਹੀ ਹੈ। ਉਹ ਕਹਿੰਦੇ ਹਨ, ”ਇਹ ਜ਼ਰੂਰੀ ਹੈ ਕਿ ਸਾਡਾ ਹਰ ਤਿਉਹਾਰ ਸੁਰੱਖਿਅਤ ਅਤੇ ਨਿਯਮਾਂ ਅਨੁਸਾਰ ਹੋਵੇ, ਤਾਂ ਜੋ ਸਾਡੇ ਸਾਰੇ ਵਸਨੀਕ ਸੁਰੱਖਿਅਤ ਰਹਿ ਸਕਣ।” ਉਨ੍ਹਾਂ ਕਿਹਾ ਜਿਹੜੇ ਲੋਕ ਗੈਰ-ਕਾਨੂੰਨੀ ਪਟਾਕਿਆਂ ਦੀ ਵਰਤੋਂ ਬਾਰੇ ਰਿਪੋਰਟ ਕਰਨਾ ਚਾਹੁੰਦੇ ਹਨ, ਉਹ ਸਰੀ ਬਾਈਲਾਅ ਟੀਮ ਨਾਲ 604-591-4370 ‘ਤੇ ਸੰਪਰਕ ਕਰ ਸਕਦੇ ਹਨ।
ਇਸ ਪ੍ਰਬੰਧ ਦੀ ਬਦੌਲਤ ਸਰੀ ਸਿਟੀ ਪ੍ਰਸ਼ਾਸਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਹਰ ਜਸ਼ਨ ਸੁਰੱਖਿਅਤ ਅਤੇ ਨਿਯਮਾਂ ਦੇ ਅਨੁਸਾਰ ਹੋਵੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles

Exit mobile version