ਹੱਥ ਖਾਲੀ ਕਰਨ ਸ਼ਿਕਾਰ ਚੜ੍ਹੀ,
ਤੁਰੀ ਟਾਕੀ ਲਾਉਣ ਅਸਮਾਨ ਬੀਬੀ।
ਅੱਖਾਂ ਮੀਟ ਨਿਸ਼ਾਨਾ ਬਿੰਨ੍ਹ ਬੈਠੀ।
ਹੱਥ ਵਿੱਚ ਨਾ ਤੀਰ ਕਮਾਨ ਬੀਬੀ।
ਰੱਖ ਡੱਬੇ ਖਾਲੀ ਕਾਗਜ਼ਾਂ ਦੇ,
ਬੈਠੀ ਰੜੇ ‘ਚ ਖੋਲ੍ਹ ਦੁਕਾਨ ਬੀਬੀ।
ਚੌਧਰ ਪਾਉਣ ਨੂੰ ਖਾਲੀ ਚੁੱਕ ਬੋਝਾ,
ਐਵੇਂ ਬੈਠੀ ਮਾਰ ਜ਼ੁਬਾਨ ਬੀਬੀ।
ਢਾਈ ਟੋਟਰੂ ਲੈ ਕੇ ਨਾਲ ‘ਭਗਤਾ’,
ਜੰਗ ਬੈਠੀ ਛੇੜ ਘਮਸਾਨ ਬੀਬੀ।
ਸੁਣੀ ਕਿਸੇ ਨਾ ਹਾਰੇ ਜੁਆਰੀਏ ਦੀ,
ਵਾਂਗ ਹੋ ਗਈ ਵੱਡੀ ਸ਼ੈਤਾਨ ਬੀਬੀ,
ਜਾਵੇ ਵੇਚ ਜੋ ਕੰਘਾ ਗੰਜਿਆਂ ਨੂੰ,
ਹੁੰਦਾ ਸੌਦੇਬਾਜ਼ ਮਹਾਨ ਬੀਬੀ।
ਪਿਆ ਸੁਰਮਾ ਨਾ ਮੁਨਾਖਿਆਂ ਦੇ,
ਰਹਿ ਬਣਨੋ ਗਈ ਪ੍ਰਧਾਨ ਬੀਬੀ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113