ਇਹੋ ਜਿਹੀ ਕਿਸੇ ਨੂੰ ਮੁਹੱਬਤ ਨਾ ਹੋਵੇ,
ਕਿ ਦੋ ਪਲ਼ ਜੀਣ ਦੀ ਮੋਹਲਤ ਨਾ ਹੋਵੇ।
ਜਿਸ ਲਈ ਪੈ ਜਾਵੇ ਸੂਲੀ ‘ਤੇ ਚੜ੍ਹਨਾ,
ਕੋਈ ਇਸ ਤਰ੍ਹਾਂ ਦੀ ਜ਼ਰੂਰਤ ਨਾ ਹੋਵੇ।
ਨਜ਼ਰਾਂ ‘ਚੋਂ ਡਿੱਗ ਜਾਂਦੇ ਬੇਨਜ਼ੀਰ ਬੰਦੇ,
ਨਜ਼ਰਾਂ ਦੀ ਜੇਕਰ ਇਨਾਇਤ ਨਾ ਹੋਵੇ।
ਗ਼ੁਰਬਤ ਦਾ ਵਿਹੜਾ ਕਿਆਮਤ ਤੋਂ ਭੈੜਾ,
ਗ਼ਰੀਬਾਂ ਦੇ ਵਿਹੜੇ ਕਿਆਮਤ ਨਾ ਹੋਵੇ।
ਤੇਰੇ ਪਿਆਰ ਏਨਾ ਮੈਂ ਮਸ਼ਰੂਫ ਹੋ ਜਾਵਾਂ
ਕਿ ਮੈਨੂੰ ਮਰਨ ਦੀ ਵੀ ਫੁਰਸਤ ਨਾ ਹੋਵੇ।
ਓਹ ਖ਼ਾਬਾਂ ‘ਚ ਆਵੇ ਤੇ ਮੈਂ ਜਾਗ ਜਾਵਾਂ,
ਏਨੀ ਵੀ ਮਾੜੀ ਇਹ ਕਿਸਮਤ ਨਾ ਹੋਵੇ।
ਲੇਖਕ : ਰੋਜ਼ੀ ਸਿੰਘ
ਸੰਪਰਕ: 99889-64633