ਬੰਗਲਾਦੇਸ਼ ‘ਚ ਹਿੰਦੂ ਨੇਤਾ ਨੂੰ ਦੇਸ਼ ਧਰੋਹ ਦੇ ਦੋਸ਼ ਹੇਠ ਜੇਲ੍ਹ ਭੇਜਿਆ

 

ਢਾਕਾ : ਬੰਗਲਾਦੇਸ਼ ਦੀ ਅਦਾਲਤ ਨੇ ਦੇਸ਼ ਧਰੋਹ ਦੇ ਦੋਸ਼ ਹੇਠ ਹਿੰਦੂ ਜਥੇਬੰਦੀ ‘ਸੰਮਿਲਿਤ ਸਨਾਤਨੀ ਜੋਤ’ ਦੇ ਨੇਤਾ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ‘ਚਟਗਾਓਂ ਦੇ ਛੇਵੇਂ ਮੈਟਰੋਪੋਲੀਟਨ ਮੈਜਿਸਟਰੇਟ ਕਾਜ਼ੀ ਸ਼ਰੀਫੁਲ ਇਸਲਾਮ ਦੀ ਅਦਾਲਤ ਨੇ ਅੱਜ ਸਵੇਰੇ 11.45 ਵਜੇ ਇਹ ਹੁਕਮ ਸੁਣਾਇਆ।’ ਹਿੰਦੂ ਪੁਜਾਰੀ ਨੂੰ ਜ਼ਮਾਨਤ ਨਾ ਮਿਲਣ ‘ਤੇ ਉਨ੍ਹਾਂ ਦੇ ਹਮਾਇਤੀਆਂ ਨੇ ਅਦਾਲਤੀ ਕੰਪਲੈਕਸ ‘ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੰਗਲਾਦੇਸ਼ ਪੁਲੀਸ ਨੇ ਬੀਤੇ ਦਿਨ ਦਾਸ ਨੂੰ ਢਾਕਾ ਦੇ ਹਜ਼ਰਤ ਸ਼ਾਹ ਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਦੀ ਜਾਸੂਸੀ ਬ੍ਰਾਂਚ ਦੇ ਬੁਲਾਰੇ ਰਿਜ਼ਾਉਲ ਕਰੀਮ ਨੇ ਕਿਹਾ, ‘ਦਾਸ ਨੂੰ ਪੁਲੀਸ ਦੀ ਮੰਗ ‘ਤੇ ਹਿਰਾਸਤ ‘ਚ ਲਿਆ ਗਿਆ ਹੈ।’

Exit mobile version