ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੇ ਰੀਅਲ ਅਸਟੇਟ ਮਾਰਕੀਟ ਦੇ ਮਹਰਾਂ ਦਾ ਕਹਿਣਾ ਹੈ ਕਿ 2025 ਵਿੱਚ ਘਰੇਲੂ ਕੀਮਤਾਂ ਅਤੇ ਘਰਾਂ ਦੀ ਮੰਗ ਵਿੱਚ ਵਾਧਾ ਹੋ ਸਕਦਾ ਹੈ, ਪਰ ਇਸਦਾ ਅਸਰ ਬੈਂਕ ਆਫ ਕੈਨੇਡਾ ਦੀ ਨੀਤੀ ਦਰ ਉੱਤੇ ਨਿਰਭਰ ਰਹੇਗਾ। ਰਾਇਲ ਲੇਪੇਜ ਨੇ ਆਪਣੇ 2025 ਦੇ ਹਾਊਸਿੰਗ ਆਊਟਲੁੱਕ ਨੂੰ ਜਾਰੀ ਕੀਤਾ, ਜਿਸ ਵਿੱਚ ਅਨੁਮਾਨੇ ਗਏ ਕਿ 2025 ਦੀ ਚੌਥੀ ਤਿਮਾਹੀ ਵਿੱਚ ਕੈਨੇਡਾ ਵਿੱਚ ਘਰ ਦੀ ਔਸਤ ਕੀਮਤ $856,692 ਹੋਣ ਦੀ ਸੰਭਾਵਨਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 6.0 ਫੀਸਦੀ ਵਾਧਾ ਦਰਜ ਕਰੇਗੀ।
ਘਰਾਂ ਦੀ ਮਾਰਕੀਟ ਵਿੱਚ 7.0 ਫੀਸਦੀ ਦੀ ਸਲਾਨਾ ਵਾਧਾ ਅਤੇ ਸਿੰਗਲ ਫੈਮਿਲੀ ਘਰਾਂ ਦੀ ਕੀਮਤ $900,000 ਤੋਂ ਵੱਧ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਕੰਡੋਜ਼ ‘ਚ 3.5 ਫੀਸਦੀ ਵਾਧਾ ਅਤੇ $605,993 ਦੀ ਔਸਤ ਕੀਮਤ ਮਿਲਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਸ਼ਹਿਰਾਂ ਦੇ ਅਨੁਸਾਰ ਗੱਲ ਕਰੀਏ ਤਾਂ ਕਿਊਬੈਕ ਸਿਟੀ ‘ਚ 11 ਫੀਸਦੀ ਵਾਧਾ, ਐਡਮੰਟਨ ਅਤੇ ਰੇਜੀਨਾ ‘ਚ 9 ਫੀਸਦੀ ਵਾਧਾ ਹੋਣ ਦੀ ਉਮੀਦ ਹੈ। ਗ੍ਰੇਟਰ ਟੋਰਾਂਟੋ ‘ਚ 5.0 ਫੀਸਦੀ ਵਾਧਾ ਅਤੇ ਵੈਨਕੂਵਰ ‘ਚ 4.0 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।
ਰਾਇਲ ਲੇਪੇਜ ਦੇ ਸੀ.ਈ.ਓ. ਫਿਲ ਸੋਪਰ ਨੇ ਕਿਹਾ ਕਿ 2024 ਕੈਨੇਡਾ ਦੇ ਰੀਅਲ ਅਸਟੇਟ ਮਾਰਕੀਟ ਲਈ ਬੇਹੱਦ ਸਥਿਰ ਸਥਿਤੀ ਵਾਲਾ ਰਿਹਾ ਅਤੇ ਹੁਣ ਮਾਰਕੀਟ ਵਿੱਚ ਵਿਕਾਸ ਅਤੇ ਘਰੇਲੂ ਕੀਮਤਾਂ ਵਿੱਚ ਵਾਧਾ ਹੋਣ ਦੀ ਸਥਿਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਘਰੇਲੂ ਖਰੀਦਦਾਰ ਹੁਣ ਵਾਪਸੀ ਕਰ ਰਹੇ ਹਨ, ਖਾਸ ਕਰਕੇ ਉਹ ਖਰੀਦਦਾਰ ਜਿਨ੍ਹਾਂ ਨੂੰ ਵਿਆਜ਼ ਦਰਾਂ ਵਿੱਚ ਕੁਝ ਰਾਹਤ ਮਿਲੀ ਹੈ। ਬੈਂਕ ਆਫ ਕੈਨੇਡਾ ਨੇ ਆਪਣੀ ਨੀਤੀ ਦਰ ਵਿੱਚ ਰਾਹਤ ਦਿੱਤੀ ਹੈ, ਜਿਸ ਨੇ ਮਾਰਕੀਟ ਵਿੱਚ ਵਿਆਜ ਦਰਾਂ ਅਤੇ ਖਰੀਦਦਾਰਾਂ ਉੱਤੇ ਕਾਫੀ ਅਸਰ ਪਾਇਆ ਹੈ। ਬੈਂਕ ਦੇ ਸੰਕੇਤ ਇਹ ਦਰਸਾਉਂਦੇ ਹਨ ਕਿ ਦਰਾਂ ਹੋਰ ਘੱਟ ਹੋ ਸਕਦੀਆਂ ਹਨ, ਜੋ ਕਿ ਮਾਰਕੀਟ ਵਿੱਚ ਕੁਝ ਉਥਲਪੁਥਲ ਦਾ ਕਾਰਣ ਬਣ ਸਕਦੀਆਂ ਹਨ। This report was written by Simranjit Singh as part of the Local Journalism Initiative.