ਨਸ਼ੇੜੀ ਡਰਾਈਵਰ ਨੇ ਸੜਕ ਕਿਨਾਰੇ ਖੜ੍ਹੀਆਂ 4 ਗੱਡੀਆਂ ‘ਤੇ ਚੜ੍ਹਾਇਆ ਟਰੱਕ

 

ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਵਿੱਚ ਬੀਤੇ ਦਿਨੀਂ ਇੱਕ ਟਰੱਕ ਡਰਾਈਵਰ ਨੇ ਸੜਕ ਕਿਨਾਰੇ ਖੜ੍ਹੀਆਂ 4-5 ਗੱਡੀਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਉਸ ਸਮੇਂ ਨਸ਼ੇ ‘ਚ ਸੀ। ਟਰੱਕ ਡਰਾਈਵਰ ‘ਤੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਦੋਸ਼ ਅਤੇ ਈਮਪੈਰਡ ਡ੍ਰਾਇਵਿੰਗ ਦੇ ਅਰੋਪ ਲੱਗੇ ਹਨ। ਬੀ.ਸੀ. ਹਾਈਵੇ ਪੈਟ੍ਰੋਲ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪਲਿਸ ਨੇ ਕਿਹਾ ਕਿ ਇਹ ਘਟਨਾ ਪੋਰਟ ਕੋਕੁਆਲਟਮ, ਹਿੱਲ ਬਾਈਪਾਸ ਦੇ ਨੇੜੇ ਵਾਪਰੀ, ਟਰੱਕ ਡਰਾਈਵਰ ਨਸ਼ੇ ‘ਚ ਸੀ ਅਤੇ ਉਸ ਨੇ ਇੰਡਸਟ੍ਰੀਅਲ ਐਵੇਨਿਊ ‘ਤੇ ਚਾਰ ਖੜੀਆਂ ਗੱਡੀਆਂ ਨੂੰ ਟੱਕਰ ਮਾਰੀ ਜੋ ਕਿ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਕੋਰਪੋਰੇਲ ਮਾਈਕਲ ਮਕਲਾਘਲਿਨ ਨੇ ਕਿਹਾ ”ਇਹ ਹੈਰਾਨੀਜਨਕ ਘਟਨਾ ਹੈ ਕਿ ਇੱਕ ਪ੍ਰੋਫੈਸ਼ਨਲ ਕੰਪਨੀ ਦਾ ਡਰਾਈਵਰ ਆਪਣੀ ਜਿਹੀ ਵੱਡੀ ਗੱਡੀ ਨੂੰ ਨਸ਼ੇ ਹਾਲਤ ਵਿੱਚ ਚਲਾਉਣ ਬਾਰੇ ਸੋਚ ਕਿਵੇਂ ਸਕਦਾ ਹੈ” ਇਸ ਲਈ ਬੀ.ਸੀ. ਹਾਈਵੇ ਪੈਟ੍ਰੋਲ ਨੇ ਅਪਰਾਧੀ ਦੋਸ਼ਾਂ ਦੀ ਸਿਫਾਰਸ਼ ਕੀਤੀ ਹੈ।
42 ਸਾਲਾ ਡਰਾਈਵਰ ਨੂੰ, ਜਿਸਦਾ ਨਾਮ ਪੁਲਿਸ ਨੇ ਜਾਰੀ ਨਹੀਂ ਕੀਤਾ, ਮਾਰਚ 12, 2025 ਨੂੰ ਪੋਰਟ ਕੋਕੁਆਲਟਮ ਅਦਾਲਤ ਵਿੱਚ ਨਸ਼ੇ ਹਾਲਤ ਵਿੱਚ ਗੱਡੀ ਚਲਾਉਣ ਅਤੇ ਕਾਨੂੰਨੀ ਲਿਮਟ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ਾਂ ਹੇਠ ਪੇਸ਼ ਹੋਵੇਗਾ।
ਇਸ ਘਟਨਾ ਤੋਂ ਬਾਅਦ, ਡਰਾਈਵਰ ਨੂੰ 90 ਦਿਨਾਂ ਲਈ ਡ੍ਰਾਈਵਿੰਗ ਪਾਬੰਦੀ ਅਤੇ ਟਰੱਕ ਨੂੰ 24 ਘੰਟਿਆਂ ਲਈ ਜਬਤ ਕਰਨ ਦੀ ਸਜ਼ਾ ਤੁਰੰਤ ਦੇ ਦਿੱਤੀ ਗਈ ਸੀ।
ਡਰਾਈਵਰ ਨੂੰ ਹਾਇਰ ਕਰਨ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਅਪ੍ਰੈਲ ਵਿੱਚ ਹਾਇਰ ਕੀਤਾ ਗਿਆ ਸੀ ਅਤੇ ਉਹਨਾਂ ਨੇ ਸਖ਼ਤ ਸਕਰੀਨਿੰਗ ਪ੍ਰਕਿਰਿਆ ਪਾਸ ਕੀਤੀ ਸੀ, ਜਿਸ ਵਿੱਚ ਦਵਾਈ ਦੀ ਜਾਂਚ, ਅਪਰਾਧਿਕ ਰਿਕਾਰਡ ਜਾਂਚ ਅਤੇ ਡਰਾਈਵਿੰਗ ਰਿਕਾਰਡ ਦੀ ਸਮੀਖਿਆ ਕੀਤੀ ਗਈ ਸੀ।
ਕੰਪਨੀ ਨੇ ਆਪਣੀ ਬੇਨਤੀ ਵਿੱਚ ਕਿਹਾ ਕਿ ”ਸਾਡੇ ਡਰਾਈਵਰਾਂ ਅਤੇ ਗਾਹਕਾਂ ਦੀ ਸੁਰੱਖਿਆ ਸਾਡੀ ਪਹਿਲ ਹੈ। ਇਹ ਘਟਨਾ ਦਾ ਜਦੋਂ ਪਤਾ ਲਗਾ ਤਾਂ ਸਾਨੂੰ ਬਹੁਤ ਚਿੰਤਾ ਹੋਈ।
ਕੰਪਨੀ ਨੇ ਪਲੀਸ ਜਾਂਚ ਵਿੱਚ ਪੂਰੀ ਸਹਾਇਤਾ ਕਰਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਹੈ।

Exit mobile version