ਬਰਨਬੀ ਅਤੇ ਐਬਟਸਫੋਰਡ ਵਿੱਚ ਨਕਲੀ ਟੈਕਸੀ ਡਰਾਈਵਰ ਬਣ ਲੋਕਾਂ ਦੇ ਡੈਬਿਟ-ਕ੍ਰੈਡਿਟ ਕਾਰਡ ਕੀਤੇ ਚੋਰੀ

 

ਸਰੀ, (ਸਿਮਰਨਜੀਤ ਸਿੰਘ): ਬਰਨਬੀ ਅਤੇ ਐਬਟਸਫੋਰਡ ਵਿੱਚ ਇੱਕ ਨਵਾਂ ਠੱਗੀਆਂ ਮਾਰਨ ਦਾ ਰੁਝਾਨ ਸਾਹਮਣੇ ਆਇਆ ਹੈ। ਅਜਿਹੇ ਕਈ ਮਾਮਲੇ ਵੇਖਣ ‘ਚ ਆਏ ਹਨ ਜਿਸ ‘ਚ ਨਕਲੀ ਟੈਕਸੀ ਡਰਾਇਵਰਾਂ ਵਲੋਂ ਲੋਕਾਂ ਦੇ ਡੈਬਿਟ ਅਤੇ ਕਰੈਡਿਟ ਕਾਰਡ ਚੋਰੀ ਕੀਤੇ ਜਾ ਰਹੇ ਹਨ। ਅਜਿਹੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਦੱਸਿਆ ਕਿ ਉਹ ਇੱਕ ਕਾਲੀ ਕਾਰ, ਜਿਸ ਵਿੱਚ ਟੈਕਸੀ ਦਾ ਸਾਇਨ ਲੱਗਾ ਸੀ ‘ਚ ਸਵਾਰ ਹੋਏ ਸਨ, ਕਾਰ ‘ਚ ਇੱਕ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਮੌਜੂਦ ਸੀ।
ਪੁਲਿਸ ਦੇ ਅਨੁਸਾਰ, ਟੈਕਸੀ ‘ਚ ਸਵਾਰ ਦੂਜਾ ਵਿਅਕਤੀ ਯਾਤਰੀ ਤੋਂ ਮਦਦ ਮੰਗਦਾ ਹੈ ਅਤੇ ਆਪਣੇ ਕਾਰਡ ਦੇਣ ਲਈ ਕਹਿੰਦਾ ਹੈ। ਜਦੋਂ ਕੋਈ ਵਿਅਕਤੀ ਆਪਣਾ ਕਾਰਡ ਦਿੰਦਾ ਹੈ ਤਾਂ ਠੱਗ ਅਸਲੀ ਦੀ ਥਾਂ ਨਕਲੀ ਕਾਰਡ ਵਾਪਸ ਕਰਕੇ ਕੇ ਰਫੂ-ਚੱਕਰ ਹੋ ਜਾਂਦੇ ਹਨ।
ਬਰਨਬੀ ਪੁਲਿਸ ਨੇ ਬੀਤੇ ਦਿਨੀਂ ਇਸ ਠੱਗੀ ਦੇ ਬਾਰੇ ਜਾਗਰੂਕਤਾ ਜਾਰੀ ਕੀਤੀ ਸੀ, ਜਿਸ ਵਿੱਚ ਕਾਲੀ ਹੋਂਡਾਈ ਐਲਾਨਟਰਾ ਗੱਡੀ ਜੋ ਕਿ ਨਕਲੀ ਟੈਕਸੀ ਦੇ ਤੌਰ ‘ਤੇ ਵਰਤੀ ਜਾ ਰਹੀ ਹੈ, ਉਸ ‘ਚ ਸਵਾਰ ਦੋ ਸ਼ਖਸ ਐਸ.ਐਫ਼.ਯੂ. ਕੈਂਪਸ ਵਿੱਚ ਲੋਕਾਂ ਨੂੰ ਟਾਰਗਿਟ ਕਰ ਰਹੇ ਸਨ। ਪੁਲਿਸ ਨੇ ਕਿਹਾ ਕਿ ਠੱਗਾਂ ਨੇ ਫਿਰ ਉਹ ਕਾਰਡਾਂ ਦਾ ਦੁਰਅਪਯੋਗ ਕਰਕੇ ਖਰੀਦਦਾਰੀ ਅਤੇ ਏ.ਟੀ.ਐਮ. ਤੋਂ ਪੈਸਾ ਕਢਵਾਇਆ।
ਐਬਟਸਫੋਰਡ ਪੁਲਿਸ ਨੇ ਇਸ ਸੰਬੰਧੀ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇੱਕ ਅਜਿਹੀ ਗੱਡੀ ਐਬਟਸਫੋਰਡ ਵਿੱਚ ਵੀ ਕੀਤੀ ਗਈ ਹੈ। ਪੁਲਿਸ ਨੇ ਇਸ਼ਾਰਾ ਦਿੱਤਾ ਹੈ ਕਿ ਇਹ ਟੈਕਸੀ ਕਿਸੇ ਭਰੋਸੇਮੰਦ ਕੰਪਨੀ ਨਾਲ ਜੁੜੀ ਨਹੀਂ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਜਿਹੇ ਵਿਅਕਤੀਆਂ ਤੋਂ ਆਪਣੇ ਕਾਰਡ ਸਾਂਝੇ ਕਰਨ ਤੋਂ ਮਨ੍ਹਾ ਕੀਤਾ ਹੈ।
ਇਸ ਠੱਗੀ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਜੇਕਰ ਸਫ਼ਰ ਦੌਰਾਨ ਅਜਿਹੀ ਠੱਗੀ ਦਾ ਸ਼ੱਕ ਜ਼ਾਹਰ ਹੋਏ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

Exit mobile version