ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਦੇ ਅਸਤੀਫ਼ਾ ਤੋਂ ਬਾਅਦ ਟਰੂਡੋ ਸਰਕਾਰ ਦੀਆਂ ਚੁਣੌਤੀਆਂ ਵਧੀਆਂ

ਸਰੀ, (ਸਿਮਰਨਜੀਤ ਸਿੰਘ): ਇਸ ਹਫ਼ਤੇ ਦੇ ਸ਼ੁਰੂ ਹੁੰਦੇ ਹੀ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਕੈਬਿਨੇਟ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ। ਇਹ ਅਸਤੀਫ਼ਾ ਉਦੋਂ ਆਇਆ ਹੈ, ਜਦੋਂ ਫ਼ੈਡਰਲ ਸਰਕਾਰ ਫ਼ੌਲ ਇਕਨੌਮਿਕ ਸਟੇਟਮੈਂਟ ਜਾਰੀ ਕਰਨ ਵਾਲੀ ਸੀ। ਫ਼੍ਰੀਲੈਂਡ ਦੇ ਇਸ ਫੈਸਲੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਅਤੇ ਸਰਕਾਰ ਦੇ ਏਜੰਡੇ ਬਾਰੇ ਨਵਾਂ ਚਰਚਾ ਛੇੜ ਦਿੱਤਾ ਹੈ।
ਕ੍ਰਿਸਟੀਆ ਫ਼੍ਰੀਲੈਂਡ ਨੇ ਟਰੂਡੋ ਦੇ ਨਾਮ ਇਕ ਖੁੱਲ੍ਹਾ ਪੱਤਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਜਿਸ ਵਿੱਚ ਉਹਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਟਰੂਡੋ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮਿਹਨਤ ਨਾਲ ਕੀਤੇ ਕੰਮ ਬਾਵਜੂਦ ਵੀ ਉਹਨਾਂ ਨੂੰ ਵਿੱਤ ਮੰਤਰੀ ਵਜੋਂ ਨਹੀਂ ਰੱਖਣਾ ਚਾਹੁੰਦੇ। ਉਨ੍ਹਾਂ ਨੂੰ ਕੈਬਿਨੇਟ ਵਿੱਚ ਹੋਰ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ।
ਫ਼੍ਰੀਲੈਂਡ ਨੇ ਪੱਤਰ ਵਿੱਚ ਲਿਖਿਆ, “ਸੋਚਣ ਤੋਂ ਬਾਅਦ, ਮੈਂ ਇਹ ਫੈਸਲਾ ਕੀਤਾ ਕਿ ਕੈਬਿਨੇਟ ਤੋਂ ਅਸਤੀਫ਼ਾ ਦੇਣਾ ਮੇਰੇ ਲਈ ਸਭ ਤੋਂ ਇਮਾਨਦਾਰ ਅਤੇ ਸਹੀ ਰਸਤਾ ਹੈ।”
ਉਨ੍ਹਾਂ ਨੇ ਅਸਤੀਫ਼ੇ ਦੇ ਮੱਦੇਨਜ਼ਰ ਕੈਨੇਡਾ ਦੇ ਆਰਥਿਕ ਹਾਲਾਤਾਂ ਬਾਰੇ ਵੀ ਗਹਿਰਾਈ ਨਾਲ ਵਿਚਾਰ ਕੀਤਾ। ਉਹਨਾਂ ਆਪਣੇ ਪੱਤਰ ਵਿੱਚ ਇਸ਼ਾਰਾ ਕੀਤਾ ਕਿ ਉਹ ਮਹਿੰਗੀਆਂ ਸਰਕਾਰੀ ਚਾਲਾਂ ਨਾਲ ਸਹਿਮਤ ਨਹੀਂ ਹਨ।
ਫ਼੍ਰੀਲੈਂਡ ਦਾ ਅਸਤੀਫ਼ਾ ਟਰੂਡੋ ਸਰਕਾਰ ਲਈ ਵੱਡਾ ਸਿਆਸੀ ਝਟਕਾ ਸਾਬਤ ਹੋ ਸਕਦਾ ਹੈ। ਟਰੂਡੋ ਦੀ ਲੀਡਰਸ਼ਿਪ ਪਹਿਲਾਂ ਹੀ ਚੋਣਾਂ ਵਿੱਚ ਹਾਰ ਅਤੇ ਪਾਰਟੀ ਦੇ ਕਈ ਐਮਪੀਜ਼ ਵੱਲੋਂ ਉਨ੍ਹਾਂ ਤੋਂ ਲੀਡਰਸ਼ਿਪ ਛੱਡਣ ਦੀ ਮੰਗ ਕਾਰਨ ਨਿਸ਼ਾਨੇ ‘ਤੇ ਹੈ। ਲੰਘੀਆਂ ਗਰਮੀਆਂ ਦੌਰਾਨ ਟੋਰਾਂਟੋ ਅਤੇ ਮੌਂਟਰੀਅਲ ਦੀਆਂ ਦੋ ਰਾਈਡਿੰਗਜ਼ ਦੀਆਂ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਹਾਰ ਹੋਈ ਸੀ। ਇਹ ਸਦਕਾ ਲਿਬਰਲ ਪਾਰਟੀ ਦੇ ਅੰਦਰ ਬਗ਼ਾਵਤ ਨੂੰ ਹੋਰ ਵਧਾਵਾ ਮਿਲਿਆ। 25 ਐਮਪੀਜ਼ ਨੇ ਟਰੂਡੋ ਨੂੰ ਪੱਤਰ ਲਿਖਕੇ ਉਹਨਾਂ ਨੂੰ ਅਸਤੀਫ਼ਾ ਦੇਣ ਦੀ ਮੰਗ ਕੀਤੀ ਸੀ।
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਫ਼੍ਰੀਲੈਂਡ ਦਾ ਅਸਤੀਫ਼ਾ ਇਹ ਦਰਸਾਉਂਦਾ ਹੈ ਕਿ ਟਰੂਡੋ “ਨਿਯੰਤਰਣ ਗੁਆ ਚੁੱਕੇ ਹਨ।” ਪੌਲੀਐਵ ਨੇ ਫੈਡਰਲ ਚੋਣਾਂ ਦੀ ਮੰਗ ਕੀਤੀ, ਕਹਿੰਦਿਆਂ ਕਿ ਕੈਨੇਡੀਅਨਾਂ ਨੂੰ ਹੁਣ ਆਪਣਾ ਅਗਲਾ ਪ੍ਰਧਾਨ ਮੰਤਰੀ ਚੁਣਨ ਦਾ ਹੱਕ ਮਿਲਣਾ ਚਾਹੀਦਾ ਹੈ।
ਬਲੌਕ ਕਿਊਬੈਕਵਾ ਦੇ ਲੀਡਰ, ਈਵ-ਫ਼੍ਰੈਂਸੁਆ ਬਲੌਂਸ਼ੇ ਨੇ ਵੀ ਚੋਣਾਂ ਦੀ ਮੰਗ ਕਰਦਿਆਂ ਕਿਹਾ ਕਿ ਟਰੂਡੋ ਸਰਕਾਰ ਆਪਣਾ ਜਵਾਬ ਦੇਣ ਸਮਰਥ ਨਹੀਂ ਰਹੀ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕੀਤੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰੇਕ ਵਿਕਲਪ ‘ਤੇ ਵਿਚਾਰ ਕਰੇਗੀ।
ਫ਼੍ਰੀਲੈਂਡ ਨੇ ਪੱਤਰ ਵਿੱਚ ਸਪੱਸ਼ਟ ਕੀਤਾ ਕਿ ਉਹ ਲਿਬਰਲ ਪਾਰਟੀ ਨਾਲ ਜੁੜੇ ਰਹਿਣਗੇ ਅਤੇ ਅਗਲੀਆਂ ਚੋਣਾਂ ਵਿੱਚ ਲੜਨ ਦੀ ਯੋਜਨਾ ਰੱਖਦੇ ਹਨ। ਉਨ੍ਹਾਂ ਦੇ ਅਸਤੀਫ਼ੇ ਦਾ ਅਸਰ ਸਿਰਫ਼ ਟਰੂਡੋ ਦੀ ਸਰਕਾਰ ‘ਤੇ ਹੀ ਨਹੀਂ, ਬਲਕਿ ਪਾਰਟੀ ਦੇ ਅੰਦਰੂਨੀ ਹਾਲਾਤਾਂ ‘ਤੇ ਵੀ ਹੋਵੇਗਾ।
ਫ਼੍ਰੀਲੈਂਡ ਦੇ ਇਸ ਚੌਕਾਣੇ ਵਾਲੇ ਫੈਸਲੇ ਨੇ ਸਿਆਸੀ ਵਰਗਾਂ ਵਿੱਚ ਚਰਚਾ ਛੇੜ ਦਿੱਤੀ ਹੈ। ਕੀ ਟਰੂਡੋ ਅੱਗੇ ਆਉਣ ਵਾਲੀਆਂ ਚੋਣਾਂ ਲਈ ਆਪਣੀ ਪਾਰਟੀ ਨੂੰ ਇਕੱਠਾ ਕਰ ਸਕਣਗੇ ਜਾਂ ਨਵਾਂ ਆਗੂ ਆਉਣ ਦੀ ਲੋੜ ਹੈ? ਇਹ ਪ੍ਰਸ਼ਨ ਹੁਣ ਟਰੂਡੋ ਅਤੇ ਉਨ੍ਹਾਂ ਦੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version