ਸਰੀ ਨੂੰ 2028 ਤੱਕ 53,111 ਨਵੀਆਂ ਰਿਹਾਇਸ਼ਾਂ ਦੀ ਜ਼ਰੂਰਤ

ਸਰੀ, (ਸਿਮਰਨਜੀਤ ਸਿੰਘ): ਇੱਕ ਨਵੀਂ ਰਿਪੋਰਟ ਮੁਤਾਬਕ, ਸਰੀ ਨੂੰ 2043 ਤੱਕ 169,221 ਨਵੀਆਂ ਰਿਹਾਇਸ਼ਾਂ ਦੀ ਜਰੂਰਤ ਹੋਵੇਗੀ, ਜਿਨ੍ਹਾਂ ਵਿੱਚੋਂ 53,111 ਰਿਹਾਇਸ਼ਾਂ 2028 ਤੱਕ ਜ਼ਰੂਰੀ ਹਨ। ਇਹ ਜਾਣਕਾਰੀ ਇੱਕ ਸੂਬਾਈ ਸਰਕਾਰ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ ਜੋ ਬੀਤੇ ਦਿਨੀਂ ਸਰੀ ਕੌਂਸਲ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰੀ ਦੀ ਵਧਦੀ ਅਬਾਦੀ ਅਤੇ ਰਿਹਾਇਸ਼ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟੀਚੇ ਮਿੱਥੇ ਗਏ ਹਨ। ਰਿਪੋਰਟ ਦੇ ਅਨੁਸਾਰ, 2028 ਤੱਕ 2,633 ਨਵੀਆਂ ਰਿਹਾਇਸ਼ਾਂ ਦੀ ਲੋੜ ਹੋਵੇਗੀ ਤਾਂ ਜੋ ਸ਼ਹਿਰ ਵਿੱਚ “ਅਤਿ ਸਖਤ ਰਿਹਾਇਸ਼ ਦੀ ਘਾਟ” ਨੂੰ ਘੱਟ ਕੀਤਾ ਜਾ ਸਕੇ। ਇਸ ਨੂੰ ਉਸ ਸਮੂਹ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਆਪਣੇ ਕੁੱਲ ਪ੍ਰੀ-ਟੈਕਸ ਆਮਦਨ ਦਾ ਅੱਧਾ ਹਿੱਸਾ ਰਿਹਾਇਸ਼ ਦੇ ਖਰਚੇ ‘ਤੇ ਖਰਚ ਕਰ ਰਹੇ ਹਨ, ਇਸ ਵਿੱਚ ਕਿਰਾਏਦਾਰ ਅਤੇ ਮੋਰਟਗੇਜ ਵਾਲੇ ਮਾਲਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, 2043 ਤੱਕ ਇਹ ਗਿਣਤੀ 10,533 ਰਿਹਾਇਸ਼ਾਂ ਤੱਕ ਪਹੁੰਚ ਜਾਵੇਗੀ। ਜਦੋਂ ਕਿ 2028 ਤੱਕ ਬੇਘਰ ਲੋਕਾਂ ਲਈ 1,229 ਰਿਹਾਇਸ਼ਾਂ ਦੀ ਲੋੜ ਹੋਵੇਗੀ, 2043 ਤੱਕ ਇਸ ਦੀ ਗਿਣਤੀ 2,458 ਹੋ ਜਾਵੇਗੀ। ਇਸ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ 2006 ਤੋਂ ਹੁਣ ਤੱਕ “ਕੰਪਲੈਕਟ ਰਿਹਾਇਸ਼ੀ ਵਾਤਾਵਰਨ” ਕਾਰਨ ਜੋ ਘਰ ਨਹੀਂ ਬਣ ਸਕੇ, ਉਨ੍ਹਾਂ ਲਈ 2028 ਤੱਕ 3,212 ਨਵੀਆਂ ਰਿਹਾਇਸ਼ਾਂ ਦੀ ਲੋੜ ਹੋਵੇਗੀ, ਅਤੇ 2043 ਤੱਕ ਇਹ ਗਿਣਤੀ 12,847 ਤੱਕ ਪਹੁੰਚ ਜਾਵੇਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਬਾਦੀ ਵਿੱਚ ਵਾਧੇ ਲਈ 2028 ਤੱਕ 38,744 ਰਿਹਾਇਸ਼ਾਂ ਦੀ ਲੋੜ ਹੋਵੇਗੀ, ਅਤੇ 2043 ਤੱਕ ਇਹ ਗਿਣਤੀ 114,209 ਤੱਕ ਪਹੁੰਚ ਜਾਵੇਗੀ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version