ਸਰੀ, (ਸਿਮਰਨਜੀਤ ਸਿੰਘ): ਕਲੋਵਰਡੇਲ ਵਿੱਚ ਕ੍ਰਿਸਮਸ ਦੀ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਇੱਕ ਮਹਿਲਾ ਦੀ ਮੌਤ ਹੋ ਗਈ। ਇਹ ਦੁਰਘਟਨਾ ਬੁੱਧਵਾਰ ਸਵੇਰੇ ਲਗਭਗ 11:15 ਵਜੇ 176ਵੀਂ ਸਟਰੀਟ ਅਤੇ ਹਾਈਵੇ 10 ਦੇ ਚੌਕ ‘ਤੇ ਹੋਈ। ਸਰੀ ਪੁਲਿਸ ਦੋ ਕਾਰਾਂ ਦੀ ਟੱਕਰ, ਜਿਸ ਵਿੱਚ ਇੱਕ ਟੈਕਸੀ ਵੀ ਸ਼ਾਮਲ ਹੈ, ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ। ਜਾਣਕਾਰੀ ਅਨੁਸਾਰ ਟੈਕਸੀ ਵਿਚ ਸਵਾਰ ਇੱਕ ਵੱਡੀ ਉਮਰ ਦੀ ਮਹਿਲਾ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਪੈਰਾਮੈਡੀਕਸ ਵੱਲੋਂ ਉਸ ਨੂੰ ਬਚਾਉਣ ਦੇ ਪੂਰੇ ਯਤਨ ਕੀਤੇ ਗਏ, ਪਰ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਦੇ ਮੁਤਾਬਕ, ਦੋਨੋਂ ਕਾਰਾਂ ਦੇ ਡਰਾਈਵਰ ਪੁਲਿਸ ਨਾਲ ਘਟਨਾ ਦੀ ਜਾਂਚ ਵਿਚ ਪੂਰਾ ਸਹਿਯੋਗ ਦੇ ਰਹੇ ਹਨ।
ਇਸ ਹਾਦਸੇ ਦੀ ਪੜਚੋਲ ਲਈ ਅਪਰਾਧਿਕ ਦੁਰਘਟਨਾ ਜਾਂਚ ਟੀਮ ਅਤੇ ਇੰਟਿਗ੍ਰੇਟਡ ਕਾਲੀਜਨ ਐਨਾਲਿਸਿਸ ਐਂਡ ਰੀਕੰਸਟ੍ਰੱਕਸ਼ਨ ਸੇਵਾ ਨੂੰ ਜਿੰਮਾ ਸੌਂਪਿਆ ਗਿਆ ਹੈ। ਅਧਿਕਾਰੀਆਂ ਨੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਰਘਟਨਾ ਕਾਰਨ ਹਾਈਵੇ 10 ਦੀ ਪੂਰਬ ਵੱਲ ਜਾਣ ਵਾਲੀ ਟ੍ਰੈਫਿਕ ਦੁਪਹਿਰ 12:30 ਵਜੇ ਤੱਕ ਬੰਦ ਰਹੀ ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਸਮਾਸਿਆ ਦਾ ਕਈ ਘੰਟੇ ਸਾਹਮਣਾ ਕਰਨਾ ਪਿਆ। ਸਰੀ ਪੁਲਿਸ ਸੇਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕੋਲ ਡੈਸ਼ਕੈਮ ਫੁੱਟੇਜ ਹੋਵੇ, ਉਹ 604-599-0502 ‘ਤੇ ਸੰਪਰਕ ਕਰ ਪੁਲਿਸ ਨਾਲ ਸਹਿਯੋਗ ਕਰ ਸਕਦੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.