ਕੀ ਅਮਰੀਕਾ ਵਲੋਂ ਲਗਾਏ ਟੈਰਿਫ਼ (ਚੁੰਗੀ) ਦਾ ਨੁਕਸਾਨ ਸਿਰਫ਼ ਕੈਨੇਡਾ ਨੂੰ ਹੋਵੇਗਾ?

ਸਰੀ, (ਸਿਮਰਨਜੀਤ ਸਿੰਘ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਵਾਰ ਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਤੰਜ ਕਸੇ ਜਾ ਰਹੇ ਹਨ ਅਤੇ ਹੁਣ ਦੁਬਾਰਾ ਇੱਕ ਵਾਰ ਫਿਰ ਕ੍ਰਿਸਮਿਸ ਮੌਕੇ ਟਰੰਪ ਵਲੋਂ ਵਧਾਈ ਦਿੰਦੇ ਹੋਏ ਜਸਟਿਨ ਟਰੂਡੋ ਨੂੰ ਅਮਰੀਕਾ ਦੀ 51ਵੀਂ ਸਟੇਟ ਦਾ ਗਵਰਨਰ ਕਿਹਾ ਹੈ। ਕੈਨੇਡੀਅਨ ਨਾਗਰੀਕਾਂ ਨੂੰ ” ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਦੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਹੈ। ਪਰ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਂਦਾ ਹੈ ਤਾਂ ਉੱਥੇ 60 ਫੀਸਦੀ ਤੋਂ ਵੱਧ ਟੈਕਸ ਕਟੌਤੀ ਹੋ ਸਕਦੀ ਹੈ।”
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਕੈਨੇਡਾ ਦੇ ਸਾਬਕਾ ਆਈਸ-ਹਾਕੀ ਖਿਡਾਰੀ ਵੇਨ ਗ੍ਰੇਟਜ਼ਕੀ ਨੂੰ ਚੋਣ ਲੜਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਟਰੰਪ ਨਵੰਬਰ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਕੈਨੇਡਾ ਦੀ ਸਿਆਸਤ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦੇ ਜਵਾਬ ਵਿੱਚ ਕਿਹਾ ਹੈ ਕਿ
“ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਵੋਟ ਇਸ ਲਈ ਦਿੱਤਾ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਮਹਿੰਗਾਈ ਤੋਂ ਛੁਟਕਾਰਾ ਦਿਵਾਉਣ ਦਾ ਵਾਅਦਾ ਕੀਤਾ ਸੀ।”
“ਜੇਕਰ ਅਮਰੀਕਾ ਕੈਨੇਡਾ ‘ਚ ਹਰ ਚੀਜ਼ ‘ਤੇ 25 ਫੀਸਦੀ ਟੈਕਸ ਲਗਾ ਦਿੰਦਾ ਹੈ ਤਾਂ ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਰਹਿਣ ਵਾਲੇ ਲੋਕਾਂ ਦਾ ਜੀਵਨ ਮੁਸ਼ਕਿਲ ਹੋ ਜਾਵੇਗਾ। ਟੈਰਿਫ ਬਾਰੇ ਸਾਰਾ ਸੱਚ ਕਿਸੇ ਵੀ ਦੇਸ਼ ਦੇ ਹੱਕ ਵਿੱਚ ਨਹੀਂ ਹੈ। 25 ਫੀਸਦ ਟੈਰਿਫ ਕੇਵਲ ਕੈਨੇਡਾ ਦੇ ਅਰਥਚਾਰੇ ਲਈ ਵਿਨਾਸ਼ਕਾਰੀ ਹੋਵੇਗਾ, ਅਜਿਹਾ ਕਹਿ ਤੁਸੀਂ ਖ਼ੁਦ ਨੂੰ ਵਰਗਲਾ ਨਹੀਂ ਸਕਦੇ ਹਨ।”
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ, “ਇਸ ਨਾਲ ਅਮਰੀਕਾ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਹੋਣਗੀਆਂ। ਅਮਰੀਕਾ 65 ਫੀਸਦ ਕੱਚਾ ਤੇਲ ਕੈਨੇਡਾ ਤੋਂ ਦਰਾਮਦ ਕਰਦਾ ਹੈ। ਇਸ ਤੋਂ ਇਲਾਵਾ ਅਮਰੀਕਾ ਵੱਡੇ ਪੈਮਾਨੇ ‘ਤੇ ਬਿਜਲੀ ਵੀ ਬਰਾਮਦ ਕਰਦਾ ਹੈ।”
“ਕੁਦਰਤੀ ਗੈਸ ਵੀ ਅਮਰੀਕਾ ਕੈਨੇਡਾ ਤੋਂ ਹੀ ਬਰਾਮਦ ਕਰਦਾ ਹੈ। ਅਮਰੀਕਾ ਸਾਡੇ ਸਟੀਲ ਅਤੇ ਐਲੂਮੀਨੀਅਮ ‘ਤੇ ਨਿਰਭਰ ਹੈ। ਅਮਰੀਕਾ ਵੀ ਖੇਤੀ ਉਤਪਾਦਾਂ ਲਈ ਸਾਡੇ ‘ਤੇ ਨਿਰਭਰ ਹੈ। ਜੇਕਰ 25 ਫੀਸਦੀ ਟੈਕਸ ਲਗਾਇਆ ਜਾਂਦਾ ਹੈ ਤਾਂ ਅਮਰੀਕਾ ‘ਚ ਇਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।”
ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ 2018 ਵਿੱਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਇਆ ਸੀ। ਇਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕੀ ਵਸਤਾਂ ‘ਤੇ ਟੈਰਿਫ ਲਗਾ ਦਿੱਤਾ ਸੀ। ਖ਼ਾਸ ਤੌਰ ‘ਤੇ ਅਮਰੀਕਾ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ‘ਤੇ।
ਅਮਰੀਕਾ ਦੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਟਰੰਪ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਬਾਰੇ ਸ਼ੋਸ਼ਲ ਮੀਡੀਆ ‘ਤੇ ਉਦੋਂ ਬੋਲ ਰਹੇ ਹਨ ਜਦੋਂ ਟਰੂਡੋ ਅੰਦਰੂਨੀ ਅਤੇ ਬਾਹਰੀ ਤੌਰ ‘ਤੇ ਸਿਆਸੀ ਸੰਕਟ ਵਿੱਚ ਫਸੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਟਰੰਪ ਕੈਨੇਡਾ ਦੀ ਨਾਜ਼ੁਕ ਸਥਿਤੀ ਦਾ ਪੂਰਾ ਫਾਇਦਾ ਚੁੱਕ ਰਹੇ ਹਨ।
ਬਹੁਤ ਕੈਨੇਡੀਅਨ ਲੋਕਾਂ ਦਾ ਇਹ ਕਹਿਣਾ ਹੈ ਕਿ “ਟਰੰਪ ਦਾ ਇਹ ਬਿਆਨ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਕੈਨੇਡਾ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।”
“ਟਰੰਪ ਜਿਨ੍ਹਾਂ ਸ਼ਬਦਾਂ ਦੀ ਚੋਣ ਕਰ ਰਹੇ ਹਨ, ਉਹ ਦੋਵਾਂ ਦੇਸ਼ਾਂ ਵਿਚਾਲੇ ਬਰਾਬਰੀ ਜੇ ਸਬੰਧ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਦਿਖ ਰਿਹਾ ਹੈ। ਇਸ ਨੂੰ ਮਹਿਜ਼ ਮਜ਼ਾਕ ਵਜੋਂ ਨਹੀਂ ਦੇਖਿਆ ਜਾ ਸਕਦਾ ਹੈ।”
ਕੈਨੇਡਾ ਅਤੇ ਅਮਰੀਕਾ ਦਾ ਆਪਸੀ ਵਿਓਪਾਰ ਬਹੁਤ ਵੱਡੇ ਪੱਧਰ ‘ਤੇ ਹੁੰਦਾ ਹੈ। ਕੈਨੇਡਾ ਦੀ ਕੁੱਲ ਬਰਾਮਦ ਦਾ 75 ਫੀਸਦੀ ਬਰਾਮਦਗੀ ਅਮਰੀਕਾ ਵਿੱਚ ਹੁੰਦਾ ਹੈ। ਟਰੰਪ ਨੇ ਕੈਨੇਡਾ ‘ਤੇ 25 ਫੀਸਦੀ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਹੈ।
ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਸਿੱਧੇ ਕੈਨੇਡਾ ਦੀ ਆਰਥਿਕ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਹੈ ਪਰ ਇਹ ਸਿਆਸੀ ਪ੍ਰਭੂਸੱਤਾ ਨੂੰ ਵੀ ਆਪਣੇ ਘੇਰੇ ਵਿੱਚ ਲੈ ਲਵੇਗੀ। ਕੈਨੇਡਾ ਦੀ ਲੀਡਰਸ਼ਿਪ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਟਰੰਪ ਦੀ ਧਮਕੀ ਤੋਂ ਬਾਅਦ ਆਰਥਿਕ ਖ਼ੁਦਮੁਖਤਿਆਰੀ ਦੀ ਰੱਖਿਆ ਕਿਵੇਂ ਕੀਤੀ ਜਾਵੇ।
ਜਿਵੇਂ ਕਿ “ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕੀ ਰਾਜ ਬਣ ਜਾਂਦਾ ਹੈ ਤਾਂ ਕੈਨੇਡੀਅਨ ਨਾਗਰਿਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲੇਗੀ। ਪਰ ਕੈਨੇਡੀਅਨ ਲੋਕਾਂ ਦਾ ਕਹਿਣਾ ਹੈ ਕਿ
ਕੈਨੇਡਾ ਅਤੇ ਅਮਰੀਕਾ ਦੀਆਂ ਸਮਾਜਿਕ ਪ੍ਰਣਾਲੀਆਂ ਵਿੱਚ ਬੁਨਿਆਦੀ ਅੰਤਰ ਹੈ।”
ਜੇ ਕੈਨੇਡਾ ਵਿੱਚ ਟੈਕਸ ਵੀ ਜ਼ਿਆਦਾ ਹਨ ਅਤੇ ਅਮਰੀਕਾ ਦੇ ਮੁਕਾਬਲੇ ਸਹੂਲਤਾਂ ਵੀ ਜ਼ਿਆਦਾ ਹਨ ਅਤੇ ਹਿੰਸਾ-ਅਪਰਾਧ ਅਮਰੀਕਾ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਘੱਟ ਹੈ। ਇਥੇ ਸਾਰੇ ਲੋਕਾਂ ਲਈ ਬਰਾਬਰ ਮੈਡੀਕਲ ਸਹੂਲਤਾਂ ਹਨ ਅਤੇ ਇਹ ਕੈਨੇਡਾ ਦੀ ਸਮਾਜਿਕ ਸੁਰੱਖਿਆ ਦੀ ਤਰਜੀਹ ਨੂੰ ਦਰਸਾਉਂਦੀ ਹੈ।
ਜੇ ਟਰੰਪ ਨੂੰ ਲੱਗਦਾ ਹੈ ਕਿ ਟੈਕਸ ਬਚਤ ਦੀ ਪੇਸ਼ਕਸ਼ ਨਾਲ ਕੈਨੇਡਾ ਦੇ ਲੋਕ ਖਿੱਚੇ ਜਾਣਗੇ ਤਾਂ ਉਹ ਕੈਨੇਡਾ ਦੀਆਂ ਕਦਰਾਂ-ਕੀਮਤਾਂ ਨੂੰ ਸਮਝਣ ਵਿੱਚ ਭੁੱਲ ਕਰ ਰਹੇ ਹਨ। ਜ਼ਿਆਦਾਤਰ ਕੈਨੇਡੀਅਨ ਲੋਕਾਂ ਨੇ ਟਰੰਪ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ।
ਕੈਨੇਡੀਅਨ ਲੋਕਾਂ ਦੀ ਸਮਝ ਤੋਂ ਬਾਹਰ ਹੈ ਕਿ ਟਰੰਪ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੇਸ਼ ਦੇ ਮੋਹਰੀ ਨੇਤਾ ਹਨ ਅਤੇ ਕੈਨੇਡਾ ਤੇ ਅਮਰੀਕਾ ਇਤਿਹਾਸਕ ਤੌਰ ‘ਤੇ ਦੋਸਤ ਰਹੇ ਹਨ। ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।
ਕੈਨੇਡਾ ਦੁਨੀਆ ਦਾ ਚੌਥਾ ਵੱਡਾ ਕੱਚੇ ਤੇਲ ਦਾ ਉਤਪਾਦਕ ਹੈ ਪਰ ਟਰੰਪ ਦਾ ਟੈਰਿਫ ਊਰਜਾ ਤੋਂ ਹਾਸਲ ਹੋਣ ਵਾਲੇ ਮਾਲੀਏ ਤੇ ਵੀ ਭਾਰੀ ਸੱਟ ਮਾਰੇਗਾ। ਦੂਜੇ ਪਾਸੇ ਟਰੰਪ ਅਮਰੀਕਾ ਵਿੱਚ ਘਰੇਲੂ ਊਰਜਾ ਦਾ ਉਤਪਾਦਨ ਵਧਾਉਣਾ ਚਾਹੁੰਦੇ ਹਨ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਜੇ ਟਰੰਪ ਟਰੈਫਿ ਲਗਾ ਦਿੰਦੇ ਹਨ ਤਾਂ 2028 ਦੇ ਅੰਤ ਕੈਨੇਡਾ ਦੀ ਜੀਡੀਪੀ ਵਿੱਚ 1.7 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ।
ਡੋਨਲਡ ਟਰੰਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਯੂਐੱਸ-ਮੈਕਸੀਕ-ਕੈਨੇਡਾ ਦੇ ਸਮਝੌਤੇ ਦੀ ਸਮੀਖਿਆ ਬਾਰੇ ਵੀ ਗੱਲ ਕਹਿ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਕਹਿਣਾ ਹੈ ਕਿ ਟਰੰਪ ਦਾ ਦੂਜਾ ਕਾਰਜਕਾਲ ਪਹਿਲੇ ਕਾਰਜਕਾਲ ਨਾਲੋਂ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ।

 

Exit mobile version