ਸਰੀ, (ਸਿਮਰਨਜੀਤ ਸਿੰਘ): ਸੋਮਵਾਰ ਨੂੰ ਬੀ.ਸੀ. ਦੇ ਉੱਤਰੀ ਇਲਾਕੇ ‘ਚ ਇਕ ਭਿਆਨਕ ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜ ਸਕੀਅਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਐਮਰਜੈਂਸੀ ਅਮਲਾ ਤੇਜ਼ੀ ਨਾਲ ਮਦਦ ਲਈ ਤਾਇਨਾਤ ਕੀਤਾ ਗਿਆ। ਇਹ ਹਾਦਸਾ ਪੇਂਬਰਟਨ ਤੋਂ ਪੱਛਮ ਵੱਲ ਇਪਸੂਟ ਪਹਾੜ ‘ਤੇ ਸਥਿਤ “ਮੀਡੋ” ਬੈਕਕੰਟਰੀ ਸਕੀਅਰ ਖੇਤਰ ਵਿੱਚ ਵਾਪਰਿਆ।
ਆਰ.ਸੀ.ਐਮ.ਪੀ. ਅਨੁਸਾਰ ਇਹ ਘਟਨਾ ਦੁਪਹਿਰ ਦੇ ਸਮੇਂ ਵਾਪਰੀ। ਘਟਨਾ ਵਿੱਚ ਪੰਜ ਸਕੀਅਰ ਅਤੇ ਇੱਕ ਗਾਈਡ ਬਰਫ਼ ‘ਚ ਫਸ ਗਏ ਸਨ। ਸ਼ੁਰੂ ਵਿੱਚ ਪੰਜ ਲੋਕਾਂ ਨੂੰ ਲਾਪਤਾ ਹੋ ਗਏ ਸਨ, ਪਰ ਬਾਅਦ ਵਿੱਚ ਸਾਰਿਆਂ ਨੂੰ ਲੱਭ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਚਾਰ ਸਕੀਅਰ ਪੂਰੀ ਤਰ੍ਹਾਂ ਬਰਫ਼ ਵਿੱਚ ਫਸ ਗਏ ਸਨ, ਜਦਕਿ ਇੱਕ ਸਕੀਅਰ ਬਰਫ਼ ‘ਚ ਦੱਬਿਆ ਹੋਇਆ ਸੀ। ਬਚਾਅ ਕਾਰਵਾਈ ਤੁਰੰਤ ਸ਼ੁਰੂ ਕੀਤੀ ਗਈ ਅਤੇ ਦੋ ਸਕੀਅਰਾਂ ਨੂੰ ਜਲਦੀ ਹੀ ਬਾਹਰ ਕੱਢਿਆ ਲਿਆ ਗਿਆ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਜਲਦੀ ਹੀ ਪੈਰਾਮੈਡੀਕਸ ਅਤੇ ਖੋਜ ਅਤੇ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਐਮਰਜੈਂਸੀ ਪੈਰਾਮੈਡੀਕ ਬ੍ਰਾਇਨ ਟਵੇਟਸ ਨੇ ਕਿਹਾ, “ਪੈਰਾਮੈਡੀਕਸ ਨੇ ਤਿੰਨ ਮਰੀਜ਼ਾਂ ਨੂੰ ਐਮਰਜੈਂਸੀ ਮੈਡੀਕਲ ਇਲਾਜ ਦਿੱਤਾ, ਜਿਨ੍ਹਾਂ ਨੂੰ ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਭੇਜਿਆ ਗਿਆ।” ਉਸਨੇ ਇਹ ਵੀ ਕਿਹਾ ਕਿ ਹੋਰ ਦੋ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ ਕਿਉਂਕਿ ਉਹ ਠੀਕ ਮਹਿਸੂਸ ਕਰ ਰਹੇ ਸਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.