ਕੈਨੇਡਾ ਵੱਲੋਂ ਅਮਰੀਕਾ ਦੀ ਸਰਹੱਦ ਤੋਂ ਵੀਜ਼ਾ ਸਹੂਲਤ ਅਧਿਕਾਰਿਕ ਤੌਰ ‘ਤੇ ਹੋਈ ਬੰਦ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਐਲਾਨ ਕੀਤਾ ਹੈ ਕਿ ਸੋਮਵਾਰ ਰਾਤ 12 ਵਜੇ ਤੋਂ ਕੈਨੇਡਾ ਵੱਲੋਂ ਅਮਰੀਕਾ ਦੀ ਸਰਹੱਦ ਤੋਂ ਵੀਜ਼ਾ ਸਹੂਲਤ ਜੋ ਕਿ ‘ਫਲੈਗਪੋਲਿੰਗ’ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਨੂੰ ਅਧਿਕਾਰਿਕ ਤੌਰ ‘ਤੇ ਖਤਮ ਕਰ ਦਿੱਤਾ ਗਿਆ ਹੈ। ਸੀਬੀਐਸਏ ਨੇ ਇਸ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਕਿਹਾ ਕਿ 23 ਦਸੰਬਰ ਰਾਤ 11:59 ਵਜੇ ਤੋਂ ਇਹ ਨਵਾਂ ਨਿਯਮ ਲਾਗੂ ਹੋ ਗਿਆ।
ਇਹ ਨਵਾਂ ਨਿਯਮ ਬਹੁਤ ਸਾਰੇ ਵਿਜ਼ਿਟਰਾਂ ਅਤੇ ਵਰਕ ਪਰਮਿਟ ਹੋਲਡਰਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਕਿਉਂਕਿ ਫ਼ਲੈਗਪੋਲਿੰਗ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹੈ। ਇਸ ਤਹਿਤ, ਵਿਜ਼ਿਟਰ ਜਾਂ ਵਰਕ ਪਰਮਿਟ ਲੈਣ ਦੇ ਇਚੱਛੁਕ ਵਿਅਕਤੀ ਕੈਨੇਡਾ-ਅਮਰੀਕਾ ਸਰਹੱਦ ‘ਤੇ ਜਾ ਕੇ 24 ਘੰਟਿਆਂ ਦੇ ਅੰਦਰ ਮੁੜ ਕੈਨੇਡਾ ਦਾਖ਼ਲ ਹੁੰਦੇ ਹਨ। ਇਹ ਵਿਧੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਇਸ ਨਾਲ ਅਰਜ਼ੀ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਫ਼ਲੈਗਪੋਲਿੰਗ ਦੇ ਮੱਦਦ ਨਾਲ, ਅਰਜ਼ੀਕਰਤਾ ਨੂੰ ਉਸੇ ਦਿਨ ਵਰਕ ਪਰਮਿਟ ਜਾਰੀ ਕੀਤਾ ਜਾਂਦਾ ਹੈ, ਜੋ ਕਿ ਔਨਲਾਈਨ ਪ੍ਰਕਿਰਿਆ ਨਾਲੋਂ ਕਈ ਗੁਣਾ ਤੇਜ਼ ਹੈ। ਫ਼ਲੈਗਪੋਲਿੰਗ ਦੀ ਬੰਦਸ਼ ਕਾਰਨ ਵਿਜ਼ਿਟਰ ਹੁਣ ਸਰਹੱਦ ਰਾਹੀਂ ਵਰਕ ਪਰਮਿਟ ਲੈਣ ਯੋਗ ਨਹੀਂ ਰਹਿਣਗੇ। ਜੇਕਰ ਸਰਕਾਰ ਕੋਈ ਨਵੀਂ ਪਾਲਿਸੀ ਨਹੀਂ ਲਿਆਉਂਦੀ, ਤਾਂ ਇਹ ਵਿਜ਼ਿਟਰਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਫ਼ਲੈਗਪੋਲਿੰਗ ਨਾਲ ਜਿੱਥੇ ਸਮੇਂ ਦੀ ਬੱਚਤ ਹੁੰਦੀ ਸੀ, ਉਥੇ ਔਨਲਾਈਨ ਅਰਜ਼ੀਆਂ ‘ਤੇ ਫ਼ਿਰ ਤੋਂ ਜ਼ੋਰ ਪੈਣ ਕਾਰਨ ਇਹ ਪ੍ਰਕਿਰਿਆ ਲੰਮੀ ਹੋ ਸਕਦੀ ਹੈ।
ਹੁਣ, ‘ਫਲੈਗਪੋਲਿੰਗ’ ਰਾਹੀਂ ਕੰਮ ਜਾਂ ਅਧਿਐਨ ਦੀ ਆਗਿਆ ਲਈ ਬੋਰਡਰ ‘ਤੇ ਅਰਜ਼ੀਆਂ ਨੂੰ ਪ੍ਰਕਿਰਿਆਸ਼ੀਲ ਨਹੀਂ ਕੀਤਾ ਜਾਵੇਗਾ। ਇਸ ਦੇ ਬਦਲੇ, ਉਮੀਦਵਾਰਾਂ ਨੂੰ ਆਪਣੀ ਬੇਨਤੀ ਕੈਨੇਡਾ ਦੇ ਆਵਾਸਾਈ ਅਧਿਕਾਰੀਆਂ ਨੂੰ ਜਮ੍ਹਾਂ ਕਰਵਾਉਣੀ ਪਵੇਗੀ।
ਸਰਕਾਰ ਵੱਲੋਂ ਅਗਸਤ 2024 ਵਿੱਚ ਹੀ ਔਨਲਾਈਨ ਵਰਕ ਪਰਮਿਟ ਦੇ ਅਰਜ਼ੀਆਂ ‘ਤੇ ਰੋਕ ਲਗਾਈ ਗਈ ਸੀ। ਹੁਣ ਫ਼ਲੈਗਪੋਲਿੰਗ ਬੰਦ ਕਰਨ ਨਾਲ, ਕਈ ਵਿਜ਼ਿਟਰਾਂ ਲਈ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੇ ਰਾਹ ਅਧੂਰੇ ਹੋ ਸਕਦੇ ਹਨ।
ਫ਼ਲੈਗਪੋਲਿੰਗ ਦੀ ਸ਼ੁਰੂਆਤ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਹੋਈ ਸੀ, ਜਦੋਂ ਉਡਾਨਾਂ ਬੰਦ ਹੋਣ ਕਾਰਨ ਕਈ ਵਿਜ਼ਿਟਰਾਂ ਲਈ ਆਪਣੇ ਮੁਲਕਾਂ ਵਾਪਸੀ ਸੰਭਵ ਨਹੀਂ ਸੀ। ਇਸ ਵਿਧੀ ਨਾਲ, ਵਿਜ਼ਿਟਰਾਂ ਨੂੰ ਔਨਲਾਈਨ ਰਾਹੀਂ ਵੀ ਵਰਕ ਪਰਮਿਟ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਪਾਲਿਸੀ 28 ਫ਼ਰਵਰੀ 2025 ਤੱਕ ਚੱਲਣੀ ਸੀ, ਪਰ ਇਸਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਹੈ।
ਸੀਬੀਐਸਏ ਦੇ ਅੰਕੜਿਆਂ ਅਨੁਸਾਰ, 2021 ਵਿੱਚ ਕੋਵਿਡ-19 ਮਹਾਮਾਰੀ ਦੌਰਾਨ 34% ਦੀ ਗਿਰਾਵਟ ਹੋਣ ਤੋਂ ਬਾਅਦ, 2022 ਵਿੱਚ 32,394 ਲੋਕਾਂ ਨੇ ਫਲੈਗਪੋਲਿੰਗ ਕੀਤੀ। 2023 ਵਿੱਚ ਇਸ ਗਿਣਤੀ ਵਿੱਚ 90% ਵਾਧਾ ਹੋਇਆ, ਜਿਸ ਨਾਲ ਇਹ ਅੰਕੜਾ 61,561 ਤੱਕ ਪਹੁੰਚ ਗਿਆ ਸੀ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version