ਤਲਾਸ਼ੀ ਦੌਰਾਨ ‘ਗੋਸਟ ਗਨ’ ਮਿਲਣ ‘ਤੇ ਔਰਤ ਗ੍ਰਿਫ਼ਤਾਰ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਮਹਿਲਾ ਨੂੰ ਉਸਦੇ ਕਾਰ ਵਿੱਚੋਂ ਗੈਰਕਾਨੂੰਨੀ ‘ਗੋਸਟ ਗਨ’ ਬਰਾਮਦ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀ.ਸੀ. ਹਾਈਵੇ ਪੈਟਰੋਲ ਮੁਤਾਬਕ ਫੋਰਟ ਸੇਂਟ ਜਾਨ ਵਿੱਚ ਜਦੋਂ ਇੱਕ ਅਧਿਕਾਰੀ ਨੇ 39 ਸਾਲਾ ਮਹਿਲਾ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੀ ਚੈੱਕਿੰਗ ਲਈ ਰੋਕਿਆ। ਜਾਂਚ ਦੌਰਾਨ, ਮਹਿਲਾ ਨੇ ਅਧਿਕਾਰੀ ਨੂੰ ਆਪਣਾ ਨਾਮ ਯਾਦ ਨਾ ਹੋਣ ਦੀ ਗੱਲ ਕਹੀ, ਜਿਸ ਤੋਂ ਬਾਅਦ ਕਾਰ ਦੀ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਅਧਿਕਾਰੀ ਨੇ ਗੈਰ-ਕਾਨੂੰਨੀ ‘ਘੋਸਟ ਗਨ’ ਬਰਾਮਦ ਕੀਤੀ। ਇਹ ਇਕ ਐਸੀ ਨਿੱਜੀ ਤੌਰ ‘ਤੇ ਬਣਾਈ ਗਈ ਬੰਦੂਕ ਹੁੰਦੀ ਹੈ ਜੋ ਗੈਰਕਾਨੂੰਨੀ ਹੈ। ਇਸ ਤੋਂ ਇਲਾਵਾ, ਮਹਿਲਾ ਦੀ ਗੱਡੀ ਵਿੱਚੋਂ ਮਿਰਚਾਂ ਵਾਲਾ ਸਪ੍ਰੇ, ਸ਼ੱਕੀ ਨਸ਼ੀਲੇ ਪਦਾਰਥ ਅਤੇ ਲਗਭਗ 2,000 ਡਾਲਰ ਨਕਦੀ ਵੀ ਮਿਲੀ। ਮਹਿਲਾ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਦੋਸ਼ਾਂ ਅਜੇ ਤਹਿ ਕੀਤੇ ਜਾਣਗੇ।

Exit mobile version