ਕੈਨੇਡਾ ਵਲੋਂ ਨਵੀਂ ਸਰਹੱਦ ਸੁਰੱਖਿਆ ਯੋਜਨਾ ਦਾ ਐਲਾਨ

 

ਸਰਹੱਦ ਤੇ ਸੁਰੱਖਿਆ ਲਈ ਬਲੈਕ ਹੌਕ ਹੈਲੀਕਾਪਟਰ ਅਤੇ ਡ੍ਰੋਨ ਕੀਤੇ ਜਾਣਗੇ ਤੈਨਾਤ
ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਨੇ ਅਮਰੀਕਾ-ਕੈਨੇਡਾ ਸਰਹੱਦ ਦੀ ਪਹਿਰੇਦਾਰੀ ਲਈ ਨਵੀਆਂ ਤਕਨੀਕੀ ਸਹਾਇਤਾਂ ਜਿਵੇਂ ਕਿ ਬਲੈਕ ਹੌਕ ਹੈਲੀਕਾਪਟਰ ਅਤੇ ਡ੍ਰੋਨਾਂ ਦੀ ਤੈਨਾਤੀ ਸ਼ੁਰੂ ਕਰ ਦਿੱਤੀ ਹੈ। ਪਬਲਿਕ ਸੇਫਟੀ ਮੰਤਰੀ ਡੇਵਿਡ ਮੈਗਿੰਟੀ ਨੇ ਦੱਸਿਆ ਕਿ ਕੈਨੇਡਾ ਸਰਹੱਦ ‘ਤੇ ਨਵੀਆਂ ਯੋਜਨਾਵਾਂ ਨੂੰ ਲਾਗੂ ਕਰ ਰਿਹਾ ਹੈ, ਜਿਨ੍ਹਾਂ ਵਿੱਚ ਬਲੈਕ ਹੌਕ ਹੈਲੀਕਾਪਟਰ ਵੀ ਸ਼ਾਮਲ ਹਨ ਜੋ ਇਸ ਹਫਤੇ ਸੇਵਾ ਵਿੱਚ ਲਿਆਏ ਜਾ ਰਹੇ ਹਨ।
ਆਰ. ਸੀ. ਐਮ. ਪੀ. ਨੇ ਬਲੈਕ ਹੌਕ ਹੈਲੀਕਾਪਟਰਾਂ ਲਈ ਕਾਂਟ੍ਰੈਕਟ ਪੂਰਾ ਕਰ ਲਿਆ ਹੈ, ਜਿਨ੍ਹਾਂ ਦਾ ਉਦੇਸ਼ ਸਰਹੱਦ ‘ਤੇ ਪਹਿਰਾ ਦੇਣਾ ਹੈ। ਮੈਗਿੰਟੀ ਨੇ ਕਿਹਾ, “ਅਸੀਂ ਅਮਰੀਕਾ ਨਾਲ ਸਾਂਝੀ ਸਰਹੱਦ ‘ਤੇ 60 ਨਵੇਂ ਡ੍ਰੋਨ ਤੈਨਾਤ ਕਰ ਚੁੱਕੇ ਹਾਂ ਅਤੇ ਅਸੀਂ ਵਾਧੂ ਨਜ਼ਰਬੰਦੀ ਟਾਵਰਾਂ ਨੂੰ ਵੀ ਤੈਨਾਤ ਕਰਨ ਜਾ ਰਹੇ ਹਾਂ। ਅਸੀਂ ਨਵੀਂ ਤਕਨੀਕ ਜਿਵੇਂ ਕਿ ਐਕਸ-ਰੇ, ਮੋਬਾਈਲ ਐਕਸ-ਰੇ ਅਤੇ ਹੈਂਡਹਲਡ ਕੈਮੀਕਲ ਐਨਾਲਾਈਜ਼ਰ ਵੀ ਸ਼ਾਮਲ ਕਰ ਰਹੇ ਹਾਂ।”
ਆਰ ਸੀ ਐਮ ਪੀ ਨੇ ਪੁਸ਼ਟੀ ਕੀਤੀ ਕਿ ਬਲੈਕ ਹੌਕ ਮਾਡਲ ਵਿੱਚੋਂ ਦੋ ਹੈਲੀਕਾਪਟਰ ਸ਼ੁੱਕਰਵਾਰ ਤੋਂ ਤੈਨਾਤ ਹੋਣਗੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਕੈਨੇਡਾ ਦੇ ਹਾਲੀਆ ਵੀਜ਼ਾ ਨੀਤੀਆਂ ਦੇ ਕਾਰਨ ਜੂਨ 2024 ਤੋਂ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ 89 ਫੀਸਦੀ ਗਿਰਾਵਟ ਆਈ ਹੈ।
ਸਰਕਾਰੀ ਸਰੋਤ ਅਨੁਸਾਰ ਟਰੂਡੋ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੇਂ ਹੈਲੀਕਾਪਟਰ ਖਰੀਦਣ ਲਈ ਤਿਆਰ ਹੋਏ ਸਨ। ਇਕ ਕੌਮੀ ਸੁਰੱਖਿਆ ਸਰੋਤ ਨੇ ਕਿਹਾ ਸੀ ਕਿ ਆਰ ਸੀ ਐਮ ਪੀ ਨੇ ਸਾਲਾਂ ਤੋਂ ਸਰਹੱਦ ਲਈ ਹੈਲੀਕਾਪਟਰਾਂ ਨੂੰ ਤੈਨਾਤ ਕਰਨ ਦੀ ਮੰਗ ਕੀਤੀ ਸੀ ।
ਦਸੰਬਰ 2024 ਵਿੱਚ, ਫੈਡਰਲ ਸਰਕਾਰ ਨੇ ਇੱਕ ਸਾਂਝੀ ਸਟ੍ਰਾਈਕ ਫੋਰਸ ਅਤੇ ਹਵਾਈ ਨਜ਼ਰਬੰਦੀ ਯੂਨਿਟ ਨੂੰ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਸੀ । ਇਸ ਯੋਜਨਾ ਦੇ ਤਹਿਤ $1.3 ਬਿਲੀਅਨ ਦੀ ਰਕਮ ਸੀਮਾਪਾਰ ਸੁਰੱਖਿਆ ਦੇ ਉੱਤਰੀ ਹਿੱਸੇ ਵਿੱਚ ਨਵੀਆਂ ਯੋਜਨਾਵਾਂ ‘ਤੇ ਖਰਚ ਕੀਤੀ ਜਾਵੇਗੀ।
ਪਾਰਲੀਮੈਂਟ ਮਾਰਚ 24 ਤੱਕ ਰੱਦ ਹੋਣ ਦੇ ਕਾਰਨ ਇਸ ਨਵੇਂ ਖਰਚ ਨੂੰ ਮਨਜ਼ੂਰੀ ਨਹੀਂ ਮਿਲ ਸਕਦੀ ਪਰ ਉਹ ਛੋਟੇ ਕਦਮ ਜਿਹੜੇ ਕਿ ਬਿਨਾਂ ਕਾਨੂੰਨੀ ਤਬਦੀਲੀ ਦੇ ਲਾਗੂ ਕੀਤੇ ਜਾ ਸਕਦੇ ਹਨ, ਉਹ ਜਾਰੀ ਰਹਿਣਗੇ।
ਮਿਲਰ ਨੇ ਕਿਹਾ ਕਿ ਅਸੀਂ ਵੀਜ਼ਾ ਅਰਜ਼ੀਆਂ ਦੀ ਸਖ਼ਤੀ ਨਾਲ ਜਾਂਚ ਕਰਨ ਦਾ ਨਤੀਜਾ ਦੇਖ ਰਹੇ ਹਾਂ ਜਿਸ ਨਾਲ ਵਿਦੇਸ਼ੀ ਨਾਗਰਿਕਾਂ ਦਾ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਨ ਦੀ ਸੰਖਿਆ ਵਿੱਚ 89 ਫੀਸਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ “ਜੂਨ ਤੋਂ ਲੈ ਕੇ ਅੱਜ ਤੱਕ, ਵਿਦੇਸ਼ੀ ਨਾਗਰਿਕਾਂ ਦੀ ਗੈਰਕਾਨੂੰਨੀ ਪ੍ਰਵੇਸ਼ ਦੀ ਦਰ ਵਿੱਚ 91 ਫੀਸਦੀ ਦੀ ਘੱਟ ਹੋਈ ਹੈ,”
ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਇਮੀਗ੍ਰੇਸ਼ਨ ‘ਚ ਧੋਖੇਬਾਜ਼ੀ ਕਰਨ ਵਾਲੇ ਏਜੰਟਾਂ ਨੂੰ ਸਜ਼ਾ ਦੇਣ ਲਈ ਨਵੀਆਂ ਤਬਦੀਲੀਆਂ ਦਾ ਪ੍ਰਸਤਾਵ ਪੇਸ਼ ਕਰੇਗੀ ਜੋ ਲੋਕਾਂ ਨੂੰ ਮਦਦ ਕਰਨ ਲਈ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦਾ ਦੁਰਪਯੋਗ ਕਰਨ ਵਾਲਿਆਂ ‘ਤੇ ਸਖ਼ਤੀ ਵਰਤੇਗੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਫੈਡਰਲ ਸਰਕਾਰ ਨੇ ਫਲੈਗਪੋਲਿੰਗ ਦੀ ਪ੍ਰਥਾ ਨੂੰ ਖ਼ਤਮ ਕਰਨ ਦਾ ਵੱਡਾ ਫੈਸਲਾ ਲਿਆ ਸੀ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version