2024 ਵਿੱਚ ਮੌਸਮੀ ਤਬਾਹੀਆਂ ਕਾਰਨ ਬੀਮਾ ਕਲੇਮ ਰਿਕਾਰਡ $8 ਬਿਲੀਅਨ ਤੱਕ ਵਧੇ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਸਾਲ 2024 ਵਿੱਚ ਮੌਸਮੀ ਤਬਾਹੀਆਂ ਕਾਰਨ ਬੀਮਾ ਕਲੇਮ $8 ਬਿਲੀਅਨ ਦੀ ਹੱਦ ਪਾਰ ਕਰ ਗਏ। ਕੈਟਾਸਟ੍ਰੋਫ ਇੰਡੈਕਸ ਅਤੇ ਕਵਾਂਟੀਫਿਕੇਸ਼ਨ ਇੰਕ. (ਛੀਥ) ਦੇ ਅਨੁਸਾਰ, ਇਹ ਰਿਕਾਰਡ 2016 ਵਿੱਚ ਫੋਰਟ ਮੈਕਮਰੀ, ਅਲਬਰਟਾ ਵਿੱਚ ਹੋਈ ਜੰਗਲੀ ਅੱਗ ਕਾਰਨ ਤਬਾਹੀ ਤੋਂ ਬਾਅਦ ਦੇ ਪਿਛਲੇ $6 ਬਿਲੀਅਨ ਦੇ ਰਿਕਾਰਡ ਤੋਂ ਕਈ ਗੁਣਾ ਵੱਧ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ 18 ਤੋਂ 20 ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਤੂਫਾਨ ਸੂਬੇ ਲਈ ਸਭ ਤੋਂ ਮਹਿੰਗੇ ਸਾਬਤ ਹੋਏ। ਇਹ ਤੂਫਾਨ 120 ਮਿਲੀਅਨ ਡਾਲਰ ਦੇ ਬੀਮਾ ਕਲੇਮ ਲੈ ਕੇ ਆਏ। ਇੰਸ਼ੁਰੈਂਸ ਬਿਊਰੋ ਆਫ ਕੈਨੇਡਾ (ੀਭਛ) ਮੁਤਾਬਕ, ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਵੈਨਕੂਵਰ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਤੱਕ ਕਰਨਾ ਪਿਆ ਸੀ ।
ਇਸ ਤੂਫ਼ਾਨਾਂ ਕਾਰਨ ਦਰਿਆਵਾਂ ਦੇ ਓਵਰਫਲੋ, ਨਾਲੇ ਬੰਦ ਹੋਣ, ਅਤੇ ਸੜਕਾਂ, ਬੇਸਮੈਂਟਾਂ ਅਤੇ ਪਾਰਕਿੰਗ ਗੈਰਾਜਾਂ ਵਿੱਚ ਪਾਣੀ ਭਰਨ ਦੀਆਂ ਕਈ ਘਟਨਾਵਾਂ ਵਾਪਰੀਆਂ। ਇਨ੍ਹਾਂ ਤੂਫਾਨਾਂ ਦੌਰਾਨ ਚਾਰ ਲੋਕਾਂ ਦੀ ਮੌਤ ਵੀ ਹੋ ਗਈ ਸੀ।
ੀਭਛ ਦੇ ਪ੍ਰਧਾਨ ਅਤੇ ਸੀਈਓ ਸਿਲੇਸਟ ਪਾਵਰ ਨੇ ਕਿਹਾ ਕਿ ”ਇਨ ਤਬਾਹੀਆਂ ਦੇ ਵਿੱਤੀ ਨੁਕਸਾਨ ਤੋਂ ਇਲਾਵਾ, ਸੈਂਕੜੇ ਹਜ਼ਾਰ ਕੈਨੇਡੀਅਨਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਪ੍ਰਭਾਵਿਤ ਵੀ ਹੋਈ ਹੈ, ਬੀਮਾ ਕੰਪਨੀਆਂ ਹਰ ਕਦਮ ਤੇ ਕਸਟਮਰਾਂ ਨੂੰ ਮੁੜ ਖੜ੍ਹਨ ਵਿੱਚ ਮਦਦ ਕਰ ਰਹੀਆਂ ਹਨ। ਪਰ ਹੁਣ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਸ ਤਰ੍ਹਾਂ ਦੇ ਵਧ ਰਹੇ ਖਤਰਨਾਕ ਮੌਸਮੀ ਘਟਨਾਵਾਂ ਤੋਂ ਕੈਨੇਡੀਅਨਾਂ ਦੀ ਰੱਖਿਆ ਕੀਤੀ ਜਾ ਸਕੇ।”
2024 ਵਿੱਚ ਕੈਨੇਡਾ ਦੀ ਸਭ ਤੋਂ ਵੱਧ ਤਬਾਹੀ ਵਾਲੀ ਘਟਨਾ ਅਗਸਤ ਵਿੱਚ ਕੈਲਗਰੀ ਵਿੱਚ ਆਇਆ ਹੇਲਸਟੋਰਮ ਸੀ। ਸਿਰਫ਼ ਇੱਕ ਘੰਟੇ ਵਿੱਚ ਇਸ ਨੇ $3 ਬਿਲੀਅਨ ਦੇ ਕਲੇਮ ਪੈਦਾ ਕੀਤੇ।
ੀਭਛ ਮੁਤਾਬਕ, 2019 ਤੋਂ 2024 ਤੱਕ ਨਿੱਜੀ ਸੰਪਤੀ ਦੇ ਨੁਕਸਾਨ ਲਈ ਕਲੇਮਾਂ ਵਿੱਚ 115 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸੇ ਦੌਰਾਨ, ਨਿੱਜੀ ਸੰਪਤੀ ਦੀ ਮੁਰੰਮਤ ਅਤੇ ਬਦਲੀ ਦੇ ਖਰਚਿਆਂ ਵਿੱਚ 485 ਪ੍ਰਤੀਸ਼ਤ ਵਾਧਾ ਦਰਜ਼ ਕੀਤਾ ਗਿਆ। ਇਸ ਤੋਂ ਇਲਾਵਾ ਜੈਸਪਰ ਦੀ ਅਗਸਤ ‘ਚ ਲੱਗੀ ਜੰਗਲੀ ਅੱਗ, ਜੁਲਾਈ ਅਤੇ ਅਗਸਤ ਵਿੱਚ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਆਏ ਹੜ੍ਹ, ਅਤੇ ਜਨਵਰੀ ਵਿੱਚ ਵੈਸਟਰਨ ਕੈਨੇਡਾ ਵਿੱਚ ਆਈ ਡੀਪ ਫ੍ਰੀਜ਼ ਵੀ 2024 ਦੀਆਂ ਮਹੱਤਵਪੂਰਨ ਤਬਾਹੀਆਂ ਰਹੀਆਂ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version