ਡੇਵਿਡ ਈਬੀ ਵਲੋਂ ਫੈਡਰਲ ਸਰਕਾਰ ਦੀ ਟੈਰਿਫ ਸਬੰਧੀ ਜਵਾਬੀ ਕਾਰਵਾਈ ਨਿਰਯਾਤ ਰੋਕਣ ਦੀ ਪੇਸ਼ਕਸ਼ ਦਾ ਸਮਰਥਨ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ”ਆਰਥਿਕ ਜੰਗ” ਦੀ ਹਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸੰਯੁਕਤ ਰਾਜ ਅਮਰੀਕਾ ਵੱਲੋਂ ਤਜਵੀਜ਼ ਕੀਤੇ ਗਏ 25 ਫੀਸਦੀ ਟੈਰਿਫਾਂ ਦੇ ਜਵਾਬ ਵਿੱਚ ਫੈਡਰਲ ਪੱਧਰ ‘ਤੇ ਟੈਰਿਫ ਜਵਾਬੀ ਨੀਤੀ, ਨਿਰਯਾਤ ਰੋਕਥਾਮ ਅਤੇ ਨਿਰਯਾਤ ਟੈਕਸਾਂ ਦੇ ਸਮਰਥਨ ਵਿੱਚ ਖੜ੍ਹੀ ਹੈ।
ਪ੍ਰੀਮੀਅਰ ਈਬੀ ਨੇ ਇਹ ਟਿੱਪਣੀਆਂ ਬੁਧਵਾਰ ਨੂੰ ਕੈਨੇਡਾ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਕੀਤੀਆਂ। ਇਸ ਮੁਲਾਕਾਤ ਦਾ ਮਕਸਦ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ 25 ਫੀਸਦੀ ਟੈਰਿਫ ਲਗਾਉਣ ਦੇ ਖਤਰੇ ਦਾ ਜਵਾਬ ਤਲਾਸ਼ਣਾ ਸੀ।
ਈਬੀ ਨੇ ਕਿਹਾ ਨੇ ਕਿਹਾ ਕਿ ਸਾਰੇ ਪ੍ਰੀਮੀਅਰਜ਼ ਇੱਕਜੁੱਟ ਹਨ ਅਤੇ ਟਰੰਪ ਦੇ 25 ਫੀਸਦੀ ਟੈਰਿਫ ਲਗਾਉਣ ਦੀ ਸੰਭਾਵਨਾ ਲਈ ਤਿਆਰੀ ਜ਼ਰੂਰੀ ਹੈ। ਅਸੀਂ ਫੈਡਰਲ ਸਰਕਾਰ ਦੇ ਟੈਰਿਫ ਜਵਾਬ ਅਤੇ ਕੁਝ ਖਾਸ ਪਦਾਰਥਾਂ ਦੀ ਨਿਰਯਾਤ ਰੋਕਥਾਮ ਦੀ ਯੋਜਨਾ ਦਾ ਪਰਾ ਸਮਰਥਨ ਕਰਾਂਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ”ਕਿਸੇ ਇੱਕ ਖੇਤਰ ਨੂੰ ਇਸ ਦਾ ਭਾਰ ਸਹਿਣਾ ਨਹੀਂ ਪਵੇਗਾ। ਸਭ ਕੁਝ ਜਵਾਬੀ ਕਾਰਵਾਈ ਦੇ ਤੌਰ ਤੇ ਵਿਚਾਰ ਅਧੀਨ ਹੈ।”
ਮੁੱਖ ਮੰਤਰੀ ਈਬੀ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵਪਾਰਕ ਸਾਂਝਾਂ ਨੂੰ ਵਧਾਉਣ ਲਈ ਅਗਰਸਰ ਹੋਣਾ ਚਾਹੀਦਾ ਹੈ। ਸਾਡੇ ਸੂਬੇ ਨੇ ਵੀ ਮਹੱਤਵਪੂਰਨ ਪ੍ਰਾਜੈਕਟਾਂ, ਜਿਵੇਂ ਕਿ ਖਣਿਜ ਪਦਾਰਥਾਂ ਦੇ ਕੱਢਣ ਲਈ, ਫੈਡਰਲ ਮਨਜ਼ੂਰੀ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਾਕੀ ਸਾਰੇ ਮੁੱਖ ਮੰਤਰੀ ਇਕਜੁੱਟ ਦਿੱਸੇ ਪਰ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਫੈਡਰਲ ਯੋਜਨਾ ਨੂੰ ਪੂਰੀ ਤਰ੍ਹਾਂ ਸਹਿਯੋਗ ਨਾ ਦੇਣ ਦਾ ਫੈਸਲਾ ਕੀਤਾ। ਡੇਨੀਅਲ ਸਮਿਥ ਨੇ ਕਿਹਾ ਕਿ ਅਲਬਰਟਾ ਅਮਰੀਕਾ ਨੂੰ ਜਾਨ ਵਾਲੀ ਊਰਜਾ ਅਤੇ ਹੋਰ ਪਦਾਰਥਾਂ ‘ਤੇ ਨਿਰਯਾਤ ਟੈਰਿਫ ਲਗਾਉਣ ਜਾਂ ਰੋਕਣ ਦੇ ਖ਼ਿਲਾਫ਼ ਹੈ। ਇਹ ਸੂਝਬੂਝ ਵਾਲਾ ਕਦਮ ਨਹੀਂ।
ਉਨ੍ਹਾਂ ਕਿਹਾ ਇਹ ਟੈਰਿਫ ਕਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਖਾਸ ਕਰਕੇ ਬੀ.ਸੀ. ਦਾ ਫੋਰੈਸਟਰੀ ਸੈਕਟਰ । ਜਾਣਕਾਰੀ ਅਨੁਸਾਰ, ਇਹ ਖੇਤਰ ਪਹਿਲਾਂ ਹੀ ਵਪਾਰ ਸੰਬੰਧੀ ਝਗੜਿਆਂ ਵਿੱਚ ਫਸਿਆ ਹੋਇਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਬੀ.ਸੀ. ਉੱਤਰ ਅਮਰੀਕਾ ਵਿੱਚ ਸਭ ਤੋਂ ਮਹਿੰਗੇ ਉਤਪਾਦਕ ਖੇਤਰਾਂ ਵਿੱਚੋਂ ਇੱਕ ਹੈ। ਜੇਕਰ ਕੀਮਤਾਂ ਘਟਦੀਆਂ ਹਨ ਤਾਂ ਸਭ ਤੋਂ ਪਹਿਲਾਂ ਬੀ.ਸੀ. ਦੇ ਮਿੱਲ ਬੰਦ ਹੋਣਗੇ। ਟਰੰਪ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਜਦੋਂ ਉਨ੍ਹਾਂ ਦੀਆਂ ਟੈਰਿਫ ਨੀਤੀਆਂ ਸਪਸ਼ਟ ਹੋਣਗੀਆਂ, ਤਦ ਕੈਨੇਡਾ ਦੀ ਵਪਾਰਕ ਸਥਿਤੀ ‘ਤੇ ਖ਼ਾਸ ਪ੍ਰਭਾਵ ਪਵੇਗਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version