ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੇ ਟੈਲੀਕਾਮ ਉਦਯੋਗ ਨਿਗਰਾਨੀ ਸੰਸਥਾ ਨੇ 2024 ਵਿੱਚ ਟੀਵੀ, ਇੰਟਰਨੈਟ ਅਤੇ ਫੋਨ ਸੇਵਾਵਾਂ ਨੂੰ ਲੈ ਕੇ ਸ਼ਿਕਾਇਤਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਹੈ।
ਕਮਿਸ਼ਨ ਫੋਰ ਕਾਮਪਲੈਂਟਸ ਫੋਰ ਟੈਲੀਕਾਮ ਅਤੇ ਟੈਲੀਵੀਜ਼ਨ ਸੇਵਾਵਾਂ ਨੇ ਪਿਛਲੇ ਸਾਲ 20,000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਕੀਤੀਆਂ, ਜੋ 2023 ਦੇ ਮੁਕਾਬਲੇ 38 ਪ੍ਰਤੀਸ਼ਤ ਵੱਧ ਹੈ।
ਸਭ ਤੋਂ ਜ਼ਿਆਦਾ ਸ਼ਿਕਾਇਤਾਂ ਬਿਲਿੰਗ ਮੁੱਦਿਆਂ, ਕੀਮਤਾਂ ਅਤੇ ਸੇਵਾ ਦੀ ਗੁਣਵੱਤਾ ਬਾਰੇ ਆਈਆਂ।
ਰੋਜਰਸ ਸੇਵਾ ਬਾਰੇ ਸ਼ਿਕਾਇਤਾਂ ਵਿੱਚ 8 ਪ੍ਰਤੀਸ਼ਤ ਦਾ ਵਾਧਾ ਹੋਇਆ, ਟੈਲਸ ਨਾਲ ਸੰਬੰਧਤ ਸ਼ਿਕਾਇਤਾਂ ਵਿੱਚ 53 ਪ੍ਰਤੀਸ਼ਤ ਦਾ ਵਾਧਾ ਹੋਇਆ ਅਤੇ ਬੈਲ ਬਾਰੇ ਸ਼ਿਕਾਇਤਾਂ ਵਿੱਚ 46 ਪ੍ਰਤੀਸ਼ਤ ਦਾ ਇਜ਼ਾਫਾ ਹੋਇਆ।
ਜੀਓਫ਼ ਵਾਈਟਨੇ ਕਿਹਾ ਕਿ ਇਹ 10 ਸੇਵਾ ਕੰਪਨੀਆਂ ਜਾਂ ਉਹਨਾਂ ਦੇ ਬ੍ਰਾਂਡ ਹਨ ਜੋ 80 ਤੋਂ 90 ਪ੍ਰਤੀਸ਼ਤ ਸ਼ਿਕਾਇਤਾਂ ਨੂੰ ਪੈਦਾ ਕਰ ਰਹੇ ਹਨ, ਅਤੇ ਇਹ ਸਮੇਂ ਦੇ ਨਾਲ ਇੱਕ ਸਥਿਰ ਰੁਝਾਨ ਹੈ। ਪਰ ਇਸ ਨਾਲ ਪਤਾ ਚਲਦਾ ਹੈ ਕਿ ਗਾਹਕ ਬਿਲਕੁਲ ਖੁਸ਼ ਨਹੀਂ ਹਨ।
ਹਾਵਰਡ ਮੇਕਰ, ਜੋ ਕੰਪਲੇਨਟਸ ਕਮਿਸ਼ਨ ਨਾਲ ਸੰਬੰਧਿਤ ਹਨ, ਨੇ ਗਾਹਕਾਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਆਪਣਾ ਬਿਲ ਚੈੱਕ ਕਰਨ, ਭਾਵੇਂ ਉਹ ਹਰ ਮਹੀਨੇ ਇੱਕੋ ਜਿਹਾ ਕਿਉਂ ਨਾ ਹੋਵੇ।
ਜ਼ਿਕਰਯੋਗ ਹੈ ਕਿ ਇਸ ਰਿਕਾਰਡ ਵਾਧੇ ਨੇ ਕੈਨੇਡਾ ਦੀ ਟੈਲੀਕਾਮ ਉਦਯੋਗ ਵਿੱਚ ਗਾਹਕਾਂ ਦੀ ਨਿਰਾਸ਼ਾ ਨੂੰ ਦਰਸਾਇਆ ਹੈ। ਇਹ ਸਰਕਾਰ ਅਤੇ ਕੰਪਨੀਆਂ ਲਈ ਇੱਕ ਚਿਤਾਵਨੀ ਹੈ ਕਿ ਸੇਵਾ ਦੀ ਗੁਣਵੱਤਾ ਅਤੇ ਉਨ੍ਹਾਂ ਦੇ ਗਾਹਕਾਂ ਨਾਲ ਸਾਂਝਾ ਤਜਰਬਾ ਵਧਾਉਣ ਦੇ ਲਈ ਜ਼ਰੂਰੀ ਉਪਰਾਲੇ ਕੀਤੇ ਜਾਣ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.