ਫੈਡਰਲ ਸਰਕਾਰ ਵਲੋਂ ਇਸ ਹਫ਼ਤੇ ਜਾਰੀ ਹੋਵੇਗੀ 2025 ਦੀ ਪਹਿਲੀ ਕਾਰਬਨ ਰੀਬੇਟ

 

ਸਰੀ, (ਸਿਮਰਨਜੀਤ ਸਿੰਘ): ਫੈਡਰਲ ਸਰਕਾਰ ਇਸ ਹਫਤੇ 2025 ਦੀ ਪਹਿਲੀ ਕਾਰਬਨ ਰੀਬੇਟ ਰਕਮ ਜਾਰੀ ਕਰ ਰਹੀ ਹੈ। ਇਹ ਭੁਗਤਾਨ ਅਲਬਰਟਾ, ਮੈਨਿਟੋਬਾ, ਨਿਊ ਬ੍ਰੰਸਵਿਕ, ਨਿਊਫਾਊਂਡਲੈਂਡ ਅਤੇ ਲਾਬਰੇਡੋਰ, ਨੋਵਾ ਸਕੋਸ਼ੀਆ, ਓਨਟਾਰੀਓ, ਪ੍ਰਿੰਸ ਐਡਵਰਡ ਆਈਲੈਂਡ ਅਤੇ ਸਸਕੈਚਵਨ ਦੇ ਵਸਨੀਕਾਂ ਨੂੰ ਕੀਤਾ ਜਾਵੇਗਾ। ਇਹ ਟੈਕਸ-ਮੁਕਤ ਰੀਬੇਟ ਫੈਡਰਲ ਕਾਰਬਨ ਕੀਮਤ ਤੋਂ ਪ੍ਰਾਪਤ ਆਮਦਨ ਦਾ 90 ਪ੍ਰਤੀਸ਼ਤ ਹੈ, ਜੋ ਲੋਕਾਂ ਨੂੰ ਵਾਪਸ ਕੀਤੀ ਜਾਂਦੀ ਹੈ। ਕੈਨੇਡਾ ਰੀਵਿਨਿਊ ਏਜੰਸੀ ਅਨੁਸਾਰ, ਇਹ ਰੀਬੇਟ ਉਨ੍ਹਾਂ ਵਿਅਕਤੀਆਂ ਅਤੇ ਪਰਿਵਾਰਾਂ ਦੀ ਮਦਦ ਕਰਨ ਲਈ ਹੈ, ਜੋ ਜਲਵਾਯੂ ਕੀਮਤਾਂ ਦਾ ਮੁਕਾਬਲਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ, ਕਿਊਬੈਕ, ਅਤੇ ਨੌਰਥਵੈਸਟ ਟੈਰੀਟੋਰੀਜ਼ ਦੇ ਆਪਣੇ ਕਾਰਬਨ ਕੀਮਤ ਸਿਸਟਮ ਹਨ, ਇਸ ਲਈ ਉਥੇ ਦੇ ਵਸਨੀਕਾਂ ਨੂੰ ਫੈਡਰਲ ਰੀਬੇਟ ਨਹੀਂ ਮਿਲਦਾ। ਯੂਕੋਨ ਅਤੇ ਨੂਨਾਵਤ ਫੈਡਰਲ ਸਿਸਟਮ ਨੂੰ ਵਰਤਦੇ ਹਨ, ਪਰ ਰੀਬੇਟ ਦੀ ਵੰਡ ਆਪਣੇ ਸਿਸਟਮ ਰਾਹੀਂ ਕਰਦੇ ਹਨ। ਜਿਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਫਿਊਲ ਵਰਤੇ ਜਾਂਦੇ ਹਨ, ਉਥੇ ਵਧੇਰੇ ਰੀਬੇਟ ਦਿੱਤੇ ਜਾਂਦੇ ਹਨ।
ਅਲਬਰਟਾ: ਇਕ ਵਿਅਕਤੀ ਨੂੰ $225 ਮਿਲੇਗਾ, ਜਦਕਿ ਜੀਵਨਸਾਥੀ ਜਾਂ ਪਹਿਲੇ ਬੱਚੇ ਲਈ $112.50 ਵਾਧੂ ਮਿਲੇਗਾ। ਹਰ ਬੱਚੇ ਲਈ $56.25 ਵਾਧਾ।
ਮੈਨਿਟੋਬਾ: ਇਕ ਵਿਅਕਤੀ ਨੂੰ $150 ਅਤੇ ਜੀਵਨਸਾਥੀ ਲਈ $225। ਚਾਰ ਮੈਂਬਰੀ ਪਰਿਵਾਰ ਨੂੰ $300 ਤੱਕ ਮਿਲ ਸਕਦਾ ਹੈ।
ਓਨਟਾਰੀਓ: ਵਿਅਕਤੀ ਲਈ $140, ਜੋੜੇ ਲਈ $210 ਅਤੇ ਹਰੇਕ ਬੱਚੇ ਲਈ $35 ਵਾਧਾ।
ਨਿਊਬ੍ਰੰਸਵਿਕ: ਵਿਅਕਤੀ ਲਈ $95 ਅਤੇ ਜੋੜੇ ਲਈ $142.5। ਹਰ ਬੱਚੇ ਲਈ $23.74 ਵਾਧਾ।
ਨਿਊਫਾਊਂਡਲੈਂਡ ਅਤੇ ਲਾਬਰੇਡੋਰ: ਵਿਅਕਤੀ ਲਈ $149, ਜੋੜੇ ਲਈ $223.5 ਅਤੇ ਹਰੇਕ ਬੱਚੇ ਲਈ $37.25 ਵਾਧਾ।
ਨੋਵਾ ਸਕੋਸ਼ੀਆ: ਵਿਅਕਤੀ ਲਈ $103, ਜੋੜੇ ਲਈ $154.5 ਅਤੇ ਬੱਚੇ ਲਈ $25.75 ਵਾਧਾ।
ਪ੍ਰਿੰਸ ਐਡਵਰਡ ਆਈਲੈਂਡ: ਵਿਅਕਤੀ ਲਈ $110, ਜੋੜੇ ਲਈ $165 ਅਤੇ ਚਾਰ ਮੈਂਬਰੀ ਪਰਿਵਾਰ ਲਈ $220।
ਸਸਕੈਚਵਨ: ਵਿਅਕਤੀ ਲਈ $188, ਜੀਵਨਸਾਥੀ ਲਈ $94 ਅਤੇ ਹਰ ਬੱਚੇ ਲਈ $47 ਵਾਧਾ।
ਰੀਬੇਟ ਲਈ ਵਿਅਕਤੀ ਨੂੰ ਦਸੰਬਰ 2024 ਵਿੱਚ ਕੈਨੇਡਾ ਅਤੇ ਉਨ੍ਹਾਂ ਆਠ ਸੂਬਿਆਂ ਵਿੱਚ ਨਿਵਾਸੀ ਹੋਣਾ ਚਾਹੀਦਾ ਹੈ, ਜਿੱਥੇ ਜਨਵਰੀ 2025 ਦੇ ਭੁਗਤਾਨ ਕੀਤੇ ਜਾਂਦੇ ਹਨ। ਭੁਗਤਾਨ 19 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੀਤੇ ਜਾਂਦੇ ਹਨ, ਜਦਕਿ ਵਿਵਾਹਿਤ, ਸਾਂਝੇ ਜੀਵਨਸਾਥੀ ਵਾਲੇ ਜਾਂ ਮਾਤਾ-ਪਿਤਾ ਹੋਣ ਦੀ ਸਥਿਤੀ ਵਿੱਚ ਛੋਟੀ ਉਮਰ ਦੇ ਲੋਕ ਵੀ ਇਸ ਦਾ ਲਾਭ ਲੈ ਸਕਦੇ ਹਨ। ਭੁਗਤਾਨ ਚੈੱਕ ਜਾਂ ਬੈਂਕ ਡਿਪਾਜਟਿ ਰਾਹੀਂ ਕੀਤਾ ਜਾਂਦਾ ਹੈ। ਅਗਲਾ ਰੀਬੇਟ 15 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ।

Exit mobile version