ਡੂਢ ਲੱਖ ਚੁਣਿਆਂ ਵੋਟਰਾਂ ਦਾ,
ਪਾਡਪੁਣੇ ‘ਚ ਕਰ ਘੁਮੰਡ ਗਿਆ।
ਭਬਕ ਸੁਣ ਕੇ ਗਿਆ ਹੋ ਮਿੱਟੀ,
ਥਾਣੇਦਾਰ ਕਿਉਂ ਮੂਹਰੇ ਖੰਘ ਗਿਆ।
ਬੰਨ੍ਹ ਬਿਸਤਰਾ ਕਰ ਬੰਦ ਅਟੈਚੀ,
ਰੋਭਪੁਣੇ ਦਾ ਮਾਰ ਡੰਗ ਗਿਆ।
ਸ਼ਰੇਆਮ ਫਿਰ ਹੱਤਕ ਸੁਣ ਹੋਈ।
ਰੰਗੋਂ ਉਘੜ ਹੋ ਬਦਰੰਗ ਗਿਆ।
ਮੱਖੀ ਉੱਡੀ ਨਾ ਉਦੋਂ ਮੂੰਹ ਉੱਤੋਂ,
ਥਾਣੇਦਾਰ ਜਦ ਝਾੜ ਖੰਭ ਗਿਆ।
ਭੌਣ ਪੰਜੀ ਦਾ ਵਿਖਾ ਕੇ ਦਿਨੇ ਤਾਰੇ,
ਚੌਧਰ ਬੱਦਲੀਂ ‘ਭਗਤਾ’ ਟੰਗ ਗਿਆ।
ਲੱਗੇ ਪੈਰ ਨਾ ਠਾਣੇਦਾਰ ਮੂਹਰੇ,
ਜੁਰਅਤ ਵਾਲਾ ਵਿਖਾ ਜੋ ਰੰਗ ਗਿਆ।
ਫੁਕਰਪੁਣੇ ‘ਚ ਨੇਤਾ ਮਾਰ ਭਕਾਈ,
ਬਿਨ ਵਜ੍ਹਾ ਖਿਲਾਰ ਗੰਦ ਗਿਆ।
ਲੇਖਕ : ਗੁਰਸੇਵਕ ਲੰਬੀ, ਪੰਜਾਬੀ ਯੂਨੀਵਰਸਿਟੀઠਪਟਿਆਲਾ