ਟੋਰਾਂਟੋ (ਸਿਮਰਨਜੀਤ ਸਿੰਘ): ਕੈਨੇਡਾ ਦੀ ਸਰਕਾਰ ਅਪਰਾਧਿਕ ਗੈਂਗਾਂ ਨੂੰ “ਅੱਤਵਾਦੀ ਸਮੂਹ” ਵਜੋਂ ਘੋਸ਼ਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਐਲਾਨ ਬੁਧਵਾਰ ਨੂੰ ਸਰਕਾਰੀ ਸੁਰੱਖਿਆ ਮੰਤਰੀ ਡੇਵਿਡ ਮੈਕਗਿੰਟੀ (ਧੳਵਿਦ ੰਚਘੁਿਨਟੇ) ਵਲੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਕੀਤਾ ਗਿਆ।
ਮੈਕਗਿੰਟੀ ਨੇ ਕਿਹਾ ਕਿ ਕੈਨੇਡਾ ਦੀ ਨਵੀਂ “ਫੈਂਟੇਨਲ ਜ਼ਾਰ” (ਢੲਨਟੳਨੇਲ ਛਜ਼ੳਰ) ਦੀ ਨਿਯੁਕਤੀ ਤੋਂ ਬਾਅਦ ਹੁਣ ਨਸ਼ਿਆਂ ਨਾਲ ਜੁੜੇ ਗੈਂਗਾਂ ਨੂੰ ਅੱਤਵਾਦੀ ਗਠਜੋੜ ਵਜੋਂ ਐਲਾਨ ਕਰਨਾ ਸਰਕਾਰ ਦੀ ਤਵੱਜੋ ਹੈ।
ਇਸ ਨਵੇਂ ਕਾਨੂੰਨੀ ਤਰੀਕੇ ਨਾਲ, ਆਰ.ਸੀ.ਐੱਮ.ਪੀ. (੍ਰਛੰਫ) ਅਤੇ ਹੋਰ ਪੁਲਿਸ ਏਜੰਸੀਆਂ ਨੂੰ ਅਪਰਾਧਿਕ ਗੈਂਗਾਂ ਦੀ ਮਨੀ ਲਾਂਡਰਿੰਗ ਦੀ ਜਾਂਚ ਕਰਨ ਲਈ ਵਧੇਰੇ ਅਧਿਕਾਰ ਮਿਲਣਗੇ।
ਮੈਕਗਿੰਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਕਨੇਡਾ ਦੇ ਛੇ ਵੱਡੇ ਬੈਂਕ ਸੁਰੱਖਿਆ ਵਿਭਾਗ, ਫਾਈਨੈਂਸ ਕਨੇਡਾ ਅਤੇ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਨਵੀਂ “ਮਨੀ ਲਾਂਡਰਿੰਗ ਖ਼ੁਫ਼ੀਆ ਭਾਗੀਦਾਰੀ” ਸ਼ੁਰੂ ਕਰ ਰਹੇ ਹਨ।
ਇਸ ਦੇ ਜ਼ਰੀਏ ਨਸ਼ਿਆਂ ਦੇ ਵਪਾਰ ਨਾਲ ਜੁੜੇ ਆਰਥਿਕ ਲੈਣ-ਦੇਣ ਦੀ ਜਾਂਚ ਕਰਕੇ ਕਰਤੂਤਾਂ ਨੂੰ ਬੇਨਕਾਬ ਕੀਤਾ ਜਾਵੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੁਪਤ-ਨੀਤੀ ਨੂੰ ਅੱਗੇ ਵਧਾਉਂਦੇ ਹੋਏ, ਗੈਂਗਾਂ ਦੇ ਨਸ਼ਿਆਂ ਦੇ ਵਪਾਰ ‘ਤੇ ਨਕਲ ਲਗਾਉਣ ਲਈ $200 ਮਿਲੀਅਨ ਦੀ ਰਕਮ ਰਾਖਵੀਂ ਰੱਖੀ ਹੈ।
ਇਸ ਨੀਤੀ ਤਹਿਤ, ਨਵੇਂ ਨਿਯਮ ਬਣਾਏ ਜਾਣਗੇ ਜਿਨ੍ਹਾਂ ਨਾਲ ਗੈਂਗਾਂ ਦੀ ਕਾਰਵਾਈ ਨੂੰ ਨਜਿੱਠਿਆ ਜਾ ਸਕੇ। ਇਸੇ ਦੌਰਾਨ, ਅਮਰੀਕਾ ਨੇ ਵੀ ਬੁਧਵਾਰ ਨੂੰ ਅੱਠ ਲਾਤੀਨੀ ਅਪਰਾਧਿਕ ਗੈਂਗਾਂ ਨੂੰ “ਵਿਦੇਸ਼ੀ ਅੱਤਵਾਦੀ ਗਠਜੋੜ” (ਢੋਰਇਗਨ ਠੲਰਰੋਰਿਸਟ ੌਰਗੳਨਿਜ਼ੳਟਿੋਨਸ) ਵਜੋਂ ਘੋਸ਼ਿਤ ਕੀਤਾ।
ਇਸ ‘ਚ ਵੇਨੇਜ਼ੂਏਲਾ ਦਾ “ਠਰੲਨ ਦੲ ਅਰਉਗੳ”, ਐਲ ਸਲਵਾਡੋਰ ਦਾ “ੰਸ਼-13” ਅਤੇ ਛੇ ਮੈਕਸੀਕਨ ਗੈਂਗ ਸ਼ਾਮਲ ਹਨ, ਜਿਨ੍ਹਾਂ ਵਿੱਚ ਮੈਕਸੀਕੋ ਦਾ ਸਭ ਤੋਂ ਪੁਰਾਣਾ ਗੈਂਗ “ਸ਼ਨਿੳਲੋੳ ਛੳਰਟੲਲ” ਵੀ ਸ਼ਾਮਲ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਜਾਰੀ ਕੀਤੇ ਇੱਕ ਐਗਜ਼ੈਕਟਿਵ ਆਰਡਰ ਤਹਿਤ ਇਹ ਐਲਾਨ ਕੀਤਾ ਸੀ। ਅਮਰੀਕਾ ਨੇ ਦਾਅਵਾ ਕੀਤਾ ਕਿ ਇਹ ਗੈਂਗ ਨਸ਼ਿਆਂ ਅਤੇ ਇਨਸਾਨੀ ਤਸਕਰੀ ਦੇ ਰਾਹੀਂ ਸੰਸਾਰ ਭਰ ‘ਚ ਵੱਡੀਆਂ ਸਰਗਰਮੀਆਂ ਵਿੱਚ ਸ਼ਾਮਲ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.