ਸਰੀ ਕੌਂਸਲ ਵੱਲੋਂ ਕ੍ਰੈਸੈਂਟ ਬੀਚ ‘ਚ ਰੇਲਵੇ ਲਾਈਨ ਨੇੜੇ ਸੁਰੱਖਿਆ ਵਾੜ ਲਾਉਣ ਨੂੰ ਮਨਜ਼ੂਰੀ, 145 ਪਾਰਕਿੰਗ ਥਾਵਾਂ ਹੋਣਗੀਆਂ ਖ਼ਤਮ

 

ਸਰੀ (ਸਿਮਰਨਜੀਤ ਸਿੰਘ): ਸਰੀ ਸ਼ਹਿਰ ਦੀ ਕੌਂਸਲ ਨੇ ਕ੍ਰੈਸੈਂਟ ਬੀਚ ‘ਚ ਰੇਲਵੇ ਟਰੈਕ ਨਾਲ ਲੱਗਦੀ ਸੁਰੱਖਿਆ ਵਾੜ (ਡੲਨਚਿਨਗ) ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਇਸ ਫੈਸਲੇ ਨਾਲ 145 ਪਾਰਕਿੰਗ ਸਥਾਨ ਖਤਮ ਹੋ ਜਾਣਗੇ, ਜਿਸ ਉੱਤੇ ਇਕ ਸਥਾਨਕ ਨਿਵਾਸੀ ਨੇ ਚਿੰਤਾ ਜਤਾਈ ਹੈ।
10 ਫਰਵਰੀ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ, ਸਰਕਾਰੀ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਪ੍ਰੋਜੈਕਟ $450,000 ਦੇ ਬਜਟ ਤਹਿਤ ਲਾਗੂ ਹੋਵੇਗਾ। ਇਹ ਵੀ ਅੰਦਾਜ਼ਾ ਲਗਾਇਆ ਗਿਆ ਕਿ ਬੇਵਿਊ ਸਟ੍ਰੀਟ ‘ਤੇ 50-60 ਅਤੇ ਮੈਪਲ ਸਟ੍ਰੀਟ ‘ਤੇ 7-15 ਪਾਰਕਿੰਗ ਸਥਾਨ ਘਟ ਜਾਣਗੇ।
ਕ੍ਰੈਸੈਂਟ ਬੀਚ ਦੇ ਰਹਿਣ ਵਾਲੇ ਡੌਨ ਪਿਟਕਰਨ ਨੇ ਕੌਂਸਲ ਦੇ ਇਸ ਦਾਅਵੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ, “ਇਹ ਹੈਰਾਨੀਜਨਕ ਹੈ। ਜੋ ਪਾਰਕਿੰਗ ਸਥਾਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਅਸਲ ਵਿੱਚ ਉਸ ਨਾਲੋਂ ਕਿਤੇ ਵੱਧ ਨੁਕਸਾਨ ਹੋਵੇਗਾ।”
ਸਰੀ ਸ਼ਹਿਰ ਪ੍ਰਸ਼ਾਸਨ, ਟਰਾਂਸਪੋਰਟ ਕੈਨੇਡਾ ਅਤੇ ਰੇਲਵੇ, 2008 ਤੋਂ ਇਸ ਮਸਲੇ ‘ਤੇ ਚਰਚਾ ਕਰ ਰਹੇ ਹਨ, ਤਾਂ ਜੋ ਬੇਕਾਬੂ ਪੈਦਲ ਯਾਤਰੀਆਂ ਦੀ ਆਵਾਜਾਈ ਰੋਕਣ ਲਈ ਕੜਿਆੜੀ ਵਾੜ ਲਾਈ ਜਾਵੇ।
ਸ਼ੁਰੂਆਤੀ ਯੋਜਨਾ ਅਨੁਸਾਰ, ਇਹ ਵਾੜ ਭਂਸ਼ਢ ਦੀ ਜ਼ਮੀਨ ‘ਤੇ ਲਗਣੀ ਸੀ, ਪਰ 2024 ਤੱਕ ਵੀ ਭਂਸ਼ਢ ਅਤੇ ਸ਼ਹਿਰ ਵਿਚਕਾਰ ਕੋਈ ਸਮਝੌਤਾ ਨਹੀਂ ਹੋ ਸਕਿਆ। ਭਂਸ਼ਢ ਨੇ ਸ਼ਹਿਰ ਤੋਂ ਉਹਨਾਂ ਦੀ ਜ਼ਮੀਨ ਉੱਤੇ ਲਿਆਬਿਲਟੀ ਲੈਣ ਅਤੇ ਲੀਜ਼ ਦੀ ਰਕਮ ਭਰਨ ਦੀ ਮੰਗ ਕੀਤੀ, ਜਿਸ ਕਰਕੇ ਸ਼ਹਿਰ ਨੇ ਵਾੜ ਸੜਕ ਦੇ ਕੋਨੇ ‘ਤੇ, ਭਂਸ਼ਢ ਦੀ ਜ਼ਮੀਨ ਦੇ ਬਿਲਕੁਲ ਲਾਗੇ ਲਗਾਉਣ ਦਾ ਫੈਸਲਾ ਕੀਤਾ। 2023 ‘ਚ ਹੋਈ ਇੱਕ ਸਰਵੇ ਵਿੱਚ 156 ਲੋਕਾਂ ‘ਚੋਂ 45% ਲੋਕ ਵਾੜ ਲਗਾਉਣ ਦੇ ਹੱਕ ਵਿੱਚ ਸਨ, ਜਦਕਿ 55% ਇਸ ਦੇ ਵਿਰੋਧੀ ਸਨ।
ਮਈ-ਜੂਨ 2024 ਵਿੱਚ ਇੱਕ ਹੋਰ ਸਰਵੇ ਕਰਵਾਇਆ ਗਿਆ, ਜਿਸ ਵਿੱਚ 560 ਪਰਿਵਾਰਾਂ ਨੂੰ ਰਾਏ ਦੇਣ ਲਈ ਕਿਹਾ ਗਿਆ। 329 ਲੋਕਾਂ ਨੇ ਇਸ ਵਿੱਚ ਹਿੱਸਾ ਲਿਆ, ਜਿਸ ਵਿੱਚ ਵਾੜ ਲਾਉਣ ਦੇ ਹੱਕ ਵਿੱਚ ਸਮਰਥਨ 61% ਹੋ ਗਿਆ, ਜਦਕਿ 39% ਨੇ ਇਸ ਦਾ ਵਿਰੋਧ ਕੀਤਾ।
ਡੌਨ ਪਿਟਕਰਨ ਨੇ ਕਿਹਾ ਕਿ ਬੇਵਿਊ ਸਟ੍ਰੀਟ ‘ਤੇ ਕੁੱਲ 105 ਪਾਰਕਿੰਗ ਸਥਾਨ ਅਤੇ ਮੈਪਲ ਸਟ੍ਰੀਟ ‘ਤੇ 40 ਹੋਰ ਸਥਾਨ ਬੰਦ ਹੋ ਜਾਣਗੇ, ਜਿਸ ਕਾਰਨ 145 ਪਾਰਕਿੰਗ ਸਥਾਨ ਖ਼ਤਮ ਕਰ ਦਿੱਤੇ ਜਾਣਗੇ ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪੁੱਛਿਆ ਕਿ ਇਸ ਲਗਾਈ ਜਾ ਰਹੀ ਵਾੜ ਦੀ ਨਿਗਰਾਨੀ ਕਿਵੇਂ ਹੋਏਗੀ, ਤੇ ਕੀ ਇਹ ਸੜਕ ‘ਤੇ ਪੈਦਲ ਯਾਤਰੀਆਂ ਲਈ ਚਲਣ ਦਾ ਰਸਤਾ ਮੁਹੱਈਆ ਕਰੇਗੀ ਜਾਂ ਨਹੀਂ।
ਸ਼ਹਿਰੀ ਅਧਿਕਾਰੀਆਂ ਨੇ ਜਵਾਬ ਦਿੰਦਿਆਂ ਕਿਹਾ, “ਇਹ ਵਾੜ ਬਸੰਤ ਦੇ ਅਖੀਰ ਤੱਕ ਲਗਾਈ ਜਾਵੇਗੀ, ਅਤੇ ਸੰਭਾਵਨਾ ਹੈ ਕਿ ਪੈਦਲ ਯਾਤਰੀਆਂ ਦੇ ਲਈ ਸੜਕ ‘ਤੇ ਨਵੀਂ ਯੋਜਨਾ ਅਪਣਾਈ ਜਾਵੇ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version