ਸਰੀ ਵਿੱਚ ਨਵੀਆਂ ਸੜਕਾਂ ਬਣਾਉਣ ਲਈ 4 ਮਿਲੀਅਨ ਡਾਲਰ ਦਾ ਠੇਕਾ ਮਨਜ਼ੂਰ

 

ਸਰੀ, (ਸਿਮਰਨਜੀਤ ਸਿੰਘ): ਸਰੀ ਸਿਟੀ ਕੌਂਸਲ ਨੇ ਲਗਭਗ 4 ਮਿਲੀਅਨ ਡਾਲਰ ਦੀ ਲਾਗਤ ਨਾਲ ਉੱਤਰ ਅਤੇ ਦੱਖਣੀ ਸਰੀ ਵਿੱਚ 17.8 ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ ਠੇਕਾ ਮਨਜ਼ੂਰ ਕਰ ਦਿੱਤਾ ਹੈ। ਸਰੀ ਦੇ ਇੰਜੀਨੀਅਰਿੰਗ ਵਿਭਾਗ ਨੇ ਭਅ ਭਲੳਚਕਟੋਪ ਲ਼ਟਦ. ਨੂੰ $3,923,324.41 ਦਾ ਠੇਕਾ ਦੇਣ ਦੀ ਸਿਫ਼ਾਰਸ਼ ਕੀਤੀ, ਜਿਸ ਲਈ ਕੁੱਲ ਵਾਧ ਤੋਂ ਵੱਧ ਖ਼ਰਚ ਦੀ ਸੀਮਾ $4,320,000 ਰੱਖੀ ਗਈ ਹੈ। ਇਹ ਕੰਮ ਮਈ 2025 ਵਿੱਚ ਸ਼ੁਰੂ ਹੋ ਕੇ ਸਤੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ।
ਸਰੀ ਵਿੱਚ ਨੌਂ ਸਥਾਨਾਂ ਉੱਤੇ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ ਵਿੱਚ 9 ਕਿਲੋਮੀਟਰ ਮੁੱਖ ਸੜਕਾਂ ਅਤੇ 8.8 ਕਿਲੋਮੀਟਰ ਕਲੈਕਟਰ ਸੜਕਾਂ ਸ਼ਾਮਲ ਹਨ। ਉੱਤਰੀ ਸਰੀ ਵਿੱਚ 7 ਅਤੇ ਦੱਖਣੀ ਸਰੀ ਵਿੱਚ 2 ਥਾਵਾਂ ਉੱਤੇ ਇਹ ਕੰਮ ਹੋਵੇਗਾ। ਇਸ ਦੇ ਨਾਲ ਹੀ ਸਰੀ ਦੇ ਜਨਰਲ ਮੈਨੇਜਰ ਆਫ਼ ਇੰਜੀਨੀਅਰਿੰਗ, ਸਕਾਟ ਨਿਊਮੈਨ, ਨੇ ਕੌਂਸਲ ਦੇ ਸਾਹਮਣੇ ਪੇਸ਼ ਕੀਤੇ ਕਾਰਪੋਰੇਟ ਰਿਪੋਰਟ ਵਿੱਚ ਦੱਸਿਆ ਕਿ ਠੇਕੇ ਦੀਆਂ ਸ਼ਰਤਾਂ ਅਨੁਸਾਰ ਮੁਰੰਮਤ ਦਾ ਕੰਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਹੋ ਕੀਤਾ ਜਾਵੇਗਾ ਇਸ ਦੌਰਾਨ ਟਰੈਫ਼ਿਕ ਜਾਮ ਦੀ ਸਮੱਸਿਆ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਅਤੇ ਇਸ ਦੌਰਾਨ ਕੁਝ ਥਾਵਾਂ ਉੱਤੇ ਰਾਤ ਵੇਲੇ ਮੁਰੰਮਤ ਕੀਤੀ ਜਾਵੇਗੀ, ਤਾਂ ਜੋ ਵੱਡੇ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।
ਸਰੀ ਦੀ ਮੇਅਰ, ਬ੍ਰੈਂਡਾ ਲੌਕ, ਨੇ ਕੌਂਸਲ ਮੀਟਿੰਗ ਦੌਰਾਨ ਦੱਸਿਆ ਕਿ 2024 ਵਿੱਚ ਸਰੀ ਨੇ 11,500 ਸੜਕਾਂ ਦੇ ਟੋਏ ਭਰੇ ਜਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ 76.4 ਕਿਲੋਮੀਟਰ ਨਵੀਆਂ ਸੜਕਾਂ ਤਿਆਰ ਕੀਤੀਆਂ ਗਈਆਂ। 36 ਨਵੇਂ ਕਰੋਸਵਾਕ, 12.1 ਕਿਲੋਮੀਟਰ ਨਵੇਂ ਪੈਦਲ ਚਲਣ ਵਾਲਿਆਂ ਲਈ ਅਤੇ ਸਾਈਕਲ ਪਾਥ ਤਿਆਰ ਬਣਾਏ ਹਨ।
ਬਰੈਂਡਾ ਲੌਕ ਨੇ ਕਿਹਾ ਕਿ ਸਰੀ ਸ਼ਹਿਰ ਸੜਕਾਂ, ਪੈਦਲ ਯਾਤਰੀਆਂ ਅਤੇ ਸਾਈਕਲਿੰਗ ਲੇਨ ‘ਚ ਨਿਰੰਤਰ ਸੁਧਾਰ ਕਰ ਰਿਹਾ ਹੈ। 2024-25 ਦੇ ਨਵੇਂ ਪ੍ਰਾਜੈਕਟ ਸਰੀ ਦੀ ਆਵਾਜਾਈ ਪ੍ਰਣਾਲੀ ਨੂੰ ਹੋਰ ਸੁਚੱਜੀ ਅਤੇ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਨਗੇ।
ਸਰੀ ਕੌਂਸਲ ਨੇ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਨਿਰਧਾਰਿਤ ਸਮੇਂ ਅੰਦਰ ਪੂਰਾ ਹੋਵੇਗਾ ਅਤੇ ਵਸਨੀਕਾਂ ਨੂੰ ਸਾਫ਼ ਤੇ ਸੁਧਰੀਆਂ ਸੜਕਾਂ ਮਿਲਣਗੀਆਂ। This report was written by Simranjit Singh as part of the Local Journalism Initiative.

Exit mobile version