ਬੀ.ਸੀ. ਦੇ ਲੱਕੜ ਉਦਯੋਗ ‘ਤੇ ਟੈਰਿਫ ਦੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ

 

ਸਰੀ, (ਸਿਮਰਨਜੀਤ ਸਿੰਘ) ਬੀ.ਸੀ. ਦੇ ਸੋਫਟਵੁੱਡ ਲੱਕੜ ਉਦਯੋਗ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਕਸਾਂ ਕਾਰਨ ਵੱਡੇ ਆਰਥਿਕ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕਾ ਵੱਲੋਂ ਐਂਟੀ-ਡੰਪਿੰਗ ਰੇਟ 20.07 ਪ੍ਰਤੀਸ਼ਤ ਤੈਅ ਕੀਤੀ ਗਈ ਹੈ, ਜੋ ਤਿੰਨ ਸਾਲ ਪਹਿਲਾਂ ਨਿਰਧਾਰਤ 7.66 ਪ੍ਰਤੀਸ਼ਤ ਨਾਲੋਂ ਕਾਫੀ ਵਧ ਹੈ। ਇਹ ਦਰ ਅਗਲੇ ਸਮੇਂ ‘ਚ 6.74 ਪ੍ਰਤੀਸ਼ਤ ਦੇ ਕਾਊਂਟਰਵੇਲਿੰਗ ਡਿਊਟੀ ਦੇ ਨਾਲ ਮਿਲ ਕੇ 27 ਪ੍ਰਤੀਸ਼ਤ ਤਕ ਪਹੁੰਚਣ ਦੀ ਸੰਬਾਵਨਾ ਹੈ।
ਇਸ ਤੋਂ ਇਲਾਵਾ, 25 ਪ੍ਰਤੀਸ਼ਤ ਦੀ ਨਵੀਂ ਸ਼ੁਰੂ ਕੀਤੀ ਗਈ ਟੈਰੀਫ਼ ਦੇ ਕਾਰਨ, ਬੀ.ਸੀ. ਦੀ ਸੋਫਟਵੁੱਡ ਲੱਕੜ ਉਦਯੋਗ ਨੂੰ ਹੁਣ ਕੁੱਲ 52 ਪ੍ਰਤੀਸ਼ਤ ਦੇ ਟੈਕਸ ਦਾ ਭਾਰ ਸਹਿਣਾ ਪਵੇਗਾ।
ਬੀ.ਸੀ. ਲੁੰਬਰ ਟਰੇਡ ਕੌਂਸਲ ਦੇ ਪ੍ਰਧਾਨ ਕੁਰਟ ਨਿਕੀਡੈੱਟ ਨੇ ਗੱਲਬਾਤ ਕਰਦਿਆਂ ਕਿਹਾ, “ਇਹ ਸਾਨੂੰ ਚੰਗੀ ਖ਼ਬਰ ਨਹੀਂ ਮਿਲੀ।” ਉਨ੍ਹਾਂ ਕਿਹਾ ਕਿ ਬੀ.ਸੀ. ਦੀ ਸੋਫਟਵੁੱਡ ਲੱਕੜ ਉਦਯੋਗ ਦੀ ਅਮਰੀਕਾ ਉੱਤੇ ਵੱਡੀ ਨਿਰਭਰਤਾ ਹੈ। “ਬੀ.ਸੀ. ਦੀ ਲੱਕੜ ਉਤਪਾਦਨ ਮਾਰਕੀਟ ਵਿੱਚੋਂ 75% ਹਿੱਸਾ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ।”
“ਅਸੀਂ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਲੱਕੜ ਆਯਾਤ ਨਹੀਂ ਕਰਦੇ, ਪਰ ਉਥੇ ਜ਼ਰੂਰਤ ਮੁਤਾਬਕ ਬਹੁਤ ਸਾਰੀ ਉਤਪਾਦਨ ਚੱਲਦੀ ਹੈ।”
ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ 70% ਲੱਕੜ ਦੀ ਲੋੜ ਉਥੋਂ ਦੀ ਉਤਪਾਦਨ ਦੇ ਨਾਲ ਪੂਰੀ ਕੀਤੀ ਜਾਂਦੀ ਹੈ, ਜਦਕਿ ਬਾਕੀ 30% ਲੋੜ ‘ਚੋਂ ਵੱਡਾ ਹਿੱਸਾ ਕੈਨੇਡਾ ਤੋਂ ਜਾਂਦਾ ਹੈ। “ਟੈਕਸਾਂ ਕਾਰਨ ਸਾਡੀਆਂ ਉਤਪਾਦਾਂ ਦੀ ਕੀਮਤ ਵਧਾ ਦੇਣਗੀਆਂ, ਪਰ ਅਮਰੀਕਾ ਵਿੱਚ ਲੱਕੜ ਉਤਪਾਦਨ ਦੇ ਵਾਧੂ ਵਿਕਲਪ ਘੱਟ ਹਨ।”
ਉਨ੍ਹਾਂ ਅੱਗੇ ਦੱਸਿਆ, “ਅੱਜ ਦੀ ਮਿਤੀ ਵਿੱਚ, ਸਾਡੇ ਗਾਹਕ ਮਾਰਚ, ਅਪ੍ਰੈਲ, ਮਈ ਅਤੇ ਜੂਨ ਲਈ ਉਤਪਾਦ ਖਰੀਦਣ ਦੀ ਯੋਜਨਾ ਬਣਾਉਂਦੇ ਹਨ, ਪਰ ਹੁਣ ਇਹ ਸਭ ਰੁਕ ਜਾਣ ਦੀ ਸੰਭਾਵਨਾ ਹੈ ।” ਉਨ੍ਹਾਂ ਦੱਸਿਆ ਕਿ ਵੈਸਟਰਨ ਰੈੱਡ ਸਿੱਦਰ ਉਤਪਾਦਨ ਲਈ ਹੁਣੇ ਹੀ 14.5% ਦੀ ਟੈਕਸ ਦਰ ਲਾਗੂ ਹੈ। “ਇਹ ਲੱਗਭੱਗ 4,500 ਡਾਲਰ ਪ੍ਰਤੀ 1,000 ਬੋਰਡ ਦੀ ਕੀਮਤ ਨਿਰਧਾਰਤ ਕਰਦਾ ਹੈ।” ਉਨ੍ਹਾਂ ਨੇ ਕਿਹਾ, “ਉਸ ਉੱਤੇ ਅੱਜ ਦੀ ਮਿਤੀ ਵਿੱਚ 25% ਹੋਰ ਲਗਾਉਣ ਦੇ ਕਾਰਨ, ਕੀਮਤ ਹੋਰ ਵੀ ਵੱਧ ਜਾਵੇਗੀ।”
ਉਦਯੋਗ ਮਾਹਿਰਾਂ ਅਨੁਸਾਰ, ਟੈਕਸਾਂ ਕਾਰਨ ਬੀ.ਸੀ. ਦੇ ਛੋਟੇ-ਵਿਦੇਸ਼ੀ ਨਿਰਯਾਤ ਕੰਪਨੀਆਂ ਲਈ ਵਧੇਰੇ ਆਰਥਿਕ ਬੋਝ ਪੈਦਾ ਕਰ ਸਕਦੀਆਂ ਹਨ।
ਲੱਕੜ ਉਦਯੋਗ ‘ਚ ਨੌਕਰੀਆਂ ਉੱਤੇ ਵੀ ਪ੍ਰਭਾਵ ਪੈ ਸਕਦਾ ਹੈ, ਕਿਉਂਕਿ ਜੇਕਰ ਉਤਪਾਦਨ ਘਟਦਾ ਹੈ, ਤਾਂ ਵੱਡੇ ਲੱਕੜ ਕੱਟਣ ਵਾਲੇ ਉਪਕਰਣ ਬੰਦ ਹੋਣ ਦਾ ਖਤਰਾ ਹੋ ਸਕਦਾ ਹੈ। This report was written by Simranjit Singh as part of the Local Journalism Initiative.

Exit mobile version