ਮੈਂਡੀ ਗਲ-ਮੈਸਟੀ ਬਣੀ ਕੈਨੇਡਾ ਦੀ ਪਹਿਲੀ ਮੂਲਨਿਵਾਸੀ ਮੰਤਰੀ

ਕੈਨੇਡਾ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੋੜਦਿਆਂ, ਉੱਤਰੀ ਕਿਊਬੈਕ ਦੀ ਮੂਲਨਿਵਾਸੀ ਨੇਤਾ ਮੈਂਡੀ ਗਲ-ਮੈਸਟੀ ਨੂੰ ਮੰਗਲਵਾਰ ਨੂੰ ਮੂਲਨਿਵਾਸੀ ਸੇਵਾਵਾਂ ਦੀ ਪਹਿਲੀ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ। ਉਹ ਵਾਸਵਾਨੀਪੀ ਕ੍ਰੀ ਨੇਸ਼ਨ ਤੋਂ ਸਬੰਧਤ ਕ੍ਰੀ ਭਾਈਚਾਰੇ ਨਾਲ ਹਨ ਅਤੇ ਹੁਣ ਉਹ ਫਸਟ ਨੇਸ਼ਨਜ਼, ਇਨੂਇਟ ਅਤੇ ਮੈਟੀ ਭਾਈਚਾਰੇ ਲਈ ਫੈਡਰਲ ਸਰਕਾਰ ਵੱਲੋਂ ਸਿੱਧੀ ਜ਼ਿੰਮੇਵਾਰੀ ਨਿਭਾਉਣਗੇ। ਮੈਂਡੀ, ਜੋ ਕਿ ਐਬਿਟੀਬੀ-ਬੇਈ-ਜੇਮਜ਼-ਨੂਨਾਵਿਕ-ਈਯੂ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਟਿਕਟ ‘ਤੇ ਚੁਣੀ ਗਈਆਂ, ਨੇ ਔਟਵਾ ਦੇ ਰਾਈਡੌ ਹੌਲ ਵਿਖੇ ਹੋਏ ਸਹੁੰ ਸਮਾਰੋਹ ਦੌਰਾਨ 28 ਹੋਰ ਮੰਤਰੀਆਂ ਅਤੇ 10 ਸਟੇਟ ਸਕੱਤਰਾਂ ਨਾਲ ਮਿਲ ਕੇ ਸਹੁੰ ਚੁੱਕੀ।
ਉਹ ਹੁਣ ਨੌਰਥ ਵੈਸਟ ਟੈਰੀਟਰੀਜ਼ ਦੀ ਐਮਪੀ ਰੇਬੇਕਾ ਐਲਟੀ ਨਾਲ ਮਿਲ ਕੇ ਕੰਮ ਕਰਨਗੀਆਂ, ਜੋ ਕਿ ਕ੍ਰਾਊਨ-ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਨਿਯੁਕਤ ਕੀਤੀ ਗਈ ਹਨ।
ਮੈਂਡੀ ਦੀ ਨਿਯੁਕਤੀ ਉੱਤੇ ਉਨ੍ਹਾਂ ਦੇ ਮੂਲ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਵਾਸਵਾਨਿਪੀ ਦੀ ਚੀਫ਼ ਇਰੀਨ ਨੀਪੋਸ਼ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ, ”ਮੈਂ ਬਹੁਤ ਖ਼ੁਸ਼ ਹਾਂ। ਇਹ ਕੈਨੇਡਾ ਦੀ ਸੰਸਦੀ ਪ੍ਰਣਾਲੀ ਵਿਚ ਮੂਲਨਿਵਾਸੀ ਭਾਈਚਾਰੇ ਦੀ ਨੁਮਾਇੰਦਗੀ ਲਈ ਇੱਕ ਮਹੱਤਵਪੂਰਨ ਪਗ ਹੈ।”
2021 ਵਿੱਚ, ਮੈਂਡੀ ਕ੍ਰੀ ਨੇਸ਼ਨ ਦੀ ਗ੍ਰੈਂਡ ਕੌਂਸਲ ਦੀ ਪਹਿਲੀ ਮਹਿਲਾ ਗ੍ਰੈਂਡ ਚੀਫ਼ ਵਜੋਂ ਚੁਣੀਆਂ ਗਈਆਂ ਸਨ। ਉਨ੍ਹਾਂ ਦੀ ਚੋਣ ਮੁਹਿੰਮ ਵਿਚ ਸੁਸ਼ਾਸਨ, ਮੂਲ ਭਾਸ਼ਾ, ਸੱਭਿਆਚਾਰ ਅਤੇ ਆਰਥਿਕ ਵਿਕਾਸ ਨੂੰ ਕੇਂਦਰ ਬਣਾਇਆ ਗਿਆ ਸੀ। ਉਨ੍ਹਾਂ ਨੇ 2025 ਦੀਆਂ ਫੈਡਰਲ ਚੋਣਾਂ ਲਈ ਲਿਬਰਲ ਪਾਰਟੀ ਤੋਂ ਉਮੀਦਵਾਰ ਬਣਨ ਲਈ ਮਾਰਚ ਵਿਚ ਗ੍ਰੈਂਡ ਚੀਫ਼ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਮੈਂਡੀ ਉਨ੍ਹਾਂ 24 ਨਵੇਂ ਐਮਪੀਜ਼ ਵਿਚੋਂ ਇੱਕ ਹਨ ਜੋ ਇਸ ਵਾਰ ਚੁਣੇ ਗਏ। ਉਹ ਮਾਰਕ ਕਾਰਨੀ ਦੀ ਮੰਤਰੀ ਮੰਡਲ ਵਿੱਚ ਸਹੁੰ ਚੁੱਕਣ ਵਾਲੇ ਤਿੰਨ ਮੂਲਨਿਵਾਸੀ ਐਮਪੀਜ਼ ਵਿੱਚੋਂ ਇੱਕ ਹਨ।

Exit mobile version