ਬੰਬ ਗੋਲ਼ੀਆਂ ਤੇ ਗਰਨੇਡ ਤੋਪਾਂ,
ਕਰਨ ਮੋਰੀਆਂ ਧਰਤ ਅਸਮਾਨ ਬਾਬਾ।
ਚੱਲੇ ਅਸਲਾ ਸ਼ਾਂਤੀ ਭੰਗ ਹੁੰਦੀ,
ਪੈ ਖ਼ਤਰੇ ‘ਚ ਜਾਂਦੀ ਜਾਨ ਬਾਬਾ।
ਗੋਲ਼ੀ ਮਸਲੇ ਕਿਸੇ ਦਾ ਹੱਲ ਨਹੀਂ,
ਇਹ ਗੱਲ ਜਾਣੇ ਕੁੱਲ ਜਹਾਨ ਬਾਬਾ।
ਪਈ ਦੁਸ਼ਮਣੀ ਪੀੜ੍ਹੀਆਂ ਪਾਲ ਜਾਂਦੀ,
ਰਹਿੰਦਾ ਬਣਿਆਂ ਸਦਾ ਅਪਮਾਨ ਬਾਬਾ।
ਲੜਾਈ ਕਿਸੇ ਨਾ ਸਲਾਹੀ ਕੁੱਤਿਆਂ ਦੀ,
ਤੁਸੀਂ ਫਿਰ ਵੀ ਤਾਂ ਇਨਸਾਨ ਬਾਬਾ।
ਗੁਰੂ ਪੀਰ ਪੈਗ਼ੰਬਰ ਔਲੀਏ ਵੀ,
ਲੜੇ ਆਏ ਨਾ ਵਿੱਚ ਧਿਆਨ ਬਾਬਾ।
ਜਿੰਨਾਂ ਚਿਰ ਨਾ ‘ਭਗਤਾ’ ਬੰਦ ਹੁੰਦਾ,
ਮੂੰਹ ਅਸਲੇ ਦਾ ਸ਼ੈਤਾਨ ਬਾਬਾ।
ਜਾਤ ਪਾਤ ਨਾ ਵੇਖਣ ਟੈਂਕ ਤੋਪਾਂ,
ਨਾ ਹੀ ਪਸ਼ੂ ਪੰਛੀ ਇਨਸਾਨ ਬਾਬਾ।
ਲੇਖਕ : ਬਰਾੜ-ਭਗਤਾ ਭਾਈ ਕਾઠ
+1-604-751-1113