ਜਗਮੀਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਡੋਰ-ਟੂ-ਡੋਰ ਲੋਕਾਂ ਨਾਲ ਕੀਤੀ ਮੁਲਾਕਾਤ

ਚੋਣਾਂ ‘ਚ ਐਨ.ਡੀ.ਪੀ. ਦੀ ਜਿੱਤ ਸਭ ਨੂੰ ਹੈਰਾਨ ਕਰੇਗੀ : ਡੌਨ ਡੇਵਿਸ

ਸਰੀ, (ਸਿਮਰਨਜੀਤ ਸਿੰਘ): 2025 ਦੀਆਂ ਫੈਡਰਲ ਚੋਣਾਂ ਲਈ ਵੱਖ ਵੱਖ ਪਾਰਟੀਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਅਤੇ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਅਤੇ ਵਾਅਦੇ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ‘ਚ ਡੋਟ-ਟੂ-ਡੋਰ ਲੋਕਾਂ ਨਾਲ ਮੁਲਾਕਾਤ ਕਰ ਦੇ ਹੋਏ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕੀਤਾ। ਉਹਨਾਂ ਨੇ ਪੋਰਟ ਮੂਡੀ ‘ਚ ਹਾਊਸਿੰਗ ਨੀਤੀ ਸੰਬੰਧੀ ਐਲਾਨ ਕਰਦਿਆਂ ਸੰਦੇਸ਼ ਦਿੱਤਾ ਕਿ ਉਨ੍ਹਾਂ ਨੂੰ ਐਨ.ਡੀ.ਪੀ. ਸੰਸਦ ਮੈਂਬਰਾਂ ਨੂੰ ਮੌਕਾ ਦਿਓ ਜੋ ਔਟਵਾ ‘ਚ ਤੁਹਾਡੇ ਹੱਕ ਲਈ ਲੜ ਸਕਣ।
ਜਗਮੀਤ ਸਿੰਘ ਨੇ ਕਿਹਾ “ਕੌਣ ਔਟਵਾ ਵਿੱਚ ਤੁਹਾਡਾ ਹੱਕ ਲੈਣ ਲਈ ਲੜੇਗਾ?” “ਜੇਕਰ ਤੁਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਲੋਕਾਂ ਦੇ ਹੱਕ ਮਸਲੇ ‘ਤੇ ਸਿਰਫ਼ ਬਿਆਨਬਾਜ਼ੀ ਨਾ ਹੋਵੇ, ਤਾਂ ਤੁਹਾਨੂੰ ਇੱਕ ਨਿਊ ਡੈਮੋਕ੍ਰੈਟ ਦੀ ਚੋਣ ਕਰਨੀ ਪਵੇਗੀ।”
ਪਿਛਲੇ ਹਫ਼ਤੇ ਚੋਣ ਮੁਹਿੰਮ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੀਆਂ ਨਵੇਂ ਟੈਰਿਫ਼ ਨੀਤੀਆਂ ‘ਤੇ ਧਿਆਨ ਕੇਂਦਰਤ ਸੀ। ਪਰ ਹੁਣ ਐਨ.ਡੀ.ਪੀ. ਨੇ ਆਪਣੀ ਨੀਤੀ ‘ਚ ਤਬਦੀਲੀ ਕਰਦਿਆਂ ਲੋਕੀ ਮੁੱਦਿਆਂ, ਜਿਵੇਂ ਕਿ ਦੰਦਾਂ ਦੇ ਇਲਾਜ, ਫਾਰਮਾਕੇਅਰ ਅਤੇ ਸਮਾਜਿਕ ਸਮਰਥਨ ‘ਤੇ ਜੋੜ ਦਿੱਤਾ ਹੈ।
ਐਨ.ਡੀ.ਪੀ. ਆਗੂ ਨੇ ਮੈਟਰੋ ਵੈਨਕੂਵਰ ‘ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਬੀ.ਸੀ. ‘ਚ ਐਨ.ਡੀ.ਪੀ. ਲਿਬਰਲਾਂ ਨਾਲੋਂ ਬੇਹਤਰ, ਰੱਖਿਆ ਦੀ ਲੜਾਈ ਲੜ ਰਹੀ ਹੈ।
“ਕਈ ਵਾਰ ਤੁਸੀਂ ਵੇਖੋਗੇ ਕਿ ਨਿਊ ਡੈਮੋਕ੍ਰੈਟਸ ਹੀ ਕੰਜ਼ਰਵੇਟਿਵਸ ਨੂੰ ਹਰਾਉਂਦੇ ਹਨ। ਵੈਨਕੂਵਰ ਆਈਲੈਂਡ ‘ਤੇ, ਐਨ.ਡੀ.ਪੀ. ਨੇ ਕੰਜ਼ਰਵੇਟਿਵਸ ਨੂੰ ਹਰਾਇਆ। ਲੋਅਰ ਮੈਨਲੈਂਡ ‘ਚ ਵੀ ਐਨ.ਡੀ.ਪੀ. ਹੀ ਅੱਗੇ ਰਹੀ।”
ਉਨ੍ਹਾਂ ਕਿਹਾ ਐਨ.ਡੀ.ਪੀ. ਦੇ ਵੱਖ-ਵੱਖ ਵਿਧਾਇਕਾਂ ਅਤੇ ਉਮੀਦਵਾਰਾਂ ਨੇ ਕਿਹਾ ਕਿ ਸਰਵੇਖਣ ਹਮੇਸ਼ਾ ਹਕੀਕਤ ਨਹੀਂ ਦੱਸਦੇ। ਐਨ.ਡੀ.ਪੀ. ਸੰਸਦ ਮੈਂਬਰ ਪੀਟਰ ਜੂਲੀਅਨ ਨੇ ਕਿਹਾ, “ਮੇਰੇ ਕੋਲ ਕਦੇ ਵੀ ਇੰਨੇ ਵਧੇਰੇ ਵਲੰਟੀਅਰ ਅਤੇ ਚੋਣ ਚਿੰਨ੍ਹ ਨਹੀਂ ਸਨ। 2004 ਤੋਂ ਨਿਊ ਵੈਸਟਮਿੰਸਟ-ਬਰਨਾਬੀ ਤੋਂ ਸੰਸਦ ਮੈਂਬਰ ਰਹੇ ਜੂਲੀਅਨ ਨੇ ਕਿਹਾ, “ਜਦੋਂ ਮੈਂ ਪਹਿਲੀ ਵਾਰ ਚੋਣ ਲੜੀ, ਪਰ ਅਸੀਂ ਜਿੱਤ ਹਾਸਲ ਕੀਤੀ।” ਐਨ.ਡੀ.ਪੀ. ਉਮੀਦਵਾਰ ਡੌਨ ਡੇਵਿਸ ਨੇ ਵੀ ਉਮੀਦ ਜਤਾਈ ਕਿ ਐਨ.ਡੀ.ਪੀ. ਦੇ ਹੱਕ ‘ਚ ਹਵਾ ਵਧੇਗੀ। “ਕਈ ਲੋਕ ਚੋਣ ਦਿਨ ‘ਤੇ ਐਨ.ਡੀ.ਪੀ. ਦੀ ਬੇਹਤਰੀ ‘ਤੇ ਹੈਰਾਨ ਰਹਿਣਗੇ।”
ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਐਨ.ਡੀ.ਪੀ. ਦੇ ਨੈਤਿਕ ਮੂਲ ਤੱਤ ਤੇ ਜੋਰ ਦਿੰਦਿਆਂ ਟਰੰਪ ਦੀ ਆਰਥਿਕ ਨੀਤੀ ਦੀ ਆਲੋਚਨਾ ਕੀਤੀ। “ਅਸੀਂ 51ਵੀਂ ਰਾਜ ਨਹੀਂ ਬਣਾਂਗੇ। ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਤੇ ਮਾਣ ਕਰਦੇ ਹਾਂ।” ਉਹਨਾਂ ਨੇ ਕੈਨੇਡਾ ਦੇ ਯੂਨੀਵਰਸਲ ਹਲਾਤਾਂ (ਸਾਰਵਜਨਿਕ ਸਿਹਤ ਸੰਭਾਲ) ਨੂੰ ਕੈਨੇਡੀਅਨ ਪਛਾਣ ਦਾ ਹਿੱਸਾ ਦੱਸਿਆ। “ਅਸੀਂ ਟਰੰਪ ਦਾ ਮੁਕਾਬਲਾ ਕਿਸ ਤਰੀਕੇ ਨਾਲ ਕਰਦੇ ਹਾਂ? ਆਪਣੀਆਂ ਮੁੱਲ-ਕਦਰਾਂ ‘ਤੇ ਹੋਰ ਪੱਕੇ ਹੋ ਕੇ ਕੈਨੇਡੀਅਨ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਣਾਵਾਂਗੇ।” This report was written by Simranjit Singh as part of the Local Journalism Initiative.

Exit mobile version